ਘਰ-ਘਰ ਜਾ ਆਧਾਰ ਕਾਰਡ ਦੀ ਚੈਕਿੰਗ ਕਰਨ ਦਾ ਮਾਮਲਾ ਬਣਿਆ ਸ਼ੱਕੀ

ਘਰ-ਘਰ ਜਾ ਆਧਾਰ ਕਾਰਡ ਦੀ ਚੈਕਿੰਗ ਕਰਨ ਦਾ ਮਾਮਲਾ ਬਣਿਆ ਸ਼ੱਕੀ
ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ ਥਾਣੇ, ਮੁਨਸ਼ੀ ਅੱਗੇ ਸ਼ਿਕਾਇਤਾਂ ਦਾ ਲਗਾਇਆ ਅੰਬਾਰ

2ਭਦੌੜ 07 ਨਵੰਬਰ (ਵਿਕਰਾਂਤ ਬਾਂਸਲ) ਬੀਤੇ ਦਿਨ ਭਦੌੜ ਅੰਦਰ ਇੱਕ ਪ੍ਰਾਈਵੇਟ ਫਰਮ ਵੱਲੋਂ ਘਰ-ਘਰ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡਾਂ ਦੀ ਜਾਂਚ ਕਰਨ ਬਹਾਨੇ ਉਹਨਾਂ ਦਾ ਅਧਾਰ ਨੰਬਰ ਅਤੇ ਉਂਗਲਾਂ ਦੇ ਨਿਸ਼ਾਨ ਲੈ ਉਹਨਾਂ ਨੂੰ ਆਨ-ਲਾਇਨ ਕੰਪਨੀਆਂ ਦਾ ਮੈਂਬਰ ਬਣਾਉਣ ਦਾ ਮਾਮਲਾ ਕਾਫੀ ਪੇਚੀਦਾ ਬਣਿਆ ਹੋਇਆ ਹੈ। ਬੀਤੇ ਐਤਵਾਰ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਥਾਣੇ ਪੁੱਜ ਉਕਤ ਵਿਅਕਤੀਆਂ ਖਿਲਾਫ਼ ਲਿਖ਼ਤ ਸਿਕਾਇਤਾਂ ਦੇ ਢੇਰ ਲਗਾ ਕਾਰਵਾਈ ਦੀ ਮੰਗ ਕੀਤੀ।

          ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਭਦੌੜ ਦੇ ਅੰਦਰਲਾ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਰਾਹੀਂ ਲੋਕਾਂ ਨੂੰ ਆਧਾਰ ਕਾਰਡਾਂ ਦੀ ਜਾਂਚ ਕਰਵਾਉਣ ਦਾ ਹੋਕਾ ਦਿੱਤਾ ਗਿਆ ਸੀ ਅਤੇ ਪ੍ਰਾਇਵੇਟ ਵਿਅਕਤੀਆਂ ਦੁਆਰਾ ਲੋਕਾਂ ਦੇ ਅਧਾਰ ਨੰਬਰ ਅਤੇ ਉਹਨਾਂ ਦੇ ਉਂਗਲਾਂ ਦੇ ਨਿਸ਼ਾਨਾਂ ਨੂੰ ਆਪਣੇ ਮੋਬਾਇਲ ਫੋਨਾਂ ਵਿੱਚ ਰਜਿਸਟਰਡ ਕੀਤਾ ਜਾ ਰਿਹਾ ਸੀ। ਇਸ ਸਬੰਧੀ ਪਤਾ ਲੱਗਣ ਤੇ ਜਦ ਇਲਾਕੇ ਦੀ ਸਮਾਜਸੇਵੀ ਸੰਸਥਾਂ ‘ਹੈਲਪਿੰਗ ਹੈਂਡ ਫਾਉਡੇਸ਼ਨ’ ਨੇ ਉਕਤ ਵਿਅਕਤੀਆਂ ਪਾਸੋਂ ਸਾਰੀ ਜਾਣਕਾਰੀ ਮੰਗੀ ਤਾਂ ਓਹ ਕੋਈ ਤਸ਼ੱਲੀਬਖ਼ਸ ਜਵਾਬ ਨਹੀਂ ਦੇ ਸਕੇ ਅਤੇ ਨਾ ਹੀ ਲੋਕਾਂ ਦੇ ਅਧਾਰ ਕਾਰਡ ਚੈਕ ਕਰਨ ਸਬੰਧੀ ਕੋਈ ਲਿਖ਼ਤੀ ਠੋਸ ਸਬੂਤ ਦਿਖ਼ਾ ਸਕੇ। ਫਾਉਡੇਸ਼ਨ ਦੇ ਮੈਂਬਰਾਂ ਨੇ ਜਦ ਖੁਦ ਤਕਨੀਕੀ ਢੰਗਾਂ ਨਾਲ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਆਧਾਰ ਕਾਰਡਾਂ ਦੀ ਜਾਂਚ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਆਪਣੇ ਕਮਿਸ਼ਨ ਲਈ ਪ੍ਰਾਈਵੇਟ ਵਿਅਕਤੀ ਲੋਕਾਂ ਦਾ ਆਧਾਰ ਡਾਟਾ ਆਨਲਾਇਨ ਵੈਬਸਾਇਟ ‘ਪੇਟੀਐਮ’ ਤੇ ਰਜ਼ਿਸਟਰਡ ਕਰ ਉਹਨਾਂ ਦਾ ਮੈਂਬਰ ਬਣਾਇਆ ਜਾ ਰਿਹਾ ਸੀ ਅਤੇ ਮੈਂਬਰ ਬਣਨ ਵਾਲੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਸੀ ਅਤੇ ਲੋਕਾਂ ਤੋਂ ਇੱਕਠੇ ਕੀਤੇ ਗਏ ਆਧਾਰ ਡਾਟਾ ਨਾਲ ਕਦੇ ਵੀ ਵਿਅਕਤੀ ਦੀ ਪਹਿਚਾਣ ਵਰਤ ਗਲਤ ਵਰਤੋਂ ਕੀਤੀ ਜਾ ਸਕਦੀ ਸੀ। ਲੋਕਾਂ ਦੀ ਨਿੱਜੀ ਪ੍ਰਾਇਵੇਸੀ ਨਾਲ ਖਿਲਵਾੜ ਹੁੰਦਾ ਦੇਖ਼ ਇਸ ਸਬੰਧੀ ਥਾਣਾ ਭਦੌੜ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਪੁਲਸ ਨੇ ਸ਼ਹਿਰ ਅੰਦਰ ਉਹਨਾਂ ਦਾ ਕੰਮ ਰੁਕਵਾ ਉਹਨਾਂ ਨੂੰ ਆਪਣੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਸੀ।
ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਣ ਤੇ ਲੋਕਾਂ ਅੰਦਰ ਹੜਕੰਪ ਮੱਚ ਗਿਆ ਅਤੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਭਦੌੜ ਦੇ ਲੋਕ ਥਾਣੇ ਪੁੱਜ਼ੇ। ਇਸ ਦੌਰਾਨ ਪਿੰਡ ਦੀਆਂ ਰਾਜਨੀਤਕ ਪਾਰਟੀਆਂ, ਵੱਖ-ਵੱਖ ਕਲੱਬ ਸੰਸਥਾਵਾਂ ਨੇ ਵੀ ਆਪਣਾ ਸਹਿਯੋਗ ਦਿੰਦਿਆਂ ‘ਹੈਲਪਿੰਗ ਹੈਂਡ ਫਾਉਡੇਸ਼ਨ’ ਦੇ ਤਕਨੀਕੀ ਪੱਖ਼ੋਂ ਮਾਹਰ ਨੌਜਵਾਨਾਂ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਦੌਰਾਨ ਲੋਕਾਂ ਦਾ ਰੋਹ ਭੜਕ ਗਿਆ ਅਤੇ ਉਹਨਾਂ ਨੇ ਉਕਤ ਆਧਾਰ ਕਾਰਡ ਚੈਕ ਕਰਨ ਵਾਲੀ ਟੀਮ ਖਿਲਾਫ਼ ਧੋਖ਼ਾਧੜੀ ਦਾ ਮਾਮਲਾ ਦਰਜ਼ ਕਰਨ ਦੀ ਮੰਗ ਕਰਦਿਆਂ ਆਪਣੀ ਲਿਖ਼ਤ ਸਿਕਾਇਤ ਦੇ ਆਪਣੇ ਬਿਆਨ ਕਲਮਬੰਧ ਕਰਵਾਏ।
ਕੀ ਕਹਿਣਾ ਹੈ ਪੀੜਤਾਂ ਦਾ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਤਲਵਾੜ, ਜਗਮੋਹਨ ਸਿੰਘ, ਬਲਵੀਰ ਸਿੰਘ, ਚਰਨਜੀਤ ਕੌਰ, ਭਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ, ਛਿੰਦਰ ਕੌਰ, ਹਰਬੰਸ ਕੌਰ, ਮਨਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਗੁਰੂਦਵਾਰਾ ਸਾਹਿਬ ਤੋਂ ਅਨਾਉਸਮੈਂਟ ਕਰਵਾਈ ਗਈ ਕਿ ਕੇਂਦਰ ਸਰਕਾਰ ਦੇ ਬੰਦੇ ਆਧਾਰ ਕਾਰਡ ਦੀ ਚੈਕਿੰਗ ਕਰਨ ਆ ਰਹੇ ਹਨ ਅਤੇ ਕੁੱਝ ਗੁਰੂ ਘਰ ਅੰਦਰ ਵੀ ਬੈਠੇ ਹਨ। ਉਸ ਉਪਰੰਤ ਦੋ-ਦੋ ਲੜਕੇ-ਲੜਕੀਆਂ ਦੀਆਂ ਟੋਲੀਆਂ ਸ਼ਹਿਰ ਅੰਦਰ ਲੋਕਾਂ ਦੇ ਘਰ-ਘਰ ਜਾ ਆਧਾਰ ਕਾਰਡਾਂ ਦੀ ਤੇ ਨਾਲ ਹੀ ਇਹਨਾਂ ਨੇ ਮੋਬਾਇਲ ਨੰਬਰ ਦੀ ਮੰਗ ਕੀਤੀ ਅਤੇ ਕਿਹਾ ਕਿ ਅਸੀਂ ਚੈਕ ਕਰਨ ਆਏ ਹਾਂ ਕਿ ਕਿਤੇ ਤੁਹਾਡੇ ਆਧਾਰ ਕਾਰਡ ਦੋ ਤਾਂ ਨਹੀਂ ਬਣੇ ਅਤੇ ਕਿਹਾ ਕਿ ਸਾਡੀ ਕੇਂਦਰ ਸਰਕਾਰ ਨੇ ਇਹ ਡਿਊਟੀ ਲਗਾਈ ਹੈ ਇਹਨਾਂ ਨੇ ਇਸ ਉਪਰੰਤ ਸਾਡੇ ਉਂਗਲਾਂ ਦੇ ਨਿਸਾਨ ਲਏ ਅਤੇ ਸਾਡੇ ਦਿੱਤੇ ਮੋਬਾਇਲ ਨੰਬਰਾਂ ‘ਤੇ ਪੇਟੀਐਮ ਕੰਪਨੀ ਦੇ ਕੋਡ ਆਏ ਜੋ ਇਹਨਾਂ ਨੇ ਆਪਣੇ ਸਾਫਟਵੇਅਰ ਵਿੱਚ ਭਰ ਲਿਆ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਕੁੱਝ ਪਤਾ ਨਹੀਂ ਸੀ ਕਿ ਅਸੀਂ ਇਹਨਾਂ ਤੋਂ ਗੁੰਮਰਾਹ ਹੋ ਆਪਣੀ ਪ੍ਰਾਇਵੇਸੀ ਇਹਨਾਂ ਨੂੰ ਦੱਸ ਬੈਠੇ ਤੇ ਸਾਨੂੰ ਤਾਂ ਸ਼ਹਿਰ ਦੀ ਸੰਸਥਾਂ ‘ਹੈਲਪਿੰਗ ਹੇਡ ਫਾਉਡੇਸ਼ਨ’ ਦੇ ਮੈਂਬਰਾਂ ਨੇ ਦੱਸਿਆ ਕਿ ਆਧਾਰ ਕਾਰਡ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ ਅਤੇ ਇਸ ਬਾਅਦ ਹੀ ਅਸੀਂ ਇਹਨਾਂ ਖਿਲਾਫ਼ ਲਿਖ਼ਤੀ ਸ਼ਿਕਾਇਤ ਦੇ ਰਹੇ ਹਾਂ।
ਕੀ ਕਹਿਣਾ ਹੈ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦਾ : ਇਸ ਸਬੰਧੀ ਜਦ ਆਧਾਰ ਕਾਰਡਾਂ ਦੀ ਜਾਂਚ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਬੂਟਾ ਸਿੰਘ ਅਤੇ ਦਰਸ਼ਨ ਸਿੰਘ ਨਾਲ ਗੱਲ ਕੀਤਾਂ ਤਾਂ ਪਹਿਲਾਂ ਉਹਨਾਂ ਆਖਿਆ ਸਾਨੂੰ ਬੀ.ਡੀ.ਪੀ.ਓ ਅਤੇ ਡਿਪਟੀ ਕਮਿਸ਼ਨਰ ਨੇ ਮਨਜੂਰੀ ਦਿੱਤੀ ਹੈ ਅਤੇ ਸਾਡੀ ਫਰਮ ਰਜਿਸਟਰਡ ਹੈ ਪ੍ਰੰਤੂ ਜਦ ਉਹਨਾਂ ਪਾਸੋਂ ਸਬੂਤ ਮੰਗੇ ਗਏ ਤਾਂ ਓਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ।
ਕੀ ਕਹਿਣਾ ਪੁਲਸ ਦਾ : ਇਸ ਸਬੰਧੀ ਏ.ਐਸ.ਆਈ. ਪਰਮਜੀਤ ਸਿੰਘ ਨੇ ਆਖ਼ਿਆ ਕਿ ਸਾਨੂੰ ਲਿਖ਼ਤੀ ਸ਼ਿਕਾਇਤ ਮਿਲ ਚੁੱਕੀ ਹੈ, ਵੀਰਵਾਰ ਤੱਕ ਦਾ ਇਹਨਾਂ ਨੂੰ ਆਪਣੀ ਕੰਪਨੀ ਦੇ ਸਬੂਤ ਪੇਸ਼ ਕਰਨ ਨੂੰ ਕਿਹਾ ਹੈ। ਜ਼ੇਕਰ ਇਹ ਕੋਈ ਪੁਖ਼ਤਾ ਸਬੂਤ ਨਹੀ ਪੇਸ਼ ਕਰ ਪਾਉਂਦੇ ਤਾਂ ਜੋ ਬਣਦੀ ਕਾਰਵਾਈ ਓਹ ਕੀਤੀ ਜਾਵੇਗੀ। ਇਸ ਮੌਕੇ ਸੰਸਥਾਂ ਵੱਲੋਂ ਮਾ: ਯਾਦਵਿੰਦਰ ਸਿੰਘ, ਨਵਦੀਪ ਦੀਪੂ, ਵਿਕਰਾਂਤ ਬਾਂਸਲ, ਹੈਪੀ ਬਾਂਸਲ, ਸਾਹਿਬ ਸੰਧੂ, ਸਾਵਿੰਦ ਗੁਪਤਾ, ਅਮਨ, ਅਜ਼ੇਪਾਲ, ਅਵਤਾਰ ਸਿੰਘ, ਮਨਦੀਪ ਕੁਮਾਰ, ਇੰਦਰਜੀਤ ਸਿੰਘ ਭਿੰਦਾ, ਕਿਸਾਨ ਯੂਨੀਅਨ ਵੱਲੋਂ ਕਰਮਜੀਤ ਸਿੰਘ, ਸੁਖਦੇਵ ਸਿੰਘ, ਗੁਰਬਿੰਦਰ ਸਿੰਘ, ਜਸਵਿੰਦਰ ਭੁੱਲਰ, ਬੰਤ ਗਰੇਵਾਲ, ਡਾ ਗੁਰਪ੍ਰੀਤ ਸਿੰਘ, ਓਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਕੋਚਾ, ਪ੍ਰਮਜੀਤ ਸਿੰਘ ਸੇਖੋਂ, ਅਮਰਜੀਤ ਮੀਕਾ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: