ਗੱਲ ਤੇਰੇ ਮਤਲਬ ਦੀ

ss1

ਗੱਲ ਤੇਰੇ ਮਤਲਬ ਦੀ

ਅਹੁਦੇ ਤਾਂ ਮਿਲ ਜਾਂਦੇ ਨੇ ਜੱਗ ਤੇ
ਪਰ ਇੱਜ਼ਤ ਆਪ ਕਮਾਉਣੀ ਪੈਂਦੀ ਐ।
ਕਰਕੇ ਕੰਮ ਅਵੱਲੜੇ ਸੱਜਣਾ…….
ਜਗ ਵਿੱਚ ਸ਼ਾਖ ਬਣਾਉਣੀ ਪੈਂਦੀ ਐ।
ਲੋਕੀ ਕਰਨ ਵਿਸ਼ਵਾਸ ਤੁਹਾਡੀ ਗੱਲ ਦਾ
ਕਹਿਣੀ ਕਰਨੀ ਇਕ ਬਣਾਉਣੀ ਪੈਂਦੀ ਐ।
ਬੋਲ-ਚਾਲ ਤੇ ਰਹਿਣੀ-ਬਹਿਣੀ ਨਾਲ
ਦਿਲ ਵਿੱਚ ਜਗ੍ਹਾ ਬਣਾਉਣੀ ਪੈਂਦੀ ਐ।
ਕੁਲਤਾਰ ਮਾੜੇ ਵਕਤ ਖੜੇ ਨਾਲ ਜੋ
ਉਸ ਲਈ ਜਾਨ ਲੁਟਾਉਣੀ ਪੈਂਦੀ ਐ।
ਇੱਜ਼ਤ ਗੁਆਉਣ ਨੂੰ ਲੱਗਦਾ ਇੱਥੇ ਸਮਾਂ ਨਹੀ
ਠੁੱਕ ਬਣਾਉਣ ‘ਚ ਉਮਰ ਗੁਆਉਣੀ ਪੈਂਦੀ ਐI।

ਸ.ਕੁਲਤਾਰ ਸਿੰਘ
ਪੰਜਾਬੀ ਮਾਸਟਰ
ਸ ਸ ਸ ਸ ਸਕੂਲ
ਸਲੇਮਪੁਰ (ਰੂਪਨਗਰ)
ਮੋ:9463194483

Share Button

Leave a Reply

Your email address will not be published. Required fields are marked *