Thu. Apr 25th, 2019

ਘੜੇ ਵਾਲਾ ਪਾਣੀ ਪੀਣ ਦੇ ਅਦਭੁੱਤ ਫ਼ਾਇਦੇ

ਘੜੇ ਵਾਲਾ ਪਾਣੀ ਪੀਣ ਦੇ ਅਦਭੁੱਤ ਫ਼ਾਇਦੇ

ਘੜੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸੁਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ। ਮਟਕੇ ਦਾ ਪਾਣੀ ਕੁਦਰਤੀ ਤੌਰ ‘ਤੇ ਠੰਡਾ ਹੁੰਦਾ ਹੈ, ਜਦੋਂ ਕਿ ਫਰਿੱਜ ਦਾ ਪਾਣੀ ਇਲੈਕਟਰੀਸਿਟੀ ਦੀ ਮਦਦ ਨਾਲ। ਮਟਕੇ ਦੇ ਪਾਣੀ ਦਾ ਇਕ ਵੱਡਾ ਫਾਇਦਾ ਇਹ ਵੀ ਹੈ ਕਿ ਇਸ ‘ਚ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਤੇ ਮਟਕੇ ਬਣਾਉਣ ਵਾਲਿਆਂ ਨੂੰ ਵੀ ਮੁਨਾਫ਼ਾ ਹੁੰਦਾ ਹੈ। ਇਸ ਵਿਚ ਪ੍ਰਕਿਰਿਤਕ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਮਿਨਰਲਸ ਪ੍ਰਦਾਨ ਕਰਦੇ ਹਨ।
ਸਰੀਰ ਨੂੰ ਵਿਸ਼ੈਲੇ ਤੱਤਾਂ ਤੋਂ ਅਜ਼ਾਦ ਕਰਕੇ ਤੁਹਾਡੀ ਪ੍ਰਤੀਰਕਸ਼ਾ ਪ੍ਰਣਾਲੀ ਨੂੰ ਬੇਹਤਰੀਨ ਬਣਾਉਣ ਵਿਚ ਇਹ ਪਾਣੀ ਫਾਇਦੇਮੰਦ ਹੁੰਦਾ ਹੈ। ਫਰਿੱਜ ਦੇ ਪਾਣੀ ਦੀ ਜਗ੍ਹਾ ਇਹ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ ਅਤੇ ਗਲਾ ਖ਼ਰਾਬ ਹੋਣ ਵਰਗੀਆ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਮਾਅਨੇ ਵਿਚ ਸਰੀਰ ਨੂੰ ਠੰਢਕ ਦਿੰਦਾ ਹੈ।
ਇਸ ਪਾਣੀ ਦਾ ਪੀ.ਐਚ ਸੰਤੁਲਨ ਠੀਕ ਹੁੰਦਾ ਹੈ। ਮਿੱਟੀ ਦੇ ਕਸ਼ਾਰੀਏ ਤੱਤ ਅਤੇ ਪਾਣੀ ਦੇ ਤੱਤ ਮਿਲਕੇ ਉਚਿਤ ਪੀ.ਐਚ ਬੇਲੇਂਸ ਬਣਾਉਂਦੇ ਹਨ ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਤੋਂ ਬਚਾਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ।
ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ। ਇਸ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪੇਟ ਅਤੇ ਪਾਚਣ ਦੀ ਕਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਵਿਚ ਟੇਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।

Share Button

Leave a Reply

Your email address will not be published. Required fields are marked *

%d bloggers like this: