ਗੱਠਜੋੜ ਵਿਕਾਸ ਦੇ ਮੁੱਦੇ ‘ਤੇ ਲੜੇਗਾ ਚੋਣ : ਮਜੀਠੀਆ

ss1

ਗੱਠਜੋੜ ਵਿਕਾਸ ਦੇ ਮੁੱਦੇ ‘ਤੇ ਲੜੇਗਾ ਚੋਣ : ਮਜੀਠੀਆ

‘ਆਪ’ ਦਾ ਪੰਜਾਬ ‘ਚ ਕੋਈ ਆਧਾਰ ਨਹੀਂ : ਮਜੀਠੀਆ
ਕਾਂਗਰਸ ਪਾਰਟੀ ਦੇ ਹੱਥ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਖ਼ੂਨ ਨਾਲ ਰੰਗੇ : ਮਜੀਠੀਆ
ਮਜੀਠੀਆ ਵੱਲੋਂ ਪਿੰਡ ਚੌਧਰੀਵਾਲ ‘ਚ ਵਿਕਾਸ ਕਾਰਜਾਂ ਦਾ ਉਦਘਾਟਨ

ਬਟਾਲਾ, 26 ਦਸੰਬਰ (ਪ.ਪ.): ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਸੂਬੇ ਦਾ ਹਰ ਖੇਤਰ ‘ਚ ਰਿਕਾਰਡ ਵਿਕਾਸ ਕੀਤਾ ਹੈ। ਇਸੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ 2017 ਦੀਆਂ ਚੋਣਾਂ ਲੜੇਗਾ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ ਵਿਖੇ 12 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਡੇਰਿਆਂ ਨੂੰ ਜਾਂਦੇ ਪੱਕੇ ਰਸਤਿਆਂ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕੇਵਲ ਉਦੋਂ ਹੀ ਸੰਭਵ ਹੋਇਆ ਹੈ ਜਦੋਂ ਵੀ ਬਾਦਲ ਦੀ ਸਰਕਾਰ ਬਣੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਲਈ ਵੱਖ-ਵੱਖ ਸਹੂਲਤਾਂ, ਬਿਹਤਰ ਪ੫ਸ਼ਾਸਨ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸਿਹਤ ਤੇ ਸਿੱਖਿਆ ਵਰਗੀਆਂ ਸਹੂਲਤਾਂ ਨੂੰ ਲੋਕਾਂ ਦੇ ਘਰ-ਘਰ ਪਹੁੰਚਾ ਕੇ ਬਾਦਲ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਵੱਡੀ ਸੇਵਾ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਕੋਈ ਆਧਾਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ‘ਚ ਹਰ ਮੁਹਾਜ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਪੰਜਾਬ ਦੇ ਲੋਕਾਂ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ-ਪਰਖ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ‘ਚ ਟਿਕਟਾਂ ਵਿਕਦੀਆਂ ਹੋਣ ਉਸ ਤੋਂ ਦੇਸ਼ ਤੇ ਸੂਬੇ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ‘ਚ ਚਲੇ ਜਾਣ ਨਾਲ ਵੀ ਕਾਂਗਰਸ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ ਸਗੋਂ ਸਿੱਧੂ ਦੇ ਜਾਣ ਨਾਲ ਕਾਂਗਰਸ ਪਾਰਟੀ ‘ਚ ਅੰਦਰੂਨੀ ਜੰਗ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਜੂਦ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਥ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ-ਤੋਪਾਂ ਨਾਲ ਹਮਲਾ ਵੀ ਕਾਂਗਰਸ ਵੱਲੋਂ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਹ ਗੁਨਾਹ ਕਦੀ ਸਾਫ਼ ਹੋਣ ਵਾਲੇ ਨਹੀਂ ਹਨ। ਪੰਜਾਬ ਦੇ ਲੋਕ ਇਸ ਕੌਮ ਤੇ ਸੂਬਾ ਵਿਰੋਧੀ ਪਾਰਟੀ ਨੂੰ ਕਦੀ ਵੀ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ ਪੰਜਾਬ, ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਤਰਲੋਕ ਸਿੰਘ ਬਾਠ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ, ਜਤਿੰਦਰ ਸਿੰਘ ਲੱਧਾਮੁੰਡਾ, ਟਹਿਲ ਸਿੰਘ ਕੰਡੀਲਾ, ਮਾ. ਸੁਖਦੇਵ ਸਿੰਘ ਦਕੋਹਾ ਪ੍ਰਧਾਨ ਅਧਿਆਪਕ ਦਲ, ਪਰਮਿੰਦਰ ਸਿੰਘ ਪੱਡਾ ਸਾਬਕਾ ਚੇਅਰਮੈਨ, ਮਲਕੀਅਤ ਸਿੰਘ ਮਧਰਾ ਸਾਬਕਾ ਚੇਅਰਮੈਨ, ਹਰਪਾਲ ਸਿੰਘ ਰੰਗੜ ਨੰਗਲ ਵਰਕਿੰਗ ਕਮੇਟੀ ਮੈਂਬਰ, ਅਮਰਜੀਤ ਸਿੰਘ ਸੇਖਵਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸਤਵੰਤ ਸਿੰਘ, ਸਰਪੰਚ ਬਚਿੱਤਰ ਸਿੰਘ ਜਾਲੀਆਂ, ਅਮਨਦੀਪ ਸਿੰਘ ਕਾਹਲੋਂ ਲੱਧਾਮੰੁਡਾ, ਨਵਦੀਪ ਸਿੰਘ ਪਨੂੰ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਪਰਮਿੰਦਰ ਸਿੰਘ ਬੂੜੇਨੰਗਲ, ਸੋਨੂੰ ਭੱਲਾ, ਈਸ਼ਵਰ ਸਿੰਘ ਜਾਦਪੁਰ, ਸੁਖਬੀਰ ਸਿੰਘ ਜਾਦਪੁਰ, ਸੁਖਦੇਵ ਸਿੰਘ ਵੈਰੋਨੰਗਲ, ਵੱਸਣ ਸਿੰਘ ਵੈਰੋਨੰਗਲ, ਸਰਪੰਚ ਕੇਵਲ ਸਿੰਘ ਚੌਧਰੀਵਾਲ, ਅਮਰਜੀਤ ਸਿੰਘ ਚੌਧਰੀਵਾਲ, ਐਡਵੋਕੇਟ ਰਘਬੀਰ ਸਿੰਘ ਬਾਜਵਾ, ਅਮਨਦੀਪ ਸਿੰਘ ਰੰਗੜ ਨੰਗਲ, ਨਵਜੋਤ ਸਿੰਘ ਆੜ੍ਹਤੀ ਭੰਬੋਈ, ਸੁਖਜੀਤ ਸਿੰਘ ਪਿੰਟੂ, ਜਗਤਾਰ ਸਿੰਘ ਮੈਂਬਰ ਪੰਚਾਇਤ, ਅਨੂਪ ਸਿੰਘ ਮੈਂਬਰ ਪੰਚਾਇਤ, ਸਿਮਰਨਜੀਤ ਸਿੰਘ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਬੁੱਜਿਆਂਵਾਲ, ਹਰਜਿੰਦਰ ਸਿੰਘ ਬੁੱਜਿਆਂਵਾਲ, ਜੱਸ ਗੋਰਾਇਆ ਮਾੜੀ ਬੁੱਚੀਆਂ, ਲਖਵਿੰਦਰ ਸਿੰਘ ਲੀਲਕਲਾਂ, ਠਾਕੁਰ ਸਿੰਘ ਊਧਨਵਾਲ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *