Wed. Jul 24th, 2019

ਗੱਤਕਾ ਅਤੇ ਸਿੱਖ ਸ਼ਸ਼ਤਰਾਂ” ਨੂੰ ਨਿੱਜੀ ਮਾਲਕੀ ਵੱਜੋਂ “ਪੇਟੈਂਟ” ਕਰਵਾਉਣਾ ਗਲਤ – ਬਡਹੇੜੀ

ਗੱਤਕਾ ਅਤੇ ਸਿੱਖ ਸ਼ਸ਼ਤਰਾਂ” ਨੂੰ ਨਿੱਜੀ ਮਾਲਕੀ ਵੱਜੋਂ “ਪੇਟੈਂਟ” ਕਰਵਾਉਣਾ ਗਲਤ – ਬਡਹੇੜੀ

ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਅਤੇ ਸਿੱਖ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਦਿੱਲੀ ਦੀ ਇੱਕ ਨਿੱਜੀ ਕੰਪਨੀ ਵੱਲੋਂ ਸਿੱਖ ਸ਼ਸ਼ਤਰ ਕਲਾ ਅਤੇ ਗੱਤਕਾ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਰਜਿਸਟਰ “ਪੇਟੈਂਟ” ਕਰਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।

ਬਡਹੇੜੀ ਨੇ ਆਖਿਆ ਕਿ ਗੱਤਕਾ ਅਤੇ ਸਿੱਖ ਸ਼ਸ਼ਤਰਾਂ ਵਿੱਦਿਆ ਗੁਰੂ ਸਾਹਿਬਾਨ ਵੱਲੋਂ ਸਿੱਖ ਕੌਮ ਨੂੰ ਬਖਸ਼ੀ ਇੱਕ ਅਨਮੋਲ ਦਾਤ ਹੈ ਅਤੇ ਪੁਰਾਤਨ ਸਿੱਖ ਇਤਿਹਾਸ ਨਾਲ ਸੰਬੰਧਤ ਮਾਣਮੱਤੀ ਪੁਰਾਤਨ ਖੇਡ ਹੈ ਜਿਸ ਦਾ ਕੋਈ ਮਾਲਕ ਨਹੀਂ ਬਣ ਸਕਦਾ ਅਤੇ ਨਾ ਹੀ ਕੋਈ ਇਸ ਨੂੰ ਕੋਈ ਪੇਟੈਂਟ ਕਰਵਾਉਣ ਦਾ ਹੱਕ ਰੱਖਦਾ ਹੈ ।

ਬਡਹੇੜੀ ਨੇ ਆਖਿਆ ਕਿ ਕਿ ਇਸ ਪਿੱਛੇ ਬਾਦਲ ਅਤੇ ਜਨਸੰਘ ਦੀ ਕੋਝੀ ਸਾਜਿਸ਼ ਦਾ ਖਦਸ਼ਾ ਹੈ ਕਿਉਂਕਿ ਬਾਦਲ ਆਪਣੇ ਨਿੱਜੀ ਹਿੱਤਾਂ ਲਈ ਜਨਸੰਘ ਭਾਜਪਾ ਦੇ ਇਸ਼ਾਰਿਆਂ ਤੇ ਨੱਚਣ ਦੇ ਆਦੀ ਹੋ ਚੁੱਕੇ ਹਨ ਇਸ ਦੀ ਪੂਰੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ ।ਬਡਹੇੜੀ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਖਾਲਸਾ ਨੂੰ ਇਸ ਬਾਰੇ ਨਿੱਜੀ ਦਿਲਚਸਪੀ ਲੈ ਕੇ ਜਾਂਚ ਕਰਵਾਉਣ ਦੀ ਲੋੜ ਹੈ ।ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਸਿੱਖ ਕੌਮ ਦੇ ਸ਼ਾਨਾਮੱਤੀ ਵਿਰਾਸਤ ਨੂੰ ਬਚਾਇਆ ਜਾ ਸਕੇ ।

Leave a Reply

Your email address will not be published. Required fields are marked *

%d bloggers like this: