ਘਰ ਦੇ ਬਾਹਰ ਖੜੇ ਨੌਜਵਾਨ ਤੇ ਕਾਰ ਚੜਣ ਕਾਰਨ ਮੌਕੇ ਤੇ ਮੌਤ

ss1

ਘਰ ਦੇ ਬਾਹਰ ਖੜੇ ਨੌਜਵਾਨ ਤੇ ਕਾਰ ਚੜਣ ਕਾਰਨ ਮੌਕੇ ਤੇ ਮੌਤ
ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕ ਤੇ ਕਤਲ ਦਾ ਪਰਚਾ ਦਰਜ ਕਰਨ ਦੀ ਕੀਤੀ ਮੰਗ

11-20
ਤਪਾ ਮੰਡੀ, 10 ਜੂਨ (ਨਰੇਸ਼ ਗਰਗ)- ਬੀਤੀ ਰਾਤ ਨੇੜਲੇ ਪਿੰਡ ਜੈਮਲ ਸਿੰਘ ਵਾਲਾ ਵਿਖੇ ਇਕ ਨੌਜਵਾਨ ਤੇ ਕਾਰ ਚੜਣ ਕਾਰਨ ਉਸਦੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ (16) ਪੁੱਤਰ ਬਲਵੀਰ ਸਿੰਘ ਜੋ ਕਿ ਰਾਤ ਨੂੰ ਲਗਭਗ 10 ਵਜੇ ਆਪਣੇ ਘਰ ਦੇ ਬਾਹਰ ਖੜਾ ਸੀ ਜਿਸ ਤੇ ਅਚਾਨਕ ਇਕ ਸਵਿਫ਼ਟ ਕਾਰ ਉਸ ਤੇ ਆ ਚੜੀ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਇਸ ਮਾਮਲੇ ਸਬੰਧੀ ਕਾਰ ਚਾਲਕ ਬਲਦੀਪ ਸਿੰਘ ਪੁੱਤਰ ਟਹਿਲ ਸਿੰਘ ਖ਼ਿਲਾਫ਼ ਧਾਰਾ 304 ਏ ਤਹਿਤ ਮੁਕਦਮਾਂ ਦਰਜ ਕਰ ਲਿਆ ਗਿਆ ਹੈ। ਪਰ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਹ ਕਥਿਤ ਦੌਸ਼ ਲਗਾਇਆ ਕਿ ਉਨਾਂ ਦੇ ਲੜਕੇ ਦਾ ਜਾਣ ਬੁੱਝ ਕੇ ਕਤਲ ਕੀਤਾ ਗਿਆ ਹੈ ਤੇ ਉਸਨੂੰ ਸੜਕ ਹਾਦਸੇ ਦਾ ਰੂਪ ਦਿੱਤਾ ਗਿਆ ਹੈ। ਓਧਰ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ ਇਸ ਹਾਦਸੇ ਦੀ ਜੋ ਕਾਰਵਾਈ ਕੀਤੀ ਗਈ ਹੈ ਉਹ ਬਿਲਕੁੱਲ ਸਹੀ ਹੈ ਕਿਉਂਕਿ ਜੋ ਹਾਦਸਾ ਵਾਪਰਿਆ ਹੈ ਉਹ ਅਚਾਨਕ ਵਾਪਰਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਤਾਏ ਮੇਹਰ ਸਿੰਘ ਪੁੱਤਰ ਪ੍ਰੇਮ ਸਿੰਘ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਹੈ। ਦਸੱਣਯੋਗ ਹੈ ਕਿ ਮ੍ਰਿਤਕ ਦੀ ਇਕ ਭੈਣ ਹੀ ਸੀ ਤੇ ਮ੍ਰਿਤਕ ਹੀ ਆਪਣੇ ਮਾਂ ਬਾਪ ਦੇ ਜਿਉਣ ਦਾ ਸਹਾਰਾ ਸੀ ਜਿਸਨੇ ਛੋਟੀ ਉਮਰੇ ਪੜਾਈ ਛੱਡਕੇ ਕੰਮ ਵਿਚ ਆਪਣੇ ਪਿਤਾ ਦਾ ਹੱਥ ਵਟਾਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਦੌਸ਼ੀ ਖ਼ਿਲਾਫ਼ ਕਤਲ ਦਾ ਮੁਕਦਮਾਂ ਨਾ ਦਰਜ ਕੀਤਾ ਤਾਂ ਉਹ ਸਖ਼ਤ ਸੰਘਰਸ਼ ਵੀ ਕਰਨਗੇ।

Share Button

Leave a Reply

Your email address will not be published. Required fields are marked *