ਘੱਟ ਕਿਰਾਏ ਵਾਲੀਆਂ ਨਵੀਆਂ ਏ.ਸੀ. ਰੇਲ ਗੱਡੀਆਂ ਸ਼ੁਰੂ ਕਰਨ ਦੀ ਤਿਆਰੀ

ss1

ਘੱਟ ਕਿਰਾਏ ਵਾਲੀਆਂ ਨਵੀਆਂ ਏ.ਸੀ. ਰੇਲ ਗੱਡੀਆਂ ਸ਼ੁਰੂ ਕਰਨ ਦੀ ਤਿਆਰੀ

ਰੇਲ ਗੱਡੀਆਂ ਵਿੱਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਇਕਾਨਮੀ ਏ.ਸੀ. ਕੋਚ ਵਿੱਚ ਸਫਰ ਕਰਨ ਦੇ ਮੌਕੇ ਮਿਲ ਸਕਦੇ ਹਨ। ਹਾਲ ਹੀ ਵਿੱਚ ਸ਼ੁਰੂ ਕੀਤੀਆਂ ਹਮਸਫਰ ਅਤੇ ਤੇਜਸ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਮੁਸਾਫਰਾਂ ਦੇ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਰੇਲਵੇ ਨੇ ਫੁਲ ਏ.ਸੀ.ਰੇਲ ਗੱਡੀਆਂ ਵਿੱਚ ਨਵੀਂ ਕਲਾਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।  ਇਨ੍ਹਾਂ ਨਵੇਂ ਏ.ਸੀ. ਡੱਬਿਆਂ ਦਾ ਕਿਰਾਇਆ ਤੀਜੇ ਦਰਜੇ ਦੇ ਏ.ਸੀ. ਸਫਰ ਤੋਂ ਘੱਟ ਹੋ ਸਕਦਾ ਹੈ। ਰੇਲਵੇ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਨਵੇਂ ਡੱਬਿਆਂ ਵਿੱਚ ਏ.ਸੀ. ਕਲਾਸ ਦੀ ਤਰ੍ਹਾਂ ਬਹੁਤੀ ਠੰਢਕ ਤਾਂ ਨਹੀਂ ਹੋਵੇਗੀ, ਪਰ ਮੁਸਾਫਰਾਂ ਨੂੰ ਗਰਮੀ ਤੋਂ ਰਾਹਤ ਜਰੂਰ ਮਿਲੇਗੀ। ਇੱਥੇ ਮੁਸਾਫਰਾਂ ਨੂੰ  ਦੂਸਰੇ ਏ.ਸੀ. ਡੱਬਿਆਂ ਦੀ ਤਰ੍ਹਾਂ ਠੰਢ ਤੋਂ ਬਚਣ ਲਈ ਕੰਬਲ ਨਹੀਂ ਦਿੱਤੇ ਜਾਣਗੇ। ਰੇਲਵੇ ਵਧੇਰੇ ਰੈਵੀਨਿਊ ਹਾਸਲ ਕਰਨ ਲਈ ਵੱਧ ਤੋਂ ਵੱਧ ਮੁਸਾਫਰਾਂ ਨੂੰ ਏ.ਸੀ. ਡੱਬਿਆਂ ਵਿੱਚ ਸਫਰ ਕਰਵਾਉਣਾ ਚਾਹੁੰਦਾ ਹੈ।  ਮੌਜੂਦਾ ਸਮੇਂ ਮੇਲ, ਐਕਸਪ੍ਰੈੱਸ ਗੱਡੀਆਂ ਵਿੱਚ ਸਲੀਪਰ, ਤੀਜੇ ਦਰਜੇ ਦੇ ਏ.ਸੀ., ਦੂਜੇ ਦਰਜੇ ਦੇ ਏ.ਸੀ. ਅਤੇ ਪਹਿਲੇ ਦਰਜੇ ਦੇ ਏ.ਸੀ. ਡੱਬੇ ਹੁੰਦੇ ਹਨ। ਇਸ ਦੇ ਨਾਲ ਹੀ ਰਾਜਧਾਨੀ, ਸ਼ਤਾਬਦੀ ਅਤੇ ਨਵੀਆਂ ਲਾਂਚ ਕੀਤੀਆਂ ਹਮਸਫਰ ਅਤੇ ਤੇਜਸ ਰੇਲ ਗੱਡੀਆਂ ਵੀ ਪੂਰੀ ਤਰ੍ਹਾਂ ਏ.ਸੀ. ਹਨ।

Share Button

Leave a Reply

Your email address will not be published. Required fields are marked *