ਘਨੌਰ ਵਿੱਖੇ ਪੋਲਟਰੀ ਫਾਰਮ ਦੇ ਵਿਰੋਧ ਵਿੱਚ ਬੈਠੇ ਧਰਨਾਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਬਰਨ ਉਠਾਉਣ ਦੀ ਕੀਤੀ ਗਈ ਕੋਸ਼ਿਸ਼

ss1

ਘਨੌਰ ਵਿੱਖੇ ਪੋਲਟਰੀ ਫਾਰਮ ਦੇ ਵਿਰੋਧ ਵਿੱਚ ਬੈਠੇ ਧਰਨਾਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਬਰਨ ਉਠਾਉਣ ਦੀ ਕੀਤੀ ਗਈ ਕੋਸ਼ਿਸ਼

24-31 (1) 24-31 (2)ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨਜਦੀਕ ਪੈਂਦੇ ਕਸਬਾ ਘਨੌਰ ਵਿੱਖੇ ਦਰਜਨਾ ਪਿੰਡਾ ਦੇ ਵਸਨੀਕਾ ਵਲੋਂ ਇਲਾਕੇ ਵਿੱਚ ਬਣੇ ਪੋਲਟਰੀ ਫਾਰਮਾ ਤੋਂ ਆਉਂਦੀ ਬਦਬੂ ਅਤੇ ਗੰਦਗੀ ਕਾਰਨ ਪਨਪ ਰਹੀਆਂ ਮੱਖੀਆਂ ਤੋਂ ਪ੍ਰੇਸ਼ਾਨ ਹੋ ਕੇ ਸੜਕ ਜਾਮ ਕਰ ਬੜੇ ਸ਼ਾਂਤ ਮਈ ਢੰਗ ਨਾਲ ਆਪਣਾ ਵਿਰੋਧ ਜਤਾਇਆ ਜਾ ਰਿਹਾ ਸੀ ਜਿਸਦੀ ਖਬਰ ਵੀ ਬੀਤੇ ਸ਼ਾਮ ਫਾਸਟ ਵੇਅ ਚਾਇਨਲ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਥੇ ਐਸ ਡੀ ਐਮ ਰਾਜਪੁਰਾ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਡੀ ਐਸ ਪੀ ਘਨੌਰ ਪ੍ਰਿਤਪਾਲ ਸਿੰਘ ਘੁੰਮਣ ਵਲੋਂ ਮੌਕੇ ਤੇ ਪੁੱਜ ਕੇ ਲੋਕਾ ਨੂੰ ਧਰਨਾ ਖਤਮ ਕਰਨ ਦੀ ਅਪੀਲ ਵੀ ਕੀਤੀ ਗਈ ਸੀ ਪਰ ਲੋਕਾ ਦੇ ਨਾ ਮੰਨਣ ਮਗਰੋਂ ਅੱਜ ਤੜਕੇ ਪੁਲਿਸ ਪ੍ਰਸ਼ਾਸਨ ਵਲੋਂ ਧਰਨਾ ਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ ਕੀਤੀ ਗਈ ਜਿਸ ਵਿੱਚ ਧਰਨੇ ਤੇ ਬੈਠਿਆ ਔਰਤਾਂ ਤੇ ਬਚਿਆ ਨੂੰ ਚੋਟਾ ਵੀ ਆਇਆ ਅਤੇ ਲੋਕਾ ਵਲੋਂ ਪੁਲਿਸ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਮੜੇ ਗਏ। ਲੋਕਾਂ ਵਲੋਂ ਪੁਲਿਸ ਮੁਲਾਜਮਾ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੇ ਇਲਜਾਮ ਵੀ ਲਾਏ ਗਏ। ਅਚਾਨਕ ਪੁਲਸ ਵਲੋਂ ਕੀਤੀ ਇਸ ਕਾਰਵਾਈ ਤੋਂ ਭੜਕੇ ਲੋਕਾ ਨੇ ਪੁਲਸ ਮੁਲਾਜਮਾ ਦੀਆਂ ਗਡੀਆਂ ਦੀ ਭੰਨਤੋੜ ਵੀ ਕੀਤੀ ਅਤੇ ਥਾਣਾ ਸੰਭੂ ਦੀ ਪਾਇਲਟ ਗੱਡੀ ਵਿੱਚ ਖਾਲੀ ਪਈਆਂ ਸ਼ਰਾਬ ਦੀਆਂ ਬੋਤਲਾ ਦੇ ਖੋਲ ਵੀ ਮੀਡੀਆ ਦੇ ਪੱਤਰਕਾਰਾ ਨੂੰ ਵਿਖਾਏ ਗਏ।
ਇਸ ਮੌਕੇ ਸਿਆਸੀ ਪਾਰਟੀਆਂ ਵਿਚੋਂ ਆਪ ਪਾਰਟੀ ਦੇ ਧਰਮਵੀਰ ਗਾਂਧੀ, ਅਨੁਰੰਧਾਵਾ ਅਤੇ ਕਾਗਰਸ ਤੋ ਮਦਨ ਲਾਲ ਜਲਾਲਪੁਰ ਨੇ ਵੀ ਮੌਕੇ ਵਾਲੀ ਥਾਂ ਤੇ ਪੁੱਜ ਕੇ ਸਿਆਸੀ ਰੋਟੀਆਂ ਸੇਕਦੇ ਹੋਏ ਪੁਲਿਸ ਵਲੋਂ ਕੀਤੀ ਗਈ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਐਸ ਡੀ ਐਮ ਰਾਜਪੁਰਾ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਐਸ ਪੀ ਰਾਜਪੁਰਾ ਸ਼੍ਰ, ਰਜਿੰਦਰ ਸਿੰਘ ਸੋਹਲ ਨੇ ਗਲਬਾਤ ਦੌਰਾਨ ਦਸਿਆ ਕਿ ਅੱਜ ਸਵੇਰੇ ਧਰਨੇ ਵਾਲੀ ਥਾਂ ਤੇ ਜਦੋਂ ਪ੍ਰਸ਼ਾਸਨ ਵਲੋਂ ਪਹੁੰਚ ਕੀਤੀ ਗਈ ਤਾਂ ਕੁਝ ਧਰਨਾਕਾਰੀਆਂ ਵਲੌ ਵਿਰੋਧ ਜਤਾਉਣਾ ਸ਼ੁਰੂ ਕਰ ਦਿਤਾ ਗਿਆ ਜਿਸ ਦੌਰਾਨ ਹੋਈ ਕਾਰਵਾਈ ਵਿੱਚ ਕੁਝ ਆਮ ਲੋਕਾ ਨਾਲ ਪੁਲਿਸ ਮੁਲਾਜਮ ਵੀ ਫੱਟੜ ਹੋਏ ਹਨ ਜਿਹਨਾਂ ਦਾ ਇਲਾਜ ਸਰਕਾਰੀ ਏ.ਪੀ. ਜੈਨ ਹਸਪਤਾਲ ਵਿੱਚ ਚਲ ਰਿਹਾ ਹੈ।

Share Button

Leave a Reply

Your email address will not be published. Required fields are marked *