ਗੰਨੇ ਦੇ ਭਾਅ ਵਿੱਚ ਵਾਧਾ

ss1

ਗੰਨੇ ਦੇ ਭਾਅ ਵਿੱਚ ਵਾਧਾ

ਗੰਨੇ ਦੇ ਭਾਅ ਵਿੱਚ ਵਾਧਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲ 2017-18 ਲਈ ਗੰਨੇ ਦੇ ਭਾਅ ਵਿੱਚ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਹੈ। ਜਿਸ ਨਾਲ ਹੁਣ ਗੰਨੇ ਦਾ ਭਾਅ 255 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਇਹ ਫੈਸਲਾ ਲਿਆ ਗਿਆ ਹੈ।

ਇਸ ਫੈਸਲੇ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆਂ ਕਿਹਾ ਕਿ ਕਿ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਗੰਨੇ ਦਾ ਭਾਅ 10.6 ਫੀਸਦੀ ਦੇ ਵਾਧੇ ਨਾਲ 255 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸ ਨਾਲ ਦੇਸ਼ ‘ਚ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭ ਮਿਲੇਗਾ।

ਜਿਕਰਯੋਗ ਹੈ ਕਿ ਗੰਨੇ ਦਾ ਖਰੀਦ ਮੌਸਮ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਐਫ. ਆਰ. ਪੀ. ਉਹ ਘੱਟੋ ਘੱਟ ਮੁੱਲ ਹੁੰਦਾ ਹੈ, ਜਿਸ ‘ਤੇ ਗੰਨਾ ਉਤਪਾਦਕਾਂ ਦਾ ਕਾਨੂੰਨੀ ਤੌਰ ‘ਤੇ ਗਰੰਟੀਸ਼ੁਦਾ ਅਧਿਕਾਰ ਹੁੰਦਾ ਹੈ ਹਾਲਾਂਕਿ ਸੂਬਾ ਸਰਕਾਰ ਨੂੰ ਆਪਣੇ ਸੂਬਿਆਂ ‘ਚ ਐਸ. ਏ. ਪੀ. (ਸੂਬੇ ਵੱਲੋਂ ਸਿਫਾਰਸ਼ ਕੀਤਾ ਭਾਅ) ਤੈਅ ਕਰਨ ਦਾ ਅਧਿਕਾਰ ਹੁੰਦਾ ਹੈ ਜਾਂ ਖੰਡ ਮਿੱਲਾਂ ਐਫ. ਆਰ. ਪੀ. ਤੋਂ ਵੱਧ ਕਿਸੇ ਵੀ ਭਾਅ ਦੀ ਕਿਸਾਨਾਂ ਨੂੰ ਪੇਸ਼ਕਸ਼ ਕਰ ਸਕਦੀਆਂ ਹਨ।

Share Button

Leave a Reply

Your email address will not be published. Required fields are marked *