ਘਰੇਲੂ ਹਿੰਸਾ ਵਿਰੁੱਧ ਸੈਮੀਨਾਰ ਕਰਵਾਇਆ

ss1

ਘਰੇਲੂ ਹਿੰਸਾ ਵਿਰੁੱਧ ਸੈਮੀਨਾਰ ਕਰਵਾਇਆ
ਔਰਤਾਂ ਨੂੰ ਘਰੇਲੂ ਹਿੰਸਾ ਵਿਰੁੱਧ ਡਟਣ ਦੀ ਲੋੜ ਮੈਡਮ ਪਾਹਵਾ

26-11 (1)
ਭਦੌੜ 25 ਮਈ (ਵਿਕਰਾਂਤ ਬਾਂਸਲ) ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੀ.ਡੀ.ਪੀ.ਓ. ਮੈਡਮ ਰਾਕੇਸ਼ ਪਾਹਵਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਘਰੇਲੂ ਹਿੰਸਾ ਵਿਰੁੱਧ ਔਰਤਾਂ ਨੂੰ ਜਾਗਰੂਕ ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀ.ਡੀ.ਪੀ.ਓ. ਮੈਡਮ ਰਾਕੇਸ਼ ਪਾਹਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਰੇਲੂ ਹਿੰਸਾ ਵਿੱਚ ਔਰਤਾਂ ’ਤੇ ਹੀ ਜ਼ਿਆਦਾ ਅੱਤਿਆਚਾਰ ਹੁੰਦਾ ਹੈ ਜਿਸ ਵਿਰੁੱਧ ਡਟਣ ਦੀ ਲੋੜ ਹੈ। ਸਕੂਲ ਦੀ ਪ੍ਰਿੰਸੀਪਲ ਮੈਡਮ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਭਾਵੇਂ ਸਾਡੇ ਸੰਵਿਧਾਨ ਵਿੱਚ ਔਰਤਾਂ ਲਈ ਰਾਖਵਾਂਕਰਨ ਰੱਖਿਆ ਗਿਆ ਹੈ ਪ੍ਰੰਤੂ ਇਹ ਗੱਲਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਔਰਤਾਂ ਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸਬ-ਇੰਸਪੈਕਟਰ ਰਘਵੀਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਔਰਤ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਉਹ ਬੇਝਿੱਜਕ ਹੋ ਕੇ ਕਿਸੇ ਸਮੇਂ ਵੀ ਪੁਲਿਸ ਦੀ ਸਹਾਇਤਾ ਲੈ ਸਕਦੀ ਹੈ। ਔਰਤਾਂ ਦੇ ਹੱਕਾਂ ਦੀ ਰਾਖੀ ਲਈ ਪੁਲਿਸ ਹਮੇਸ਼ਾ ਤੱਤਪਰ ਹੈ। ਲਾਅ ਅਫ਼ਸਰ ਸ਼ੈਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਲੈਕ. ਭਾਰਤ ਭੂਸ਼ਣ ਨੇ ਕਿਹਾ ਕਿ ਸਾਨੂੰ ਸਭ ਨੂੰ ਔਰਤ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ, ਮਾਨਸਿਕਤਾ ਬਦਲਣ ਨਾਲ ਹੀ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਲੈਕ. ਸੁਰਜੀਤ ਸਿੰਘ ਬੁੱਘੀ ਨੇ ਕਿਹਾ ਕਿ ਦਾਜ, ਅਨਪੜਤਾ ਜਿਹੀਆਂ ਅਲਾਮਤਾਂ ਔਰਤ ਜਾਤੀ ਲਈ ਸਰਾਪ ਸਿੱਧ ਹੋ ਰਹੀਆਂ ਹਨ, ਇਸ ਲਈ ਸਾਨੂੰ ਸਭ ਨੂੰ ਬੇਟੀਆਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਔਰਤਾਂ ਨੂੰ ਵਿਸ਼ੇਸ਼ ਸਨਮਾਨ ਮਿਲ ਸਕਦਾ ਹੈ। ਇਸ ਮੌਕੇ ਆਜ਼ਾਦ ਰੰਗ ਮੰਚ ਬਰਨਾਲਾ ਵੱਲੋਂ ਘਰੇਲੂ ਹਿੰਸਾ ਸਬੰਧੀ ਜਾਗਰੂਕ ਕਰਦੇ ਨਾਟਕ ਵੀ ਖੇਡੇ ਗਏ। ਇਸ ਮੌਕੇ ਸੁਪਰਵਾਇਜ਼ਰ ਮੈਡਮ ਕਰਮਜੀਤ ਕੌਰ, ਸੁਰਿੰਦਰ ਕੌਰ, ਕਿਰਨ ਸ਼ਰਮਾਂ, ਨਛੱਤਰ ਕੌਰ, ਹੈਡ ਕਲਰਕ ਦਰਸ਼ਨ ਸਿੰਘ, ਲੈਕ. ਪਰਦੀਪ ਸਿੰਘ, ਕੌਂਸਲਰ ਜਤਿੰਦਰ ਸਿੰਘ ਜੇਜੀ, ਗੋਕਲ ਸਹੋਤਾ, ਆਂਗਣਵਾੜੀ ਵਰਕਰ ਬਲਵਿੰਦਰ ਕੌਰ, ਅਨੀਤਾ ਰਾਣੀ, ਰੰਜੂ ਸ਼ਰਮਾਂ, ਬਲਵਿੰਦਰ ਸ਼ਰਮਾਂ, ਸੁਨੀਤਾ ਰਾਣੀ, ਹੈਲਪਰ ਸਪਨਾ ਕਲਸੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *