Wed. Jun 19th, 2019

ਘਾੜ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ: ਰਾਣਾ ਕੇ.ਪੀ. ਸਿੰਘ

ਘਾੜ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ: ਰਾਣਾ ਕੇ.ਪੀ. ਸਿੰਘ

ਜ਼ਿਲ੍ਹਾ ਰੂਪਨਗਰ ਦੇ ਪਿੰਡ ਹਰੀਪੁਰ ਵਿਖੇ ਧਰਮਸ਼ਾਲਾ ਤੇ ਕਮਿਊਨਿਟੀ ਸੈਂਟਰ ਦੇ ਸ਼ੈੱਡ ਦਾ ਕੀਤਾ ਉਦਘਾਟਨ

ਜ਼ਿਲ੍ਹਾ ਰੂਪਨਗਰ ਦੇ ਘਾੜ ਇਲਾਕੇ ‘ਚ ਪੈਂਦੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬੀਤੇ ਦਿਨੀਂ ਘਾੜ ਖੇਤਰ ਦੇ ਪਿੰਡ ਹਰੀਪੁਰ ਵਿਖੇ ਧਰਮਸ਼ਾਲਾ ਤੇ ਕਮਿਊਨਿਟੀ ਸੈਂਟਰ ਦੇ ਸ਼ੈੱਡ ਦਾ ਉਦਘਾਟਨ ਕਰਨ ਮਗਰੋਂ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨ ਮੌਕੇ ਕੀਤਾ।ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵਿਕਾਸਸ਼ੀਲ ਕੰਮਾਂ ਕਾਰਨ ਸੂਬਾ ਤਰੱਕੀ ਦੀ ਰਾਹ ‘ਤੇ ਹੈ ਅਤੇ ਅਸੀਂ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਸਮੁੱਚੇ ਵਾਅਦੇ ਹਰ ਹੀਲੇ ਪੂਰੇ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਸ਼ਾ ਮੁਕਤੀ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਬਣਾਈ ਵਿਸ਼ੇਸ਼ ਟਾਸਕ ਫੋਰਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਸੂਬਾ ਸਰਕਾਰ ਵਲੋਂ ‘ਘਰ-ਘਰ ਰੁਜ਼ਗਾਰ’ ਮੁਹਿੰਮ ਤਹਿਤ ਹੁਣ ਤੱਕ ਸੂਬੇ ਦੇ 1 ਲੱਖ 61 ਹਜ਼ਾਰ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।ਪੰਜਾਬ ਵਿਧਾਨ ਸਭਾ ਸਪੀਕਰ ਨੇ ਸਮੁੱਚੇ ਵਾਅਦੇ ਪੂਰੇ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨੀ ਕਰਜ਼, ਮਜ਼ਦੂਰਾਂ ਦੇ ਕਰਜ਼, ਗਰੀਬਾਂ ਤੇ ਬੇਸਹਾਰਿਆਂ ਦੀਆਂ ਪੈਨਸ਼ਨਾਂ ਵਰਗੇ ਵੱਡੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 750 ਪ੍ਰਤੀ ਮਹੀਨਾ, ਗ਼ਰੀਬ ਲੜਕੀਆਂ ਦੇ ਵਿਆਹ ਮੌਕੇ ਦਿੱਤਾ ਜਾਂਦਾ ਸ਼ਗਨ ਵੀ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਰਾਣਾ ਕੇ.ਪੀ. ਸਿੰਘ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਸਮਾਜ ਭਲਾਈ ‘ਚ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਸੂਬੇ ਤੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਜਿੱਥੇ ਆਪਣੀ ਤੰਦਰੁਸਤੀ ਲਈ ਖੇਡਾਂ ਖੇਤਰ ‘ਚ ਜਾਣਾ ਤੇ ਕਸਰਤ ਕਰਨੀ ਚਾਹੀਦੀ ਹੈ, ਉੱਥੇ ਨਾਲ ਹੀ ਆਪਣੇ ਪਿੰਡ, ਸ਼ਹਿਰ ਦੇ ਸਮਾਜ ਭਲਾਈ ਕੰਮਾਂ ‘ਚ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤਾ ਜਾ ਸਕੇ।

ਇਸ ਤੋਂ ਪਹਿਲਾਂ ਪਿੰਡ ਹਰੀਪੁਰ ਦੇ ਸਰਪੰਚ ਸ. ਕਾਕਾ ਸਿੰਘ ਨੇ ਪਿੰਡ ਤੇ ਇਲਾਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਾਨਣਾ ਪਾਇਆ, ਜਿਨ੍ਹਾਂ ਨੂੰ ਮੁੱਖ ਮਹਿਮਾਨ ਨੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਤੇ ਇਲਾਕਾ ਵਾਸੀਆਂ ਨੇ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ।ਇਸ ਮੌਕੇ ਉੱਘੇ ਤੇ ਚਰਚਿਤ ਲੋਕ ਗਾਇਕ ਜਸਮੇਰ ਮੀਆਂਪੁਰੀ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਤੇ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਝੂਮਣ ਲਾ ਦਿੱਤਾ। ਇਸ ਮੌਕੇ ਸ. ਸੁਖਵਿੰਦਰ ਸਿੰਘ ਵਿਸਕੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ. ਅਮਰਪਾਲ ਸਿੰਘ ਬੈਂਸ, ਸ੍ਰੀ ਪੋਮੀ ਸੋਨੀ, ਸ. ਗੁਰਚਰਨ ਸਿੰਘ ਠੌਣਾ, ਸ. ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਜੱਟ ਮਹਾਂ ਸਭਾ ਹਲਕਾ ਰੂਪਨਗਰ, ਸ. ਕਾਕਾ ਸਿੰਘ ਸਰਪੰਚ ਪਿੰਡ ਹਰੀਪੁਰ, ਸ. ਦਲਜੀਤ ਸਿੰਘ ਸਾਬਕਾ ਸਰਪੰਚ ਹਰੀਪੁਰ, ਸ. ਕਰਨੈਲ ਸਿੰਘ ਪੰਚ ਹਰੀਪੁਰ, ਸ. ਲਖਵੰਦ ਸਿੰਘ ਹਿਰਦਾਪੁਰੀ, ਸ. ਕਰਮ ਸਿੰਘ ਭੰਗਾਲਾ, ਸ. ਸੁਖਵਿੰਦਰ ਸਿੰਘ ਬਿੰਦਰਖ, ਸ. ਦੀਪ ਸਿੰਘ ਪੁਰਖਾਲੀ, ਸ. ਗੁਰਜੀਤ ਸਿੰਘ ਖਾਨਪੁਰ, ਸ. ਪਰਮਜੀਤ ਸਿੰਘ, ਸ. ਜੀਤ ਸਿੰਘ, ਸ. ਰਜਿੰਦਰ ਸਿੰਘ, ਸ. ਮਨਪ੍ਰੀਤ ਸਿੰਘ, ਸ. ਜਤਿੰਦਰ ਸਿੰਘ, ਸ. ਮਨਿੰਦਰ ਸਿੰਘ, ਸ. ਗੁਰਨੇਕ ਸਿੰਘ ਪੰਚ, ਸ੍ਰੀਮਤੀ ਸਮਤੀ ਦੇਵੀ ਪੰਚ, ਸ੍ਰੀਮਤੀ ਸਰੋਜ ਬਾਲਾ ਪੰਚ, ਸ. ਕਰਮ ਸਿੰਘ ਭੰਗਾਲਾ, ਸ. ਨਿਰਮਲ ਸਿੰਘ ਸਾਬਕਾ ਪੰਚ ਪੁਰਖਾਲੀ,  ਸ. ਕਾਲਾ ਸਿੰਘ ਪੰਚ ਪੁਰਖਾਲੀ, ਸ. ਹਰਨੇਕ ਸਿੰਘ ਸਾਬਕਾ ਪੰਚ, ਸ. ਦਰਸ਼ਨ ਸਿੰਘ ਸਰਪੰਚ, ਸ. ਗੁਰਜੀਤ ਸਿੰਘ ਸਕੱਤਰ ਜੱਟ ਮਹਾਂ ਸਭਾ, ਸ. ਸ਼ੇਰ ਸਿੰਘ ਸਰਪੰਚ ਹਿਰਦਾਪੁਰ, ਸ. ਸੋਹਣ ਸਿੰਘ ਸਰਪੰਚ ਮਾਜਰੀ, ਸ੍ਰੀ ਹੇਤ ਰਾਮ ਸਰਪੰਚ, ਸ੍ਰੀ ਪ੍ਰੇਮ ਸਿੰਘ ਸਾਬਕਾ ਸਰਪੰਚ, ਸ੍ਰੀ ਰਮੇਸ਼ ਸਿੰਘ ਸਰਪੰਚ ਪੰਜੋਲਾ, ਸੇਵਾ ਸਿੰਘ ਸਰਪੰਚ ਬਬਾਨੀ, ਸ. ਹਰਪ੍ਰੀਤ ਸਿੰਘ ਨੰਬਰਦਾਰ ਹਿਰਦਾਪੁਰ, ਸ੍ਰੀ ਵਿਸ਼ਨੂੰ ਮਾਜਰੀ ਘਾਨ, ਸ੍ਰੀ ਸ਼ਰੀਫ਼ ਮਾਜਰੀ ਘਾੜ, ਸ. ਜਸਵੰਤ ਸਿੰਘ ਸਰਪੰਚ ਬਬਾਨੀ ਖੁਰਦ, ਸ੍ਰੀ ਕਿਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਬਾਗਵਾਲੀ, ਸ੍ਰੀ ਜੱਸਾ ਸਿੰਘ ਸੰਤੋਖਗੜ੍ਹ, ਸ੍ਰੀ ਸੋਨੂੰ ਸੰਤੋਖਗੜ੍ਹ, ਸ. ਦੀਦਾਰ ਸਿੰਘ ਫੌਜੀ ਸੰਤੋਖਗੜ੍ਹ, ਸ. ਯੁਵਰਾਜ ਸਿੰਘ ਬੇਦੀ, ਸ੍ਰੀ ਰਮਨ ਗੋਇਲ ਐਸ.ਡੀ.ਓ. ਪੀ.ਡਬਲਿਯੂ.ਡੀ., ਸ੍ਰੀ ਮੁਨੀਸ਼ ਕੁਮਾਰ, ਜੂਨੀਅਰ ਇੰਜੀਨੀਅਰ, ਪੀ.ਡਬਲਿਯੂ.ਡੀ. ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਮੌਜੂਦਾ ਤੇ ਸਾਬਕਾ ਪੰਚ/ਸਰਪੰਚ, ਪਤਵਤੇ ਸੱਜਣ, ਮਹਿਲਾਵਾਂ ਤੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: