Wed. Aug 21st, 2019

ਗੱਠਜੋੜ ਸਰਕਾਰ ਦੇ ਗੁੰਡਾਰਾਜ ਵਿੱਚ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਹੋਇਆ ਔਖਾ-ਪਰਨੀਤ ਕੌਰ

ਗੱਠਜੋੜ ਸਰਕਾਰ ਦੇ ਗੁੰਡਾਰਾਜ ਵਿੱਚ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਹੋਇਆ ਔਖਾ-ਪਰਨੀਤ ਕੌਰ
ਸੂਬੇ ਅੰਦਰ ਸੱਤਾ ਦੇ ਸੁਪਨੇ ਦੇਖਣ ਵਾਲੇ ਕੇਜਰੀਵਾਲ ਦੀ ਆਪ ਪਾਰਟੀ 4 ਭਾਗਾਂ ਵਿੱਚ ਵੰਡੀ ਗਈ-ਕੰਬੋਜ਼

26-oct-saini-photo-2ਰਾਜਪੁਰਾ, 26 ਅਕਤੂਬਰ(ਐਚ.ਐਸ.ਸੈਣੀ)-ਇਥੋਂ ਦੇ ਸ੍ਰੀ ਸਨਾਤਨ ਧਰਮ ਮੰਦਰ ਗਰਾਊਂਡ ਵਿੱਚ ਅੱਜ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸੰਗੀਤਾ ਭੁੱਲਰ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਅਤੇ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਦੀ ਸਾਂਝੀ ਅਗਵਾਈ ਵਿੱਚ ਕੈਪਟਨ ਲਿਆਓ, ਪੰਜਾਬ ਬਚਾਓ ਨਾਅਰੇ ਹੇਠ ਮਹਿਲਾ ਕਾਨਫਰੰਸ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਵਿਧਾਇਕਾ ਪਰਨੀਤ ਕੌਰ, ਜ਼ਿਲ੍ਰਾ ਕਾਂਗਰਸ ਕਮੇਟੀ ਪ੍ਰਧਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸੂਬਾ ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ, ਮੈਂਬਰ ਪੀ.ਪੀ.ਸੀ.ਸੀ ਗੁਰਮੀਤ ਕੌਰ ਕੰਬੋਜ਼, ਜ਼ਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਲਕਾ ਘਨੋਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਮੂਲੀਅਤ ਕੀਤੀ।
ਇਸ ਮੌਕੇ ਔਰਤਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਪਰਨੀਤ ਕੌਰ ਨੇ ਕਿਹਾ ਕਿ ਅੱਜ ਸੂਬੇ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੇ ਗੁੰਡਾਰਾਜ ਅੰਦਰ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਸੂਬਾ ਸਰਕਾਰ ਔਰਤਾਂ ਨੂੰ ਬਣਦਾ ਹੱਕ ਦਿਵਾਉਣ ਵਿੱਚ ਫੇਲ ਕਰਾਰ ਸਾਬਤ ਹੋਈ ਹੈ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਨੌਜ਼ਵਾਨ ਵਰਗ ਨਸ਼ੇ ਦਾ ਆਦੀ ਹੋ ਕੇ ਤਬਾਹ ਹੋਣ ਦੇ ਕੰਢੇ ਹੈ। ਅੱਜ ਕਿਸਾਨ ਤੇ ਵਪਾਰੀ ਵਰਗ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਨਿੱਤ ਦਿਨ ਆਤਮਹੱਤਿਆਵਾਂ ਕਰਨ ਲਈ ਮਜ਼ਬੂਰ ਹੈ। ਉਨਾਂ ਸਮੂਹ ਔਰਤਾਂ ਨੂੰ ਹੋਰਨਾ ਪਾਰਟੀਆਂ ਦੇ ਬਹਿਕਾਵੇ ਵਿੱਚ ਨਾ ਆ ਕੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਾਥ ਦੇਣ ਦੀ ਅਪੀਲ ਕੀਤੀ।
ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਦੱਤਾ ਨੇ ਕਿਹਾ ਕਿ ਸੂਬੇ ਅੰਦਰ ਪੰਜਾਬ ਦੀ ਡੁੱਬਦੀ ਹੋਈ ਜਵਾਨੀ ਨੂੰ ਜੇਕਰ ਕੋਈ ਬਚਾਅ ਸਕਦਾ ਹੈ ਤਾਂ ਉਹ ਕੇਵਲ ਕੈਪਟਨ ਅਮਰਿੰਦਰ ਸਿੰਘ ਹਨ। ਜੇਕਰ ਅਸੀਂ ਖੁਸ਼ਹਾਲ ਪੰਜਾਬ, ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾ ਸਕਦੇ ਹਾਂ ਤਾਂ ਸਾਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨਾਂ ਇਕ ਸਵਾਲ ਦੇ ਜਵਾਬ ਵਿੱਚ ਔਰਤਾਂ ਨੂੰ ਵਿਧਾਨ ਸਭਾ ਸੀਟਾਂ ਵਿੱਚ 50 ਪ੍ਰਤੀਸ਼ਤ ਰਾਖਵਾਕਰਨ ਦੇਣ ਦੀ ਗੱਲ ਸਵੀਕਾਰੀ।
ਹਲਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਅੱਜ ਜਿਥੇ ਗੱਠਜੋੜ ਸਰਕਾਰ ਵੱਲੋਂ ਲੌੜਵੰਦ ਨੀਲੇ ਕਾਰਡ ਧਾਰਕਾਂ ਨੂੰ ਲਾਭ ਨਾ ਦੇ ਕੇ ਰੱਜੇ ਪੁੱਜੇ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਤੇ ਲੌੜਵੰਦ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਨ। ਉਨਾਂ ਕਿਹਾ ਕਿ ਆਪ ਦੇ ਅਰਵਿੰਦ ਕੇਜ਼ਰੀਵਾਲ ਸੂਬੇ ਅੰਦਰ ਲੌਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ। ਉਹ ਸੂਬੇ ਅੰਦਰ ਆਪ ਪਾਰਟੀ ਦੇ ਮੈਂਬਰ ਪਾਰਲੀਮੈਂਟ, ਸੁੱਚਾ ਸਿੰਘ ਛੋਟੇਪੁਰ ਸਣੇ ਹੋਰ ਅਹੁਦੇਦਾਰਾਂ ਨੂੰ ਜਿਹੜੇ 4 ਭਾਗਾਂ ਵਿੱਚ ਵੰਡੇ ਗਏ ਹਨ ਨੂੰ ਨਹੀ ਸੰਭਾਲ ਸਕੇ ਤਾਂ ਸੂਬੇ ਦੀ ਵਾਂਗਡੋਰ ਸੰਭਾਲਣ ਦੇ ਕਿਵੇਂ ਸੁਪਨੇ ਦੇਖ ਸਕਦੇ ਹਨ। ਇਸ ਮੌਕੇ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਸੰਬੋਧਨ ਕੀਤਾ ਤੇ ਆਪਣੇ ਭਾਸ਼ਣ ਦੌਰਾਨ ਹਲਕਾ ਸਮਾਣਾ ਤੋਂ ਆਪਣੀ ਦਾਅਵੇਦਾਰੀ ਜਤਾਈ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮੀਤ ਪ੍ਰਧਾਨ ਗੁਰਦੀਪ ਸਿੰਘ ਧਮੋਲੀ, ਮੁਰਲੀਧਰ ਅਰੋੜਾ, ਯੋਗੇਸ਼ ਗੋਲਡੀ, ਸੁੱਚਾ ਸਿੰਘ ਰਾਠੋਰ, ਖਜਾਨ ਸਿੰਘ ਹੁਲਕਾ, ਜਸਵਿੰਦਰ ਸੈਣੀ, ਚਰਨਕਮਲ ਧੀਮਾਨ, ਕੁਲਵਿੰਦਰ ਭੋਲਾ ਸਮੇਤ ਹੋਰ ਕਾਂਗਰਸ ਪਾਰਟੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: