Wed. Jun 26th, 2019

ਘਰ-ਘਰ ਚੱਲੀ ਇੱਕੋ ਗੱਲ -12 ਅਗਸਤ ਮਹਿਲਕਲਾਂ ਚੱਲ

ਘਰ-ਘਰ ਚੱਲੀ ਇੱਕੋ ਗੱਲ -12 ਅਗਸਤ ਮਹਿਲਕਲਾਂ ਚੱਲ
ਸ਼ਹੀਦ ਕਿਰਨਜੀਤ ਕੌਰ ਦਾ 19 ਵਾਂ ਸ਼ਹੀਦੀ ਸਮਾਗਮ 12 ਅਗਸਤ 2016 ਦਾਣਾ ਮੰਡੀ ਮਹਿਲਕਲਾਂ ਦੀਆਂ ਤਿਆਰੀਆਂ ਸਿਖਰਾਂ ਤੇ

18-28 (1) 18-28 (2)

ਮਹਿਲਕਲਾਂ 8 ਅਗਸਤ (ਗੁਰਭਿੰਦਰ ਗੁਰੀ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ’ਚ ਸ਼ਹੀਦ ਕਿਰਨਜੀਤ ਕੌਰ ਦਾ 19 ਵਾਂ ਸ਼ਹੀਦੀ ਸਮਾਗਮ 12 ਅਗਸਤ 2016 ਦਾਣਾ ਮੰਡੀ ਮਹਿਲਕਲਾਂ ਮਨਾਉਣ ਸਬੰਧੀ ਪਿੰਡਾਂ ਅੰਦਰ ਪ੍ਰਚਾਰ ਮਹਿੰਮ 2 ਅਗਸਤ ਨੂੰ ਵਜੀਦਕੇਕਲਾਂ ਤੋਂ ਸ਼ੁਰੂ ਹੋਕੇ ਮਾਂਗੇਵਾਲ, ਸਹੌਰ ਠੁੱਲੀਵਾਲ ਹਮੀਦੀ ਕਰੜ ਛਾਪਾ ਹਰਦਾਸਪੁਰਾ ਧਨੌਲਾਖੁਰਦ ਘੜੂੰਆਂ ਰੋਡ ਬਰਨਾਲਾ ਸਹਿਜੜਾ ਧਨੇਰ ਮੰੁਮ ਗਹਿਲ ਦੀਵਾਨਾ ਚੰਨਣਵਾਲ ਰਾਏਸਰ ਚੁਹਾਣਕੇਕਲਾਂ ਚੁਹਾਣਕੇਖੁਰਦ ਕਲਾਲਾ ਹਰਦਾਸਪੁਰਾ ਮਹਿਲਖੁਰਦ ਤੋਂ ਬਾਅਦ ਕੱਲ੍ਹ ਦੇਰ ਰਾਤ ਮਹਿਲਕਲਾਂ ਜਾਕੇ ਸਮਾਪਤ ਹੋਈ।ਹਰ ਥਾਂ ਔਰਤਾਂ ਨੇ ਵਧ ਚੜ੍ਹ ਕੇ ਭਰਵੀਂ ਸਮੂਲੀਅਤ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮਹਿਲਕਲਾਂ ਦੇ ਸਰਗਰਮ ਮੈਂਬਰ ਸਾਥੀਆਂ ਮਲਕੀਤ ਵਜੀਦਕੇ ਹਰਚਰਨ ਚੰਨਾ ਨਿਹਾਲ ਸਿੰਘ ਅਮਰਜੀਤ ਸਿੰਘ ਕੁੱਕੂ ਸਾਥੀ ਨਰਾਇਣ ਦੱਤ ਜਰਨੈਲ ਸਿੰਘ ਗੁਰਬਿੰਦਰ ਸਿੰਘ ਮਲਕੀਤ ਈਨਾ ਪ੍ਰੀਤਮ ਦਰਦੀ ਨੇ ਕਿਹਾ ਕਿ ਅੱਜ ਦੇ ਦੌਰ’ਚ ਵੀ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਸਭ ਤੋਂ ਵੱਧ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਔਰਤਾਂ ਨਾਲ ਛੇੜਛਾੜ ਤੋਂ ਸ਼ੁਰੂ ਹੋਕੇ ਜਿਣਸੀ ਸ਼ੋਸ਼ਣ,ਦਾਜ ਦਹੇਜ ਕਾਰਨ ਸਾੜ ਦੇਣ ਤੱਕ ਦੀਆਂ ਹੌਲਨਾਕ ਘਟਨਾਵਾਂ ਵਾਪਰ ਰਹੀਆਂ ਹਨ।ਔਰਤਾਂ ਉੱਪਰ ਇਹ ਜਬਰ ਸਹਿਜ ਵਰਤਾਰਾ ਨਹੀਂ ਸਗੋਂ ਔਰਤ ਨੂੰ ਕਦੇ ਪੈਰ ਦੀ ਜੁੱਤੀ,ਕਦੇ ਗਿੱਚੀ ਪਿੱਛੇ ਮੱਤ ਜਿਹੇ ਲਕਬਾਂ ਨਾਲ ਸੰਬਧਿਤ ਹੋਇਆ ਜਾਂਦਾ ਰਿਹਾ ਹੈ। ਅੱਜ ਔਰਤ ਨੂੰ ਭਾਵੇਂ ਪਹਿਲਾਂ ਦੇ ਸਮਿਆਂ ਦੇ ਮੁਕਾਬਲੇ ਕੁੱਝ ਬਾਹਰ ਅੰਦਰ ਜਾਣ ਨੌਕਰੀ ਪੇਸ਼ਾ ਕਰਨ ਦੇ ਮੌਕੇ ਮਿਲੇ ਹਨ ।ਪਰ ਜਮੀਨੀ ਪੱਧਰ ਉੱਪਰ ਸਮਾਜ ਦੀ ਸੋਚ’ਚ ਕੋਈ ਫਰਕ ਨਹੀਂ ਪਿਆ।ਅੱਜ ਵੀ ਔਰਤ ਦੀ ਹੈਸਅਤ ਮੰਡੀ’ਚ ਖ੍ਰੀਦੀ ਵੇਚੀ ਜਾਣ ਵਾਲੀ ਵਸਤ ਤੋਂ ਵੱਧ ਨਹੀਂ ਹੈ।ਇਸ ਲਈ ਅੱਜ ਕਿਰਨਜੀਤ ਕੌਰ “ਔਰਤ ਮੁਕਤੀ ਦਾ ਚਿੰਨ” ਬਣ ਗਈ ਹੈ। ਐਕਸ਼ਨ ਕਮੇਟੀ ਮਹਿਲਕਲਾਂ ਦੀ ਦਰੁੱਸਤ ਅਗਵਾਈ’ਚ ਚੱਲ ਰਿਹਾ ਲੋਕ ਸੰਘਰਸ਼ ਸਮਾਜ ਜਬਰ ਵਿਰੋਧੀ ਸਾਂਝੇ ਸੰਘਰਸ਼ਾਂ ਦੀ ਨੀਂਹ ਬਣ ਗਿਆ ਹੈ।ਹੁਣ ਤਾਂ ਇਹ ਸੰਘਰਸ਼ ਇਸ ਲੁਟੇਰੇ ਜਾਬਰ ਪ੍ਰਬੰਧ ਦੀ ਕਬਰ ਪੁੱਟ ਬਣ ਗਿਆ ਹੈ।ਇਸ ਸੰਘਰਸ਼ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਗੁੰਡਾ ਲਾਣੇ ਦੀ ਹਰ ਲੋਕ ਸੰਘਰਸ਼ ਵਿਰੋਧੀ ਸਾਜਿਸ਼ ਨੂੰ ਚਕਨਾਚੂਰ ਕਰਨਾ, ਗੁੰਡਾ-ਪਲਿਸ-ਸਿਆਸੀ ਅਤੇ ਅਦਾਲਤੀ ਗੱਠਜੋੜ ਨੂੰ ਲੋਕ ਸੱਥਾਂ’ਚ ਬੇਪੜਦ ਕਰਨ,ਔਰਤਾਂ ਪ੍ਰਤੀ ਲੋਕ ਮਾਨਸਿਕਤਾ ਵਿੱਚ ਪੁਰਾਣੇ ਜਗੀਰੂ ਮਾਨਸਿਕਤਾ ਨੂੰ ਰੱਦ ਕਰਕੇ ਔਰਤਾਂ ਨੂੰ ਸੰਘਰਸ਼ਾਂ ਦਾ ਹਿੱਸਾ ਬਨਾਉਣਾ,ਲੋਕ ਕਾਫਲੇ ਨੂੰ ਵੱਖ-ਵੱਖ ਵਿਚਾਰਾਂ ਦੇ ਬਾਵਜੂਦ ਦਰੁੱਸਤ ਮਾਰਗ ਤੇ ਚੱਲਕੇ ਇੱਕਜੁੱਟ ਰੱਖਣਾ ਸ਼ਾਮਿਲ ਹਨ।ਇਸ ਸਾਰੇ ਦੇ ਬਾਵਜੂਦ ਵੀ ਸਾਡੇ ਵਾਸਤੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਵਾਲੀ ਚੁਣੌਤੀ ਬਰਕਰਾਰ ਹੈ।
ਇਸ ਸਮੇਂ ਬੁਲਾਰੇ ਆਗੂਆਂ ਅਮਰਜੀਤ ਕੌਰ ਏਕਮ ਛੀਨੀਵਾਲਕਲਾਂ ਜਗਰਾਜ ਹਰਦਾਸਪੁਰਾ ਗੁਰਦੇਵ ਮਾਂਗੇਵਾਲ ਕੇਵਲ ਸਹੌਰ ਗੁਰਮੇਲ ਠੁੱਲੀਵਾਲ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਸਭ ਕੁੱਝ ਦੇ ਬਾਵਜੂਦ ਵੀ ਸਾਡੇ ਸੰਘਰਸ਼ਸ਼ੀਲ ਲੋਕਾਂ ਵਾਸਤੇ ਅਨੇਕਾਂ ਚੁਣੌਤੀਆਂ ਬਰਕਰਾਰ ਹਨ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ ਹੈ।ਕੇਂਦਰੀ ਹਕੂਮਤ ਵੱਲੋਂ ਆਪਣੇ ਹਿੰਦੂ ਫਾਸ਼ੀਵਾਦੀ ਏਜੰਡੇ ਤਹਿਤ ਘੱਟ ਗਿਣਤੀ ਮੁਸਲਮਾਨਾਂ ਅਤੇ ਦਲਿਤਾਂ ਨੂੰ ਮਿਥਕੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਲੋਕ ਵਿਰੋਧੀ ਸੱਭਿਆਚਾਰ ਰਾਹੀਂ ਨੌਜਵਾਨਾਂ ਨੂੰ ਜਾਂਗਲੀ ਮਾਨਿਸਿਕਤਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਅਜਾਦ ਰੰਗ ਮੰਚ ਬਰਨਾਲਾ(ਨਿਰਦੇਸ਼ਕ ਰਣਜੀਤ ਭੋਤਨਾ) ਦੀ ਟੀਮ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਬੋਲਾਂ ਨੂੰ ਸਮਰਪਿਤ ਨੁੱਕੜ ਨਾਨਕ ‘ਉੱਠ ਕਿਰਤੀਆ ਉੱਠ ਵੇ’ ਬਹੁਤ ਹੀ ਖੁਬਸੂਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਬੁਲਾਰੇ ਸਾਥੀਆਂ ਨੇ 12 ਅਗਸਤ 2016 ਦਿਨ ਸ਼ੁੱਕਰਵਾਰ ਨੂੰ ਦਾਣਾ ਮੰਡੀ ਮਹਿਲਕਲਾਂ ਵੱਲ ਰਸ਼ਦ ਪਾਣੀ ਇਕੱਠਾ ਕਰਕੇ ਕਾਫਲ਼ੇ ਬੰੰਨ੍ਹ ਹਜਾਰਾਂ ਦੀ ਤਦਾਦ’ਚ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਭਿੰਦਰ ਸਿੰਘ ਦਲਵੀਰ ਸਿੰਘ ਸਹੌਰ,ਭਾਗ ਸਿੰਘ ਮਜੀਦ ਖਾਂ ਕੁਰੜ, ਗੋਪਾਲ ਕ੍ਰਿਸ਼ਨ ਰਾਜ ਸਿੰਘ ਸਰਬਜੀਤ ਕੌਰ ਹਮੀਦੀ, ਪਰਮਜੀਤ ਕੌਰ ਠੁੱਲੀਵਾਲ, ਜੰਗ ਸਿੰਘ ਮਾਂਗੇਵਾਲ, ਮੁਕੰਦ ਸਿੰਘ ਹਰਦਾਸਪੁਰਾ ਖੁਸ਼ਮੰਦਰਪਾਲ ਜਸਪਾਲ ਚੀਮਾ ਯਸ਼ਪਾਲ ਜਸਵੰਤ ਸਿੰਘ ਮਹਿਲਕਲਾਂ ਪ੍ਰਦੀਪ ਦੀਵਾਨਾ ਨਛੱਤਰ ਦੀਵਾਨਾ ਅਮਰਜੀਤ ਸਿੰਘ ਗੁਰਮ ਨੇ ਇਨ੍ਹਾਂ ਪ੍ਰੋਗ੍ਰਾਮਾਂ ਨੂੰ ਸਫਲ ਕਰਨ ਵਿੱਚ ਅਹਿਮ ਭੁੂਮਿਕਾ ਨਿਭਾਈ।

Leave a Reply

Your email address will not be published. Required fields are marked *

%d bloggers like this: