ਘਰੇਲੂ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੇ ਤਪਾ ਪਾਵਰਕਾਮ ਵਿਰੁੱਧ ਕੀਤੀ ਨਾਅਰੇਬਾਜ਼ੀ

ss1

ਘਰੇਲੂ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੇ ਤਪਾ ਪਾਵਰਕਾਮ ਵਿਰੁੱਧ ਕੀਤੀ ਨਾਅਰੇਬਾਜ਼ੀ

4-8 (2)

ਤਪਾ ਮੰਡੀ 3 ਜੁਲਾਈ(ਨਰੇਸ਼ ਗਰਗ, ਸੋਮ ਸ਼ਰਮਾ) ਪਿੰਡ ਘੜੈਲਾ, ਬੱਲੋ ਅਤੇ ਰੂੜੇਕੇ ਖੁਰਦ ਦੇ ਲੋਕਾਂ ਨੇੇ ਪਾਵਰਕਾਮ ਤਪਾ ਦੇ ਦਫਤਰ ਅੱਗੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਉਨਾ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਤਿੰਨ ਪਿੰਡ ਜਿਲਾ ਬਰਨਾਲਾ ਤੇ ਬਠਿੰਡਾ ਨਾਲ ਜੁੜੇ ਹੋਣ ਕਾਰਨ ਬਿਜਲੀ ਖਪਤਕਾਰਾ ਨੂੰ ਅਨੇਕਾਂ ਪ੍ਰੇਸ਼ਾਨਿਆਂ ਦਾ ਸਹਾਮਣਾ ਕਰਨਾ ਪੈਦਾ ਹੈ। ਉਨਾਂ ਦੱਸਿਆ ਕਿ ਕਈ ਦਿਨਾਂ ਤੋ ਘਰੇਲੂ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਦੁਖੀ ਹੋਏ ਲੋਕਾਂ ਨੂੰ ਤਪਾ ਪਾਵਰਕਾਮ ਦਾ ਘਿਰਾਓ ਕਰਨਾ ਪਿਆ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਨੀ ਪਈ। ਕਿਉਕਿ ਤਪਾ ਅਤੇ ਰਾਮਪੁਰਾ ਬਿਜਲੀ ਕਰਮਚਾਰੀਆ ਦੀ ਆਪਸ ਵਿੱਚ ਮਿਲੀਭੁਗਤ ਹੋਣ ਕਾਰਨ ਉਕਤ ਲੋਕਾ ਦੇ ਪਿੰਡਾ ਨੂੰ ਕਰਮਚਾਰੀ ਅਤੇ ਅਧਿਕਾਰੀ ਜਾਣ-ਬੁੱਝਕੇ ਤੰਗ-ਪੇ੍ਰਸ਼ਾਨ ਕਰ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਦਾਨ ਸਿੰਘ ਬੱਲੋਕੇ, ਸਾਬਕਾ ਸਰਪੰਚ ਕਰਨੈਲ ਸਿੰਘ ਘੜੈਲਾ, ਸਾਬਕਾ ਪੰਚ ਤੇਜਿੰਦਰ ਸਿੰਘ ਘੜੈਲਾ, ਸਾਬਕਾ ਪੰਚ ਮੇਹਰ ਸਿੰਘ ਬੱਲੋਕੇ ਆਦਿ ਨੇ ਦੱਸਿਆ ਕਿ ਘੜੈਲੀ ਪਿੰਡ ਕੋਲ ਬਦਿਆਲਾ-ਜਿਉਦ ਫੀਡਰ ਦੀ ਇੱਕ ਕੱਟ ਸਵਿੱਚ ਲੱਗੀ ਹੋਈ ਹੈ। ਜਿਸਨੂੰ ਬਿਜਲੀ ਕਰਮਚਾਰੀ ਬਿਨਾ ਫਾਲਟ ਤੋ ਹੀ ਕੱਟ ਦਿੰਦੇ ਹਨ ਤੇ ਉਕਤ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਜਿਸ ਕਾਰਨ ਹਰ ਨਾਗਰਿਕ ਗਰਮੀ ਦਾ ਸਤਾਇਆ ਬਿਜਲੀ ਨਾ ਹੋਣ ਕਾਰਨ ਹੋਰ ਤੰਗ-ਪੇ੍ਰਸ਼ਾਨ ਹੋ ਜਾਦਾ ਹੈ। ਇਸ ਮੌਕੇ ਸਰਕਾਰ ਤੇ ਵੀ ਰੋਸ ਜਿਤਾਉਦੇ ਹੋਏ ਕਿਹਾ ਕਿ ਉਕਤ ਪਿੰਡਾ ਦੇ ਬਿਜਲੀ ਗਰਿੱਡ ਦੋ ਜ਼ਿਲਿਆ ਵਿੱਚ ਪੈਦੇ ਹਨ ਇਹ ਵੀ ਦੱਸਿਆ ਕਿ ਬਿਜਲੀ ਦੇ ਬਿਲ ਤਾਂ ਰਾਮਪੁਰਾ ਵਿਖੇ ਭਰੇ ਜਾਦੇ ਹਨ ਤੇ ਬਿਜਲੀ ਤਪਾ ਗਰਿੱਡ ਤੋ ਮਿਲਦੀ ਹੈ। ਜਿਸ ਕਾਰਨ ਉਕਤ ਪਿੰਡਾ ਦੇ ਲੋਕ ਚੱਕੀ ਦੇ ਦੋ ਪੜੂਆਂ ਵਿੱਚ ਪੀਸੇੇ ਜਾਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਉਕਤ ਪਿੰਡਾਂ ਤੋ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਵੱਲੋ ਘੜੈਲੀ ਸਵਿਚ ਜਾਣ ਬੁੱਝਕੇ ਕੱਟੀ ਗਈ। ਜਿਸ ਕਾਰਨ ਦੋ ਦਿਨ ਪਿੰਡਾਂ ਦੇ ਲੋਕਾਂ ਨੂੰ ਹੈਰਾਨ ਹੋਣਾ ਪਿਆ। ਜਦੋਂ ਤਪਾ ਗਰਿੱਡ ਦੇ ਸਹਾਇਕ ਲਾਇਨਮੈਨ ਜਗਦੀਸ਼ ਕੁਮਾਰ ਨਾਲ ਉਕਤ ਪਿੰਡਾਂ ਦੇ ਲੋਕਾਂ ਨੇ ਗੱਲ ਕੀਤੀ ਤਾਂ ਉਸਨੇ ਕੁਝ ਪੱਲੇ ਨਾ ਪਾਇਆ। ਪੀੜਤ ਲੋਕਾਂ ਨੇ ਕਿਹਾ ਕਿ ਉਸਨੂੰ ਤਪਾ ਬਿਜਲੀ ਗਰਿੱਡ ਵਿੱਚੋ ਲਾਈਨ ਕੱਟਣ ਬਾਰੇ ਕਿਹਾ ਸੀ ਪਰ ਉਸਨੇ ਲਾਇਨ ਨਹੀ ਕੱਟੀ ਕਿਉਕਿ ਜੇ ਅਸੀ ਉਸ ਸਵਿਚ ਨੂੰ ਦੁਆਰਾ ਲਾਉਣੇ ਹਾਂ ਤਾ ਉਹ ਸਵਿਚ ‘ਚ ਕਰੰਟ ਆਉਦਾ ਹੈ, ਨਾ ਤਾਂ ਕੋਈ ਫਾਲਟ ਪੈਣ ਤੇ ਅਤੇ ਨਾ ਹੀ ਸਵਿਚ ਕੱਟਣ ਤੇ ਕੋਈ ਰਾਮਪੁਰੇ ਦਾ ਅਧਿਕਾਰੀ ਸਾਡੀ ਸੁਣਦਾ ਤੇ ਨਾ ਹੀ ਤਪੇ ਦਾ। ਇਸ ਸਬੰਧੀ ਕਈ ਵਾਰ ਐਕਸ਼ੀਅਨ ਬਰਨਾਲਾ ਨਾਲ ਵੀ ਗੱਲ ਕੀਤੀ ਉਸਤੋਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ। ਜਦੋਂ ਇਸ ਸਬੰਧੀ ਤਪਾ ਦੇ ਬਿਜਲੀ ਗਰਿੱਡ ਵਿੱਚ ਡਿਊਟੀ ਤੇ ਹਾਜਰ ਸਹਾਇਕ ਲਾਇਨਮੈਨ ਜਗਦੀਸ਼ ਕੁਮਾਰ ਨਾਲ ਗੱਲ ਕੀਤੀ ਤਾ ਉਸਨੇ ਕਿਹਾ ਕਿ ਬਿਜਲੀ ਦੀ ਸਪਲਾਈ ਦੇਣ ਸਬੰਧੀ ਅਤੇ ਬਿਜਲੀ ਕੱਟਣ ਸਬੰਧੀ ਕੋਈ ਵੀ ਕਰਮਚਾਰੀ ਉਸ ਸਮੇਂ ਡਿਊਟੀ ਤੇ ਤੈਨਾਤ ਹੋਵੇ, ਉਸ ਤੋ ਪਹਿਲਾਂ ਇਸ ਸਬੰਧੀ ਕਲੀਅਰ ਸਰਟੀਫਿਕੇਟ ਲੈਣਾ ਪੈਦਾ ਹੈ। ਜਿਸ ਕਾਰਨ ਮੈ ਕਿਸੇ ਨੂੰ ਸਵਿਚ ਲਗਾਉਣ ਦੇ ਆਰਡਰ ਨਹੀ ਦੇ ਸਕਦਾ। ਇਸ ਮੌਕੇ ਤਪਾ ਪੁਲਿਸ ਦੇ ਏ ਐਸ ਆਈ ਗੁਰਬਚਨ ਸਿੰਘ ਨੇ ਆਪਣੀ ਟੀਮ ਨਾਲ ਪਹੁੰਚਕੇ ਲੋਕਾ ਨੂੰ ਸਾਂਤ ਕੀਤਾ ਅਤੇ ਕੋਈ ਢੂੱਕਵਾ ਹੱਲ ਲੱਭਣ ਲਈ ਬਿਜਲੀ ਮੁਲਾਜਮਾਂ ਨੂੰ ਸੁਝਾਅ ਦਿੱਤਾ।
ਇਸ ਮੋਕੇ ਬਸੰਤ ਸਿੰਘ, ਭੋਲਾ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਸੁਖਰਾਜ ਸਿੰਘ, ਨਿਰਭੈ ਸਿੰਘ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ, ਅਮਨਾ ਸਿੰਘ, ਅਮ੍ਰਿਤਪਾਲ ਸਿੰਘ, ਭਿੰਦਰ ਸਿੰਘ ਸਾਰੇ ਪਿੰਡ ਬੱਲੋ ਦੇ ਤੋ ਇਲਾਵਾ ਪਿੰਡ ਘੜੈਲਾ ਨੈਬ ਸਿੰਘ, ਸੁਖਚਰਨ ਸਿੰਘ, ਗੀਰਾ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *