ਘੋਲੀਆ ਕਲਾਂ ਦੇ ਦੋ ਨੌਜਵਾਨਾਂ ਨੇ ਥਾਈਲੈਂਡ ਤੋਂ ਕਰਾਟੇ ਖੇਡਾਂ ਚੋਂ ਬਰਾਉਣ ਗੋਲਡ ਮੈਡਲ ਜਿੱਤ ਕਿ ਪਾਇਆ ਦੇਸ਼ ਦੀ ਝੋਲੀ

ss1

ਘੋਲੀਆ ਕਲਾਂ ਦੇ ਦੋ ਨੌਜਵਾਨਾਂ ਨੇ ਥਾਈਲੈਂਡ ਤੋਂ ਕਰਾਟੇ ਖੇਡਾਂ ਚੋਂ ਬਰਾਉਣ ਗੋਲਡ ਮੈਡਲ ਜਿੱਤ ਕਿ ਪਾਇਆ ਦੇਸ਼ ਦੀ ਝੋਲੀ
ਪਿੰਡ ਪਹੁੰਚਣ ‘ਤੇ ਸਮੁੱਚੇ ਪਿੰਡ ਵਾਸੀਆਂ ਨੇ ਕੀਤਾ ਵਿਸ਼ੇਸ਼ ਸਨਮਾਨ

????????????????????????????????????

ਬਾਘਾ ਪੁਰਾਣਾ, 22 ਜੁਲਾਈ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-: ਪੰਜਾਬ ਦੇ ਖਿਡਾਰੀਆਂ ਨੇ ਹਮੇਸ਼ਾਂ ਆਪਣੀ ਖੇਡ ਰਾਂਹੀ ਪੰਜਾਬ ਦਾ ਨਾਮ ਪੂੁਰੀ ਦੁਨੀਆਂ ‘ਚ ਰੋਸ਼ਨ ਕੀਤਾ ਹੈ। ਇਸੇ ਲੜੀ ਤਹਿਤ ਹੀ ਨਜਦੀਕੀ ਪਿੰਡ ਘੋਲੀਆ ਕਲਾਂ ਦੇ ਦੋ ਕਰਾਟੇ ਖਿਡਾਰੀ ਗੁਰਸੇਵਕ ਸਿੰਘ ਅਤੇ ਕੋਮਲਪ੍ਰੀਤ ਸਿੰਘ ਭਾਰਤ ਦੀ ਜੂਨੀਅਨ ਟੀਮ ‘ਚ ਥਾਈਲੈਂਡ ਵਿਚ ਕਰਾਟੇ ਮੈਚ ਖੇਡਣ ਗਏ ਸਨ । ਜਿੱਥੇ ਉਨ੍ਹਾਂ ਨੇ ਆਪਣੀ ਖੇਡ ਦਾ ਵਧੀਆਂ ਪ੍ਰਦਰਸ਼ਨ ਕੀਤਾ ਉੱਥੇ ਉਨ੍ਹਾਂ ਬਰਾਉਣ ਗੋਲਡ ਮੈਡਲ ਜਿੱਤ ਕਿ ਭਾਰਤ ਦੀ ਝੋਲੀ ਪਾਇਆ । ਇਸ ਸਮੇਂ ਜਿੱਤ ਪ੍ਰਪਤ ਕਰਕੇ ਪਿੰਡ ਪਹੁੰਚਣ ਤੇ ਸ਼ਹੀਦ ਘੀਲਾ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੋਨੇ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਅਤੇ ਇਸ ਸਮੇਂ ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਕਿਹਾ ਕਿ ਸਾਨੂੰ ਮਾਣ ਹੈ ਸਾਡੇ ਪਿੰਡ ਦੇ ਇਨ੍ਹਾਂ ਨੌਜਵਾਨਾਂ ‘ਤੇ ਜਿੰਨ੍ਹਾਂ ਨੇ ਸਾਡੇੇ ਪਿੰਡ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵਧੀਆਂ ਖੇਡਣ ਵਾਲੇ ਖਿਡਾਰੀਆਂ ਨੂੰ ਅਸੀਂ ਕਲੱਬ ਵਲੋਂ ਵੱਧ ਤੋਂ ਵੱਧ ਸਹਿਯੋਗ ਕਰਦੇ ਰਹਾਂਗੇ ਅਤੇ ਸਮੇਂ-ਸਮੇਂ ‘ਤੇ ਵਿਸ਼ੇਸ਼ ਸਨਮਾਨ ਵੀ ਕਰਦੇ ਰਹਾਂਗੇ ਤਾਂ ਕਿ ਨੌਜਵਾਨ ਨਸ਼ਿਆਂ ਵਰਗੀ ਬੁਰੀ ਬਿਮਾਰੀ ਤੋਂ ਬਚ ਕਿ ਆਪਣਾ ਰੁਖ ਖੇਡਾਂ ਵੱਲ ਕਰਨ ।

Share Button

Leave a Reply

Your email address will not be published. Required fields are marked *