Sat. May 25th, 2019

ਘਾੜ ਇਲਾਕੇ ਚ ਆਪਣਾ ਚੋਣ ਦਫਤਰ ਵੀ ਖੋਲਣਾ ਭੁੱਲੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ

ਘਾੜ ਇਲਾਕੇ ਚ ਆਪਣਾ ਚੋਣ ਦਫਤਰ ਵੀ ਖੋਲਣਾ ਭੁੱਲੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ

*ਕਾਂਗਰਸੀ ਉਮੀਦਵਾਰ ਦਾ ਵੀ ਪੁਰਖਾਲੀ ਚ ਨਹੀਂ ਖੁੱਲਿਆ ਚੋਣ ਦਫਤਰ
*ਵਰਕਰ ਹੋਏ ਆਪਣੇ ਉਮੀਦਵਾਰਾਂ ਤੋਂ ਨਿਰਾਸ਼

ਮੀਆਂਪੁਰ/ਪੁਰਖਾਲੀ ( ਐਸ. ਪੀ. ਸਿੰਘ)L ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਉਮੀਦਵਾਰਾਂ ਵਲੋਂ ਘਾੜ ਇਲਾਕੇ ਚ ਅਜੇ ਤੱਕ ਆਪਣੇ ਚੋਣ ਦਫਤਰ ਨਾ ਖੋਲਣ ਕਾਰਨ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਵਰਕਰ ਔਖੇ ਹੋਏ ਪਏ ਹਨ ।

ਜਾਣਕਾਰੀ ਅਨੁਸਾਰ ਪੁਰਖਾਲੀ ਵਿਖੇ ਹੁਣ ਤੱਕ ਬੱਸ ਅਕਾਲੀ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਹੀ ਦਫਤਰ ਖੋਲਿਆ ਗਿਆ ਹੈ ਪਰ ਆਗੂਆਂ ਕੋਲ ਇਸ ਦਫਤਰ ਦੇ ਉਦਘਾਟਨ ਲਈ ਵੀ ਸਮਾਂ ਨਹੀਂ ਸੀ । ਇਸ ਤੋਂ ਇਲਾਵਾ ਇਲਾਕੇ ਚ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਵਲੋਂ ਇੱਥੇ ਆਪਣਾ ਕੋਈ ਦਫਤਰ ਨਹੀਂ ਖੋਲਿਆ ਗਿਆ ਤੇ ਨਾ ਹੀ ਇਲਾਕੇ ਚ ਆਪਣੀ ਸ਼ਕਲ ਹੀ ਦਿਖਾਈ । ਭਾਵੇਂ ਕਿ ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਵੀ ਹੈ ਪਰ ਪਾਰਟੀ ਇਲਾਕੇ ਚ ਚੋਣ ਪ੍ਰਚਾਰ ਤੋਂ ਪਿੱਛੇ ਹੈ । ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਵੀ ਇਲਾਕੇ ਚ ਆਪਣਾ ਕੋਈ ਚੋਣ ਦਫਤਰ ਨਹੀਂ ਖੋਲਿਆ ਗਿਆ ਤੇ ਨਾ ਹੀ ਵੋਟਾਂ ਲਈ ਲੋਕਾਂ ਤੱਕ ਪਹੁੰਚ ਕੀਤੀ ਗਈ ।ਵੱਖ ਵੱਖ ਪਾਰਟੀਆਂ ਦੇ ਕਈ ਵਰਕਰਾਂ ਨੇ ਦੱਸਿਆ ਕਿ ਚੋਣ ਦਫਤਰ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਠਣਾ -ਖੜਨਾ ਵੀ ਔਖਾ ਹੋਇਆ ਪਿਆ ਹੈ ਤੇ ਉਨ੍ਹਾਂ ਕੋਲ ਕਿਸੇ ਸਲਾਹ ਜਾਂ ਪ੍ਰੋਗਰਾਮ ਬਣਾਉਣ ਲਈ ਕੋਈ ਵੀ ਟਿਕਾਣਾ ਨਹੀਂ ।

ਕਈ ਪਾਰਟੀਆਂ ਦੇ ਵਰਕਰਾਂ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਾ ਹੋਣ ਤੇ ਉਨ੍ਹਾਂ ਕੋਲ ਪ੍ਰਚਾਰ ਦੇ ਸਾਧਨ ਨਾ ਹੋਣ ਕਾਰਨ ਉਹ ਚੁੱਪ ਕਰਕੇ ਘਰ ਹੀ ਬੈਠ ਗਏ ਹਨ ।ਸਿਆ ਕਿ ਚੋਣ ਦਫਤਰ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਠਣਾ -ਖੜਨਾ ਵੀ ਔਖਾ ਹੋਇਆ ਪਿਆ ਹੈ ਤੇ ਉਨ੍ਹਾਂ ਕੋਲ ਕਿਸੇ ਸਲਾਹ ਜਾਂ ਪ੍ਰੋਗਰਾਮ ਬਣਾਉਣ ਲਈ ਕੋਈ ਵੀ ਟਿਕਾਣਾ ਨਹੀਂ । ਕਈ ਪਾਰਟੀਆਂ ਦੇ ਵਰਕਰਾਂ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਾ ਹੋਣ ਤੇ ਉਨ੍ਹਾਂ ਕੋਲ ਪ੍ਰਚਾਰ ਦੇ ਸਾਧਨ ਨਾ ਹੋਣ ਕਾਰਨ ਉਹ ਚੁੱਪ ਕਰਕੇ ਘਰ ਹੀ ਬੈਠ ਗਏ ਹਨ ।

Leave a Reply

Your email address will not be published. Required fields are marked *

%d bloggers like this: