ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਘੱਟ ਗਿਣਤੀ ਕੌਮਾਂ ‘ਤੇ ਜ਼ੁਲਮ ਕਰਨ ਦੇ ਕੇਂਦਰ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜੇ: ਸੰਸਾਰ ਸਿੰਘ

ਘੱਟ ਗਿਣਤੀ ਕੌਮਾਂ ‘ਤੇ ਜ਼ੁਲਮ ਕਰਨ ਦੇ ਕੇਂਦਰ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜੇ: ਸੰਸਾਰ ਸਿੰਘ

ਜਿਨ੍ਹਾਂ ਦੇਸ਼ਾਂ ‘ਚ ਘੱਟ ਗਿਣਤੀ ਕੌਮਾਂ ਨਾਲ ਵਿਤਕਰਾ ਹੁੰਦਾਂ ਹੋਵੇਗਾ ਉੱਥੇ ਆਜ਼ਾਦੀ ਦੀ ਮੰਗ ਉਠਦੀ ਰਹੇਗੀ

ਨਵੀਂ ਦਿੱਲੀ, 3 ਜੂਨ (ਮਨਪ੍ਰੀਤ ਸਿੰਘ ਖਾਲਸਾ): ਦੇਸ਼ ਦੇ ਕੇਂਦਰ ਵਿਚ ਆਉਣ ਵਾਲੀ ਹਰੇਕ ਸਰਕਾਰ ਵਲੋਂ ਭਾਰਤ ਦੇ ਅਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਕੌਮਾਂ ‘ਤੇ ਬੜੇ ਯੋਜਨਾਬੱਧ ਢੰਗ ਨਾਲ ਬਹੁਤ ਵੱਡੇ ਪੱਧਰ ਉਪਰ ਜ਼ਬਰ, ਜ਼ੁਲਮ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਪਰ ਹੁਣ ਸਿੱਧੇ ਤੌਰ ‘ਤੇ ਹਿੰਦੂਤਵ ਦੀ ਨੁਮਾਇੰਦਗੀ ਕਰਨ ਵਾਲੀ ਅਤੇ ਆਰ.ਐਸ.ਐਸ ਦੇ ਇਸ਼ਾਰੇ ਅਤੇ ਰਹਿਮੋ ਕਰਮ ਤੇ ਬਣੀ ਮੋਦੀ ਸਰਕਾਰ ਨੇ ਜਦੋਂ ਤੋਂ ਸਤਾ ਸੰਭਾਲੀ ਹੈ। ਉਸ ਨੇ ਤਾਂ ਘੱਟ ਗਿਣਤੀਆਂ ਤੇ ਜ਼ਬਰ-ਜ਼ੁਲਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਸਾਰੇ ਹੀ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜਥੇਦਾਰ ਸੰਸਾਰ ਸਿੰਘ ਨੇ ਇਕ ਮੁਲਾਕਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿਚ ਘੱਟ ਗਿਣਤੀਆਂ ਦੀਆਂ ਕੌਮਾਂ ਨਾਲ ਜ਼ਬਰ-ਜ਼ੁਲਮ ਤੇ ਵਿਤਕਰਾ ਹੋਵੇਗਾ, ਉਸ ਦੇਸ਼ ਵਿਚ ਆਜ਼ਾਦੀ ਦੀ ਮੰਗ ਜਰੂਰ ਉਠੇਗੀ। ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਹੁਣੇ ਪਿਛਲੇ ਕੁਝ ਦਿਨ ਪਹਿਲਾਂ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੀ.ਏ.ਏ. ਤੇ ਐਨ.ਆਰ.ਸੀ. ਅਤੇ ਐਨ.ਆਰ.ਪੀ. ਵਰਗੇ ਕਾਲੇ ਕਾਨੂੰਨ ਲਿਆਉਣ ਦੇ ਚੁਕੇ ਮਸਲਿਆਂ ਨਾਲ ਦੇਸ਼ ਵਿਚ ਬੈਚਾਨੀ ਤੇ ਅਫ਼ਰਾ-ਤਫ਼ਰੀ ਅਤੇ ਖ਼ਾਨਾਜੰਗੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ, ਜਿਸ ਤੋਂ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਕੋਮਾਂ ਅਤੇ ਹੋਰ ਲੋਕ ਖ਼ੌਫ਼ਜ਼ਦਾ ਹਨ।

ਜਥੇ. ਸੰਸਾਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਅਮਲ ਦੇਸ਼ ਦੀ ਏਕਤਾ ਤੇ ਅਖ਼ੰਡਤਾਂ ਲਈ ਬਹੁਤ ਭਾਰੀ ਨੁਕਸਾਨਦੇਹ ਸ਼ਾਬਤ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਡੰਡਿਆਂ ਅਤੇ ਗੋਲੀਆਂ ਦੀ ਨੀਤੀ ਦਾ ਤਿਆਗ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਜ਼ਬਰ-ਜ਼ੁਲਮ ਅਤੇ ਮਤਰੇਈ ਮਾਂ ਵਾਲਾ ਸਲੂਕ ਬੰਦ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਦੇਸ਼ ਦੀ ਏਕਤਾ ਤੇ ਅਖ਼ੰਡਤਾ ਬਣੀ ਤੇ ਬਰਕਰਾਰ ਰਹੇ ਅਤੇ ਭਾਰਤ ਦੇਸ਼ ਵਿਚ ਰਹਿਣ ਵਾਲੀ ਸਮੁਹ ਲੋਕਾਈ ਤੇ ਖ਼ਾਸ ਕਰਕੇ ਘੱਟ ਗਿਣਤੀਆਂ ਦੀਆਂ ਕੌਮਾਂ ਦੀ ਅਜ਼ਾਦੀ ਨੂੰ ਕੋਈ ਆਂਚ ਨਾ ਆਵੇ ਤੇ ਉਹ ਆਪਣਾ ਜੀਵਨ ਬੇਖ਼ੋਫ਼ ਹੋ ਕੇ ਖ਼ੁਸ਼ੀ-ਖ਼ੁਸੀ ਬਸਰ ਕਰ ਸਕਣ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: