ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਘੁੰਮਣ ਪ੍ਰਧਾਨ, ਗੁਮਟਾਲਾ ਮੈਨੇਜਿੰਗ ਡਾਇਰੈਕਟਰ ਅਤੇ ਪਲਾਹੀ ਸਕੱਤਰ ਜਨਰਲ ਚੁਣੇ ਗਏ

ਘੁੰਮਣ ਪ੍ਰਧਾਨ, ਗੁਮਟਾਲਾ ਮੈਨੇਜਿੰਗ ਡਾਇਰੈਕਟਰ ਅਤੇ ਪਲਾਹੀ ਸਕੱਤਰ ਜਨਰਲ ਚੁਣੇ ਗਏ

“ਦੀ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ” ਦੇ ਅਹੁਦੇਦਾਰਾਂ ਦੀ ਹੋਈ ਚੋਣ

ਲੇਖਕਾਂ ਦੀਆਂ ਪੁਸਤਕਾਂ ਛਾਪਣ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹਣ ਦਾ ਫੈਂਸਲਾ


ਫਗਵਾੜਾ 3 ਜੁਲਾਈ ()- ਪੰਜਾਬ ਦੇ ਲੇਖਕਾਂ ਦੀ ਸਹਿਕਾਰੀ ਸੁਸਾਇਟੀ “ਦੀ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ” ਦੀ ਬੀਤੇ ਦਿਨੀਂ ਲੁਧਿਆਣਾ ਵਿਖੇ ਚੁਣੇ ਡਾਇਰੈਕਟਰਾਂ ਵਿਚੋਂ ਡਾ: ਬਿਕਰਮ ਸਿੰਘ ਘੁੰਮਣ ਪ੍ਰਧਾਨ, ਬ੍ਰਹਮ ਜਗਦੀਸ਼ ਸਿੰਘ ਮੀਤ ਪ੍ਰਧਾਨ, ਡਾ: ਚਰਨਜੀਤ ਸਿੰਘ ਗੁੰਮਟਾਲਾ ਮੈਨੇਜਿੰਗ ਡਾਇਰੈਕਟਰ, ਗੁਰਮੀਤ ਸਿੰਘ ਪਲਾਹੀ ਸਕੱਤਰ ਜਨਰਲ, ਅਤੇ ਅੰਮ੍ਰਿਤ ਲਾਲ ਮੰਨਣ ਪ੍ਰੈੱਸ ਸਕੱਤਰ ਚੁਣੇ ਗਏ। ਡਾਇਰੈਕਟਰਾਂ ਦੀ ਹੋਈ ਮੀਟਿੰਗ ਵਿੱਚ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਛਾਪਣ, ਪੰਜਾਬ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹਣ ਦਾ ਫੈਸਲਾ ਕੀਤਾ। ਡਾਇਰੈਕਟਰਾਂ ਨੇ ਮੰਗ ਕੀਤੀ ਕਿ ਪੰਜਾਬੀ ਨੂੰ ਪੰਜਾਬ ਦੇ ਦਫਤਰਾਂ, ਚੰਡੀਗੜ੍ਹ ਅਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਬੋਲੀ ਨੂੰ ਆਪਣੀ ਕਾਰੋਬਾਰੀ ਬੋਲੀ ਬਨਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ  ਬਿਕਰਮ ਸਿੰਘ ਘੁੰਮਣ, ਬ੍ਰਹਮ ਜਗਦੀਸ਼ ਸਿੰਘ, ਗੁਰਮੀਤ ਸਿੰਘ ਪਲਾਹੀ,ਪ੍ਰੇਮ ਸਿੰਘ, ਡਾ: ਬ੍ਰਿਜਪਾਲ ਸਿੰਘ, ਅੰਮ੍ਰਿਤ ਲਾਲ ਮੰਨਣ, ਜਸਬੀਰ ਕੌਰ, ਸੁਰਿੰਦਰਪਾਲ ਮੰਡਲ, ਹਰਜਿੰਦਰ ਸਿੰਘ ਸੂਰੇਵਾਲੀਆ, ਡਾ: ਬੂਟਾ ਸਿੰਘ ਬਰਾੜ, ਡਾ: ਜੀਤ ਸਿੰਘ ਜੋਸ਼ੀ ਹਾਜ਼ਰ ਹੋਏ।

Leave a Reply

Your email address will not be published. Required fields are marked *

%d bloggers like this: