ਘਰ-ਘਰ ਸਿਹਤ ਸਕੀਮਾਂ ਅਤੇ ਇਲਾਜ ਪਹੁੰਚਿਆ-ਬਲਜਿੰਦਰ ਸਿੰਘ ਚੇਅਰਮੈਨ

ਘਰ-ਘਰ ਸਿਹਤ ਸਕੀਮਾਂ ਅਤੇ ਇਲਾਜ ਪਹੁੰਚਿਆ-ਬਲਜਿੰਦਰ ਸਿੰਘ ਚੇਅਰਮੈਨ
ਸਿਹਤ ਜਾਗੂਕਤਾ ਵੈਨ ਨੂੰ ਮਿਲਿਆ ਭਰਵਾਂ ਹੁੰਗਾਰਾ

phtoਸਾਦਿਕ, 7 ਨਵੰਬਰ (ਗੁਲਜ਼ਾਰ ਮਦੀਨਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋ ਸੂਬੇ ਭਰ ਵਿੱਚ ਲੋਕਾਂ ਤੱਕ ਸਿਹਤ ਸਕੀਮਾਂ, ਸਹੂਲਤਾਂ ਅਤੇ ਇਲਾਜ ਪੰਹੁਚਾਉਣ ਦੇ ਮੰਤਵ ਨਾਲ 100 ਜਾਗਰੂਕਤਾ ਵੈਨਾਂ ਹਰ ਕਸਬੇ-ਪਿੰਡ ਪੰਹੁਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਹੀ ਲੜੀ ਤਹਿਤ ਫਰੀਦਕੋਟ ਦੇ ਸਿਵਲ ਸਰਜਨ ਡਾ: ਸੰਪੂਰਨ ਸਿੰਘ ਦੀ ਯੋਗ ਅਗਵਾਈ ਹੇਠ ਪੀ.ਐਚ.ਸੀ ਜੰਡ ਸਾਹਿਬ ਦੇ ਅਧੀਨ ਪੈਂਦੇ 84 ਪਿੰਡਾਂ ਤੱਕ ਸਿਹਤ ਸਹੂਲਤਾਂ ਪਹੁਚਾਉਣ ਲਈ ਜਾਗਰੂਕਤਾ ਵੈਨ ਚਲਾਈ ਗਈ ਹੈ। ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਸ. ਬਲਜਿੰਦਰ ਸਿੰਘ ਧਾਲੀਵਾਲ ਨੇ ਜਾਗਰੂਕਤਾ ਮਹਿੰਮ ਅਤੇ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਰਿਬਨ ਕੱਟ ਕੇ ਸ਼ੁੱਭ ਅਰੰਭ ਕੀਤਾ ਇਸ ਮੌਕੇ ਸਾਦਿਕ ਦੀ ਸਮੂਹ ਪੰਚਾਇਤ ਉਨਾਂ ਦੇ ਨਾਲ ਸੀ। ਸ.ਧਾਲੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਇਸ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਘਰ-ਘਰ ਤੱਕ ਪਹੁਚਾਉਣ ਦਾ ਸਰਕਾਰ ਦਾ ਸੁਪਨਾ ਸਾਕਾਰ ਹੋਵੇਗਾ। ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਇਸ ਮੌਕੇ ਤੇ ਦੱਸਿਆ ਕਿ ਇਸ ਮੁਹਿੰਮ ਰਾਂਹੀ ਜਿੱਥੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋ ਬਚਾ ਲਈ ਜਾਗਰੂਕ ਕੀਤਾ ਜਾਵੇਗਾ ਉਥੇ ਹੀ ਸਿਹਤ ਵਿਭਾਗ ਵੱਲੋ ਮੁਹਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸਹੁਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕ ਸਰਕਾਰੀ ਹਸਪਤਾਲਾਂ ਦਾ ਲਾਭ ਲੈ ਸਕਣ। ਇਸ ਮੁਹਿੰਮ ਅਧੀਨ ਮਰੀਜਾਂ ਨੂੰ ਅੰਗਰੇਜੀ, ਆਯੂਰਵੈਦਿਕ ਅਤੇ ਹੋਮਿੳਪੈਥੀ ਇਲਾਜ , ਮੁਫਤ ਟੈਸਟ ਤੇ ਦਵਾਈਆਂ ਦੀਆਂ ਸਹੂਲਤਾਂ ਦਿੱਤੀਆ ਜਾਣਗੀਆਂ। ਬੀ ਈ ਈ ਡਾ: ਪ੍ਰਭਦੀਪ ਸਿੰਘ ਚਾਵਲਾ ਨੇ ਵਿਭਾਗ ਵੱਲੋਂ ਭੇਜੀ ਜਾਗਰੂਕਤਾ ਸਮੱਗਰੀ ਇਕੱਤਰ ਹੋਏ ਲੋਕਾਂ ਨੂੰ ਵੰਡੀ। ਜ਼ਿਲਾ ਨੋਡਲ ਅਫਸਰ ਸੁਨੀਲ ਅਗਰਵਾਲ ਨੇ ਕਿਹਾ ਕਿ ਫੀਲਡ ਸਟਾਫ ਪਿੰਡਾਂ ਵਿੱਚ ਇਸ ਵੈਨ ਸੰਬੰਧੀ ਅਵਾਜ਼ ਦਵਾਉਣ ਤਾਂ ਜੋ ਭਾਰੀ ਗਿਣਤੀ ਲੋਕ ਇਸ ਮੁਹਿੰਮ ਨਾਲ ਜੁੜ ਸਕਣ। ਇਸ ਕੈਂਪ ਦੀ ਸਫਲਤਾਂ ਲਈ ਸਾਦਿਕ ਦੀਆਂ ਏ.ਐਨ.ਐਮ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦਾ ਅਹਿਮ ਯੋਗਦਾਨ ਰਿਹਾ।

Share Button

Leave a Reply

Your email address will not be published. Required fields are marked *

%d bloggers like this: