Thu. Jul 18th, 2019

ਘੱਟ ਆਮਦਨ ਵਾਲੇ ਟੱਬਰ ਦੇਸ਼ ਦੀ ਪ੍ਰਗਤੀ ਰੋਕਦੇ ਹਨ

ਘੱਟ ਆਮਦਨ ਵਾਲੇ ਟੱਬਰ ਦੇਸ਼ ਦੀ ਪ੍ਰਗਤੀ ਰੋਕਦੇ ਹਨ

ਦਲੀਪ ਸਿੰਘ ਵਾਸਨ, ਐਡਵੋਕੇਟ

ਅਸੀਂ ਜੱਦ ਕਿਸੇ ਵਿਕਸਿਤ ਦੇਸ਼ ਦੀ ਗੱਲ ਕਰਦੇਹਾਂ ਸਾਨੂੰ ਇਹ ਦਸਿਆ ਜਾਂਦਾ ਹੈ ਕਿ ਉਸ ਮੁਲਕ ਵਿੱਚ ਵਸਦੇ ਲੋਕਾਂ ਦੀ ਸਿਹਤ ਠੀਕ ਠਾਕ ਹੈ। ਉਨ੍ਹਾਂ ਪਾਸ ਵਾਜਬ ਵਿਦਿਆ ਹੈ। ਉਨ੍ਹਾਂ ਪਾਸ ਵਾਜਬ ਸਿਖਲਾਈ ਹੈ। ਉਨ੍ਹਾਂ ਪਾਸ ਵਾਜਬ ਰੁਜ਼ਗਾਰ ਹੈ। ਅਤੇ ਉਥੇ ਵਸਦੇ ਲੋਕਾਂ ਦੀ ਆਮਦਨ ਵਾਜਬ ਹੈ। ਇਹ ਪੰਜ ਮਦਾਂ ਹਨ ਜਿੰਨ੍ਹਾਂ ਉਤੇ ਇਨਸਾਨੀ ਜੀਵਨ ਨਿਰਭਰ ਕਰਦਾ ਹੈ। ਅਤੇ ਇੰਨ੍ਹਾਂ ਪੰਜਾਂ ਨੁਕਤਿਆਂ ਦੀ ਸ਼ੁਰੂਆਤ ਘਰ ਅਰਥਾਤ ਟਬਰ ਤੋਂ ਹੁੰਦੀ ਹੈ। ਇਹ ਟਬਰ ਦਾ ਸਿਲਸਿਲਾ ਇਸ ਦੁਨੀਆਂ ਵਿੱਚ ਬਹੁਤ ਹੀ ਬਾਅਦ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ ਮਰਦ ਅਤੇ ਔਰਤ ਦੀ ਸ਼ਾਦੀ ਬਾਅਦ ਧਰਿਆ ਲਗਦਾ ਹੈ। ਅਤੇ ਇਸ ਟਬਰ ਵਿਚੋਂ ਹੀ ਮਾਪਿਆਂ ਦੀ ਸਥਾਪਨਾ ਬਣੀ ਸੀ ਅਤੇ ਇਹ ਟਬਰ ਹੀ ਬਚਿਆਂ ਦੀ ਪਾਲਣਾ ਕਰਦਾ ਆ ਰਿਹਾ ਹੈ। ਅਰਥਾਤ ਹਰ ਮੁਲਕ ਅਤੇ ਹਰ ਸਮਾਜ ਇਸ ਟਬਰ ਤੋਂ ਹੀ ਬਣਦਾ ਆ ਰਿਹਆ ਹੈ ਅਤੇ ਚੰਗਾਂ ਮੰਦਾ ਸਮਾਜ ਟਬਰ ਹੀ ਬਣਾਉਂਦੇ ਆਏ ਹਨ। ਅਸੀਂ ਪੰਜ ਗਲਾਂ ਆਖੀਆਂ ਹਨ ਅਤੇ ਇਹੀ ਇਨਸਾਨੀ ਜੀਵਨ ਦਾ ਆਧਾਰ ਹਨ ਅਤੇ ਸਹੀ ਮਾਪੇ ਉਹੀ ਹਨ ਜਿਹੜੇ ਸਮਾਜ ਦੀਆਂ ਇਹ ਦਸੀਆਂ ਗਈਆਂ ਪੰਜ ਮਦਾਂ ਦਾ ਖਿਆਲ ਰਖਦੇ ਹਨ।

ਬੱਚੇ ਦੀ ਪਾਲਣਾ ਮਾਪੇ ਹੀ ਕਰਦੇ ਹਨ ਅਤੇ ਇਸ ਵਕਤ ਹੀ ਬਚੇ ਦੀ ਸਿਹਤ ਦਾ ਮੁਢ ਬਝਦਾ ਹੈ। ਅਗਰ ਬਚੇ ਦੀ ਸਿਹਤ ਮੁਢ ਵਿੱਚ ਹੀ ਠੀਕ ਠਾਕ ਨਹੀਂ ਰਖੀ ਜਾਂਦੀ ਤਾਂ ਬਾਅਦ ਦੇ ਸਾਰੇ ਯਤਨ ਬੇਕਾਰ ਜਾਂਦੇ ਹਨ। ਮਾਪੇ ਹੀ ਹਨ ਜਿੰਨ੍ਹਾਂ ਨੇ ਬਚੇ ਦੀ ਵਿਦਿਆ ਦਾ ਖਿਆਲ ਰਖਣਾ ਹੁੰਦਾ ਹੈ। ਮਾਪੇ ਹੀ ਹਨ ਜਿਹੜੇ ਦੇਖ ਰਹੇ ਹਨ ਕਿ ਬਚੇ ਦੀਆਂ ਰੁਚੀਆਂ ਕੀ ਹਨ, ਦਿਲਚਸਪੀਆਂ ਕੀ ਹਨ ਅਤੇ ਬਚਾ ਵਡਾ ਹੋਕੇ ਕੀ ਕਰ ਸਕਦਾ ਹੈ। ਮਾਪੇ ਹੀ ਜਾਣਦੇ ਹਨ ਕਿ ਬਚਾ ਕੰਮ ਕੀ ਕਰੇਗਾ ਅਤੇ ਉਸ ਲਈ ਤਿਆਰ ਕਰਦੇ ਹਨ। ਮਾਪੇ ਹੀ ਅੰਦਾਜ਼ਾ ਲਗਾਉਂਦੇ ਹਨ ਕਿ ਉਨ੍ਹਾਂ ਦੇ ਪੁਤਰ ਧੀ ਦੀ ਆਮਦਨ ਕਿਤਨੀ ਕੁ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਘਰ ਵਸਾ ਸਕਦਾ ਹੈ ਅਤੇ ਘਰ ਚਲਾ ਸਕਦਾ ਹੈ। ਇਸ ਲਈ ਹਰ ਘਰ ਦੀ ਆਮਦਨ ਵਾਜਬ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਬਚੇ ਲਈ ਉਪਲਬਦ ਕਰਨ ਲਈ ਘਰ ਵਿੱਚ ਪੈਸਾ ਚਾਹੀਦਾ ਹੈ। ਜਿਸ ਘਰ ਵਿੱਚ ਆਮਦਨ ਘਟ ਹੈ ਉਥੇ ਇਹ ਪਹਿਲੀਆਂ ਮਦਾ ਬਚੇ ਲਈ ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਸ ਤਰ੍ਹਾਂ ਇਹ ਘਰ ਹਨ ਜਿਹੜੇ ਸਮਾਜ ਦੀ ਪ੍ਰਗਤੀ ਰੋਕ ਦਿੰਦੇ ਹਨ। ਇਹ ਘਰ ਹੀ ਹੈ ਜਿਹੜੀ ਸਮਾਜ ਦੀ ਪਹਿਲੀ ਇਕਾਈ ਹੈ ਜਿਥੋਂ ਸਮਾਜ ਲਈ ਆਦਮੀ ਮਿਲਦੇ ਹਨ ਅਤੇ ਅਗਰ ਇਹ ਘਰ ਸਮਾਜ ਲਈ ਵਾਜਬ ਜਿਹੇ ਆਦਮੀ ਬਣਾਕੇ ਪੇਸ਼ ਨਹੀਂ ਕਰਦਾ ਤਾਂ ਸਮਝੋ ਉਹ ਸਮਾਜ ਪਛੜ ਜਾਵੇਗਾ ਅਤੇ ਇਹ ਸਮਾਜ ਹੀ ਹੈ ਜਿਹੜੇ ਇਹ ਦਰਸਾਉਂਦਾ ਹੈ ਕਿ ਇਹ ਦੇਸ਼ ਵਿਕਸਿਤ ਦੇਸ਼ ਹੈ ਜਾਂ ਪਛੜਿਆ ਹੋਇਆ ਦੇਸ਼ ਹੈ।

ਸਿਹਤ ਪਖੋਂ ਕਮਜ਼ੋਰ, ਅਨਪੜ੍ਹ, ਬਿੰਨਾਂ ਕਿਸੇ ਕਿੱਤਾ ਸਿਖਲਾਈ ਦੇ ਲੋਕੀਂ ਬੇਰੁਜ਼ਗਾਰਾਂ ਦੀ ਗਿਣਤੀ ਵਧਾ ਦਿੰਦੇ ਹਨ, ਇਹੀ ਬੇਰੁਜ਼ਗਾਰ ਲੋਕੀਂ ਸਮਾਜ ਵਿੱਚ ਹਰ ਤਰ੍ਹਾਂ ਦੀਆਂ ਬੁਰਾਈਆਂ ਵਧਾ ਦਿੰਦੇ ਹਨ ਅਤੇ ਸਮਾਜ ਪਛੜ ਵੀ ਜਾਂਦਾ ਹੈ ਅਤੇ ਇਹ ਹੀ ਲੋਕੀਂ ਹਨ ਜਿਹੜੇ ਸਮਾਜ ਨੂੰ ਗਰੀਬਂਾਂ ਅਤੇ ਪਛੜੇ ਹੋਏ ਲੋਕਾਂ ਵਿੱਚ ਤਬਦੀਲ ਕਰ ਦਿੰਦੇ ਹਨ।

ਕਦੀ ਵਕਤ ਦੀਆਂ ਸਰਕਾਰਾਂ ਇਸ ਪਾਸੇ ਵਲ ਧਿਆਨ ਨਹੀਂ ਸਨ ਦਿੰਦੀਆਂ। ਪਰ ਆਜ਼ਾਦੀ ਅਤੇ ਇਹ ਪਰਜਾਤੰਤਰ ਇਹ ਸਿਧਾਂਤ ਪੇਸ਼ ਕਰਦੇਹਨ ਕਿ ਅਜ ਵਾਲੀਆਂ ਸਰਕਾਰਾਂ ਨੇ ਪ੍ਰਸ਼ਾਸਨ ਵੀ ਚਲਾਵੁਣਾ ਹੈ। ਮੁਲਕ ਦੀ ਰਖਿਆ ਵੀ ਕਰਨੀ ਹੈ। ਕਾਨੂੰਨ ਬਨਾਉਣੇ ਵੀ ਹਨ ਅਤੇ ਕਾਨੂੰਨ ਲਾਗੂ ਵੀ ਕਰਨੇ ਹਨ। ਲੋਕਾਂ ਨੂੰ ਇਨਸਾਫ ਵੀ ਦੇਣਾ ਹੈ ਅਤੇ ਅਜ ਲੋਕਾਂ ਦੀ ਸਿਹਤ, ਲੋਕਾਂ ਦੀ ਵਿਦਿਆ, ਲੋਕਾਂ ਦੀ ਸਿਖਲਾਈ, ਲੋਕਾਂ ਲਈ ਰਜੁੀਂਗਾਰ ਅਤੇ ਲੋਕਾਂ ਦੀ ਵਾਜਬ ਆਮਦਨ ਬਨਾਉਣਾ ਵੀ ਵਕਤ ਦੀਆਂ ਸਰਕਾਰਾਂ ਦਾ ਹੀ ਕੰਮ ਹੈ। ਅਤੇ ਸ਼ੁਰੂ ਵਿੱਚ ਇਹ ਸਾਰਾ ਕੁਝ ਆਪਣੇ ਬਚੇ ਲਈ ਸਥਾਪਿਤ ਕਰਨਾ ਮਾਪਿਆ ਦਾ ਕੰਮ ਹੈ, ਇਸ ਲਈ ਅਜ ਵਕਤ ਦੀਆਂ ਸਰਕਾਰਾਂ ਦਾ ਕੰਮ ਹੈ ਕਿ ਉਹ ਘਰ ਅਰਥਾਤ ਹਰ ਟਬਰ ਤਕ ਪਹੁੰਚ ਕਰਨ ਅਤੇ ਇਹ ਦੇਖਣ ਕਿ ਉਨ੍ਹਾਂ ਦੀ ਆਮਦਨ ਜਾਇਜ਼ ਹੈ ਜਾਂ ਬਹੁਤ ਹੀ ਘਟ ਹੈ। ਅਤੇ ਫਿਰ ਵਕਤ ਦੀਆਂ ਸਰਕਾਰਾਂ ਦਾ ਕੰਮ ਹੈ ਕਿ ਇਹ ਪਤਾ ਕਰਨਾ ਕਿ ਇਸ ਟਬਰ ਦੀ ਆਮਦਨ ਕਿਵੇਂ ਵਧਾਈ ਜਾ ਸਕਦੀ ਹੈ।

ਅਸੀਂ ਅਜ ਤੋਂ ਸਤ ਦਹਾਕੇ ਪਹਿਲਾਂ ਆਜ਼ਾਦ ਹੋ ਗਏ ਸਾਂ ਅਤੇ ਅਸੀਂ ਪਰਜਾਤੰਤਰ ਵੀ ਸਥਾਪਿਤ ਕਰ ਲਿਤਾ ਸੀ। ਚਾਹੀਦਾ ਤਾਂ ਇਹ ਸੀ ਕਿ ਅਸੀਂ ਉਦੋਂ ਹੀ ਇਸ ਪਾਸੇ ਧਿਆਨ ਦੇਣਾਂ ਸ਼ੁਰੂ ਕਰ ਦਿੰਦੇ। ਸਾਨੂੰ ਚਾਹੀਦਾ ਸੀ ਕਿ ਅਸੀਂ ਇੱਕ ਕਮਿਸ਼ਨ ਦੀ ਸਥਾਪਨਾ ਕਰ ਦਿੰਦੇ ਜਿਹੜਾ ਸਾਡੀ ਪ੍ਰਗਤੀ ਅਤੇ ਅਜ ਦੁਨੀਆਂ ਵਿੱਚ ਇਨਸਾਨੀ ਜੀਵਨ ਦੀ ਪਧਰ ਕੀ ਬਣ ਗਈ ਹੈ ਉਸ ਮੁਤਾਬਿਕ ਹਰ ਟਬਰ ਦੀ ਅਜ ਮਾਸਿਕ ਆਮਦਨ ਕੀ ਹੋਣੀ ਚਾਹੀਦੀ ਹੈ। ਇਹ ਕਮਿਸ਼ਨ ਇਹ ਵੀ ਖਿਆਲ ਰਖਦਾ ਕਿ ਅਜ ਆਦਮੀ ਦੀਆਂ ਜ਼ਰੂਰਤਾਂ ਵਧ ਰਹੀਆਂ ਹਨ, ਕੀਮਤਾਂ ਵੀ ਵਧ ਰਹੀਆਂ ਹਨ ਅਤੇ ਇਸ ਲਈ ਇਹ ਮਹਿੰਗਾ ਜੀਵਨ ਹਰ ਆਦਮੀ ਕਿਵੇਂ ਕਟ ਸਕਦਾ ਹੈ। ਅਗਰ ਅਸੀਂ ਐਸਾ ਕੋਈ ਅੰਦਾਜ਼ਾ ਲਗਵਾ ਲੈਂਦੇ ਤਾਂ ਅਜ ਤਕ ਅਸੀਂ ਹਰ ਪਰਵਾਰ ਦੀ ਆਮਦਨ ਮਿਥ ਲੈਣੀ ਸੀ ਅਤੇ ਵਧਦੀਆਂ ਕੀਮਤਾਂ ਬਾਰੇ ਵੀ ਸੋਚ ਸਕਣਾ ਸੀ। ਪਰ ਅਸੀਂ ਐਸਾ ਅੰਦਾਜ਼ਾਂ ਲਗਾਉਣ ਦਾ ਯਤਨ ਹੀ ਨਹੀਂ ਕੀਤਾ ਅਤੇ ਅਜ ਸਤ ਦਹਾਕਿਆਂ ਬਾਅਦ ਜਦ ਅਸੀਂ ਭਾਰਤ ਦੇ ਲੋਕਾਂ ਬਾਰੇ ਕੋਈ ਅੰਦਾਜ਼ਾ ਲਗਾਉਂਦੇ ਹਾਂ ਤਾ ਸਾਫ ਲਗਦਾ ਹੈ ਕਿ ਵਕਤ ਦੀਆਂ ਸਰਕਾਰਾਂ ਗਲਤੀ ਉਤੇ ਰਹੀਆਂ ਹਨ ਅਤੇ ਨਤੀਜਾ ਇਹ ਨਿਕਲਿਆ ਹੈ ਕਿ ਇਸ ਮੁਲਕ ਵਿੱਚ ਬਹੁਤੇ ਟਬਰਾਂ ਦੀ ਆਮਦਨ ਘਟਦੀ ਰਹੀ ਹੈ, ਮਹਿੰਗਾਈ ਅਤੇ ਜੀਵਨ ਖਰਚ ਮਹਿੰਗਾ ਹੁੰਦਾ ਰਿਹਾ ਹੈ। ਅਤੇ ਅਜ ਐਸੇ ਟਬਰਾਂ ਦੀ ਗਿਣਤੀ ਵਧ ਗਈ ਹੈ, ਇਸ ਲਈ ਅਜ ਅਸੀਂ ਦੁਨੀਆਂ ਭਰ ਵਿੱਚ ਗਰੀਬੀ ਅਤੇ ਪਛੜੇਪਣ ਲਈ ਮਸ਼ਹੂਰ ਹੋ ਗਏ ਹਾਂ।

ਅੱਜ ਹਰ ਟਬਰ ਇਹ ਚਾਹ ਰਿਹਾ ਹੈ ਕਿ ਉਸ ਘਰ ਦੇ ਬੱਚੇ ਵਾਜਬ ਸਿਹਤ, ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਜਬ ਕਮਾਈ ਵਾਲੇ ਹੋਣ ਅਤੇ ਜਿਤਨੀ ਕੁ ਕੋਸਿ਼ਸ਼ ਕੀਤੀ ਜਾ ਕਦੀ ਹੈ ਹਰ ਟਬਰ ਕਰ ਵੀ ਰਿਹਾ ਹੈ। ਇਸ ਲਈ ਵਕਤ ਦੀਆਂ ਸਰਕਾਰਾਂ ਹਰ ਘਰ ਤਕ ਪਹੁੰਚ ਕਰਨ ਅਤੇ ਵਾਜਬ ਸਹਾਇਤਾ ਵੀ ਕਰਨ ਕਿਉਂਕਿ ਇਹ ਅਜ ਦੇ ਬੱਚੇ ਹੀ ਕਲ ਦਾ ਸਮਾਜ ਹਨ, ਕਲ ਦਾ ਦੇਸ਼ ਹਨ ਅਤੇ ਅਗਰ ਦੁਨੀਆਂ ਦੋ ਕੁਝ ਦੇਸ਼ਾਂ ਨੇ ਆਪਣਾ ਨਾਮ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਲਿਖਵਾ ਲਿਤਾ ਹੈ ਤਾਂ ਅਸੀਂ ਵੀ ਉਸ ਕਤਾਰ ਵਿੱਚ ਜਾਕੇ ਖਲੋਣਾ ਹੈ। ਅਸੀਂ ਟਬਰ ਵਲ ਧਿਆਨ ਨਹੀਂ ਦਿਤਾ ਅਤੇ ਮੁਲਕ ਦੇ ਸਤ ਦਹਾਕੇ ਬਰਬਾਦ ਕਰ ਦਿਤੇ ਹਨ। ਇਤਨਾ ਅਮੀਰ ਮੁਲਕ ਸੀ ਸਾਡਾ ਪਰ ਗੀਰੀਬਾਂ ਅਤੇ ਪਛੜੇ ਲੋਕਾਂ ਦੀ ਵਧਦੀ ਗਿਣਤੀ ਨੇ ਹਾਲਾਂ ਵੀ ਸਾਡਾ ਨਾਮ ਗਰੀਬ ਅਤੇ ਪਛੜੇ ਹੋਏ ਦੇਸ਼ਾਂ ਵਿੱਚ ਹੀ ਸ਼ਾਮਲ ਰਖਿਆ ਹੈ। ਅਸੀਂ ਹਰ ਤਰ੍ਹਾਂ ਦੀ ਪਰਗਤੀ ਕਰ ਬੈਠੇ ਹਾਂ ਅਤੇ ਵਰਤੋਂ ਦੀ ਹਰ ਸ਼ੈਅ ਤਿਆਰ ਵੀ ਕਰ ਲਿਤੀ ਹੈ। ਇਸ ਲਈ ਇਹ ਟਬਰ ਦੀਆਂ ਘਾਟਾ ਵੀ ਅਸੀਂ ਪੂਰੀਆਂ ਕਰ ਸਕਦੇ ਹਾਂ ਅਤੇ ਕਰ ਦੇਣੀਆਂ ਚਾਹੀਦੀਆਂ ਹਨ।

101-ਸੀ ਵਿਕਾਸ ਕਲੋਨੀ,

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: