Fri. Oct 18th, 2019

ਘਰ ’ਚ ਅੱਗ ਲੱਗਣ ਕਾਰਨ ਦੋ ਦੀ ਮੌਤ

ਘਰ ’ਚ ਅੱਗ ਲੱਗਣ ਕਾਰਨ ਦੋ ਦੀ ਮੌਤ

ਫਰੀਦਕੋਟ ਦੇ ਇਕ ਘਰ ਵਿਚ ਅੱਗ ਲੱਗਣ ਨਾਲ ਦੋ ਵਿਅਕਤੀ ਜਿਉਂਦੇ ਸੜਨ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਟੀਚਰ ਕਾਲੋਨੀ ਵਿਚ ਇਕ ਸੇਵਾ ਮੁਕਤ ਅਧਿਆਪਕ ਦੇ ਘਰ ਅੱਗ ਲਈ ਗਈ। ਅੱਗ ਨੇ ਕੁਝ ਸਮੇਂ ਵਿਚ ਹੀ ਭਿਆਨਕ ਰੂਪ ਲੈ ਲਿਆ। ਇਹ ਹਾਦਸੇ ਸਵੇਰੇ 3 ਵਜੇ ਵਪਰਿਆ।

ਘਰ ਵਿਚ ਸੇਵਾ ਮੁਕਤ ਅਧਿਆਪਕ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਉਤੇ ਪਹੁੰਚਕੇ ਅੱਗ ਉਤੇ ਕਾਬੂ ਪਾਇਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਦੋ ਲੋਕ ਜਿਉਂਦੇ ਸੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀ ਬੁਰੀ ਤਰ੍ਹਾਂ ਸੜ ਗਏ ਉਨ੍ਹਾਂ ਦੀ ਪਹਿਚਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।

ਪੁਲਿਸ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਪਹਿਚਾਣ ਸੁਰਜੀਤ ਸਿੰਘ ਤੇ ਉਸਦੀ ਪਤਨੀ ਬਲਦੇਵ ਕੌਰ ਵਜੋਂ ਹੋਈ ਹੈ। ਫੋਰੇਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: