ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਘੰਟੇ ਬੱਧੀ ਲਾਈਨ ਵਿੱਚ ਲੱਗਣ ਤੇ ਵੀ ਨਹੀ ਮਿਲ ਰਹੀ ਨਵੀਂ ਕਰੰਸੀ, ਹਾਲਾਤ ਤਰਸ਼ਯੋਗ

ਘੰਟੇ ਬੱਧੀ ਲਾਈਨ ਵਿੱਚ ਲੱਗਣ ਤੇ ਵੀ ਨਹੀ ਮਿਲ ਰਹੀ ਨਵੀਂ ਕਰੰਸੀ, ਹਾਲਾਤ ਤਰਸ਼ਯੋਗ
ਲੋਕਾਂ ਦਾ ਰੋਹ ਫੁਟਿਆ, ਬੈਂਕ ਅਤੇ ਸਰਕਾਰ ਖਿਲਾਫ ਨਾਹਰੇਬਾਜੀ

1-sunam-sunamਸ਼ੁਨਾਮ/ਊਧਮ ਸਿੰਘ ਵਾਲਾ 21 ਨਵੰਬਰ ( ਹਰਬੰਸ ਸਿੰਘ ਮਾਰਡੇ ) ਦੇਸ਼ ਦੇ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਵੱਲੋ ਨੋਟਬੰਦੀ ਤੇ ਕੀਤੀ ਸਰਜੀਕਲ ਸਟਰਾਈਕ ਨਾਲ ਆਮ ਜਨ ਜੀਵਨ ਅਸਥ ਵਿਅਸਥ ਹੋ ਗਿਆ ਹੈ ਲੋਕਾਂ ਵੱਲੋ ਸਵੇਰੇ ਮੂਹ ਹਨੇਰੇ ਹੀ ਬੈਂਕਾਂ ਮੁਹਰੇ ਆਪਣੀ ਪੁਰਾਂਣੀ ਨਕਦੀ ਜਮਾਂ ਕਰਵਾਉਣ ਅਤੇ ਬਦਲਾਉਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਬਹੁਤ ਮੁਸ਼ੱਕਤ ਨਾਲ ਕਈ ਘੰਟੀਆਂ ਬੱਧੀ ਖੜੇ ਰਹਿਣ ਤੋ ਬਾਅਦ ਬੈਂਕ ਅੰਦਰ ਦਾਖਲ ਹੋਇਆ ਜਾਂਦਾ ਹੈ, ਜਦੋ ਲੋਕ ਬੈਕ ਕਰਮਚਾਰੀਆਂ ਨੂੰ ਨਕਦੀ ਬਦਲਾਉਣ ਲਈ ਕਹਿੰਦੇ ਹਨ ਤਾਂ ਉੱਨਾਂ ਨੂੰ ਅੱਗੋ ਬੈਂਕ ਵਿੱਚ ਕੈਸ਼ ਖਤਮ ਹੋਣ ਦਾ ਜਵਾਬ ਮਿਲਣ ਤੇ ਨਮੋਸ਼ੀ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ।ਸਥਾਨਕ ਸਿਨੇਮਾਂ ਰੋਡ ਸਟੇਟ ਬੈਂਕ ਆਫ ਪਟਿਆਲਾ ਵਿਖੇ ਸ਼ਥਿਤੀ ਉਸ ਵਕਤ ਪੇਚੀਦਾ ਹੋ ਗਈ ਜਦੋ ਬੈਕ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਵੱਲੋ ਸਾਂਮ ਚਾਰ ਵਜੇ ਹੀ ਸਵੇਰ ਦੇ ਲਾਈਨ ਵਿੱਚ ਖੜੇ ਲੋਕਾਂ ਨੂੰ ਬੈਕ ਅੰਦਰ ਦਾਖਲ ਹੋਣ ਤੋ ਸਾਫ ਇਨਕਾਰ ਕਰਨ ਅਤੇ ਮੋਜੂਦ ਪੁਲਿਸ ਕਰਮਚਾਰੀਆਂ ਵੱਲੋ ਲੋਕਾਂ ਨਾਲ ਬਦਸਲੂਕੀ ਖਿਲਾਫ ਰੋਸ਼ ਵਿੱਚ ਆਏ ਲੋਕਾਂ ਵੱਲੋ ਸੀ.ਪੀ.ਆਈ.ਐਮ ਦੇ ਆਗੂ ਕਾਮਰੇਡ ਵਰਿੰਦਰ ਕੋਿਸਕ, ਕਾ: ਹੰਘੀ ਕਾਂ, ਕਾ: ਕ੍ਰਿਪਾਲ ਸੰਧੇ, ਲਖਵਿੰਦਰ ਲੱਖਾ,ਕਾਂ ਤਰਲੋਕ ਕਾਲੂ ਦੀ ਅਗਵਾਈ ਵਿੱਚ ਬੈਕ ਦੇ ਬਾਹਰ ਧਰਨਾਂ ਲਾ ਕੇ ਬੈਂਕ ਅਤੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਰੇਬਾਜੀ ਸ਼ੁਰੂ ਕਰ ਦਿੱਤੀ।ਧਰਨਾਂਕਾਰੀ ਮੰਗ ਕਰ ਰਹੇ ਸਨ ਕਿ ਬੈਂਕ ਦੇ ਬਾਹਰ ਕਈ ਘੰਟਿਆਂ ਤੋ ਲਾਈਨ ਵਿੱਚ ਖੜੀਆਂ ਅੋਰਤਾਂ ਅਤੇ ਬਜੁਰਗਾਂ ਨੂੰ ਜਦੋਂ ਤੱਕ ਅੰਦਰ ਬੁਲਾ ਕੇ ਨਕਦੀ ਦਾ ਲੈਣ ਦੇਣ ਨਹੀ ਕੀਤਾ ਜਾਂਦਾ ਉਦੋ ਤੱਕ ਧਰਨਾਂ ਜਾਰੀ ਰਹੇਗਾ।ਇਸ ਸਬੰਧੀ ਜਦੋ ਪ੍ਰੈਸ ਨੇ ਬੈਕ ਅੰਦਰਲੇ ਹਾਲਾਤ ਦਾ ਜਾਇਜਾ ਲਿਆ ਤਾਂ ਆਂਮ ਜਨਤਾ ਦੇ ਬਹੁੱਤ ਹੀ ਤਰਸਯੋਗ ਹਾਲਾਤ ਦੇਖਣ ਨੂੰ ਮਿਲੇ।ਜਿਕਰਯੋਗ ਹੈ ਕਿ ਇੱਕ ਪਾਸੇ ਤਾਂ ਸਰਕਾਰ ਸੀਨੀਅਰ ਸੀਟੀਜਨਾਂ ਨੂੰ ਲਾਈਨਾਂ ਵਿੱਚ ਨਾਂ ਲੱਗਣ ਅਤੇ ਸਿੱਧੇ ਹੀ ਬੈਕ ਅੰਦਰ ਜਾਂਣ ਦੇ ਦਿੱਤੇ ਦਿਸ਼ਾ ਨਿਰਦੇਸ਼ ਵੀ ਧਰੇ ਦੇ ਧਰੇ ਰਹਿ ਗਏ ਕਿਉਕਿ ਜਿਆਦਾਤਰ ਬਜੁਰਗ ਹੀ ਇੱਨਾਂ ਲਾਈਨਾਂ ਵਿੱਚ ਲੱਗੇ ਨਜਰ ਆ ਰਹੇ ਹਨ।ਜਦੋ ਇਸ ਸਬੰਧੀ ਬੈਕ ਅਧਿਕਾਰਆਂ ਨਾਲ ਗੱਲਬਾਤ ਕੀਤੀ ਤਾਂ ਉੱਨਾਂ ਕਿਹਾ ਕਿ ਅਸੀ ਤਾਂ ਖੁਦ ਹੀ ਪ੍ਰੈਸ਼ਾਂਨ ਹਾਂ ਕਿਉਕਿ ਸਟਾਫ ਦੀ ਕਮੀ ਹੋਣ ਕਾਰਨ ਜਿੱਥੇ ਬੈਕ ਦਾ ਕੰਮ ਕਰਨ ਦੇ ਨਾਲ ਨਾਲ ਲੋਕਾਂ ਨੂੰ ਵੀ ਬਦਸਲੂਕੀ ਦਾ ਵੀ ਸ਼ਾਹਮਣਾਂ ਕਰਨਾਂ ਪੈ ਰਿਹਾ ਹੈ ਅਤੇ ਕੈਸ਼ ਸਹੀ ਤਰੀਕੇ ਨਾਲ ਨਾਂ ਪਹੁੰਚਣ ਕਾਰਨ ਹੀ ਅਜਿਹੇ ਹਾਲਾਤ ਬਣੇ ਹੋਏ ਹਨ।ਆਂਮ ਜਨਤਾ ਦਾ ਕਹਿਣਾਂ ਹੈ ਕਿ ਇਸ ਸਥਿਤੀ ਦੇ ਚਲਦਿਆਂ ਹਾਲਾਤ ਬੇਕਾਬੂ ਹੋਕੇ ਲੜਾਈ ਝਗੜੇ ਵੀ ਹੋ ਸਕਦੇ ਹਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਰੋਜ ਮਰਾ ਜਰੂਰਤਾਂ ਲਈ ਬੈਕ ਦੇ ਬਾਹਰ ਜਾਂ ਕਿਸੇ ਸਰਕਾਰੀ ਅਦਾਰੇ ਅੰਦਰ ਲੋਕਾਂ ਨੂੰ ਥੋੜੀ ਬਹੁਤੀ ਨਕਦੀ ਦੇਣ ਦਾ ਇੰਤਜਾਂਮ ਕੀਤਾ ਜਾਵੇ ਤਾਂ ਜੋ ਮੋਜੂਦਾ ਆ ਰਹੀ ਪ੍ਰੇਸ਼ਾਂਨੀ ਦਾ ਆਰਜੀ ਤੋਰ ਤੇ ਹੱਲ ਹੋ ਸਕੇ।ਇਸ ਮੋਕੇ ਮਲਕੀਤ ਸਿੰਘ, ਗੁਰਜੰਟ ਸਿੰਘ, ਸ਼ਿਸ਼ਨ ਦਾਸ, ਸਾਧਾ ਸਿੰਘ, ਕਿਸ਼ੋਰੀ ਲਾਲ, ਸਵਰਨ ਸਿੰਘ ਰਾਜ ਕੁਮਾਰ, ਭੂਸ਼ਨ ਲਾਲ, ਸੀਮਾਂ ਰਾਂਣੀ , ਸੁਦੇਸ਼ ਰਾਂਣੀ, ਰਾਂਣੀ, ਬੇਬੀ, ਊਸ਼ਾ ਰਾਣੀ, ਹਰਿੰਦਰ ਰਾਜਾ, ਪ੍ਰਮਜੀਤ ਸਿੰਘ, ਸਵਰਨਜੀਤ ਸਿੰਘ, ਬਰਮਾਂ ਹਾਂਡਾ, ਗੁਰਪ੍ਰੀਤ ਸਿੰਘ, ਹਨੀ ਸਿੰਘ ਆਦਿ ਹਾਜਿਰ ਹਨ।

Leave a Reply

Your email address will not be published. Required fields are marked *

%d bloggers like this: