Fri. May 24th, 2019

ਗੰਨਾ ਸੰਘਰਸ਼ ਕਮੇਟੀ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ -ਮਿੱਲ ਮੈਨਜਮੈਂਟ ਤੇ ਤਹਿਸੀਲਦਾਰ ਦਸੂਹਾ ਨੂੰ ਮੰਗ ਪੱਤਰ ਭੇਂਟ

ਗੰਨਾ ਸੰਘਰਸ਼ ਕਮੇਟੀ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ -ਮਿੱਲ ਮੈਨਜਮੈਂਟ ਤੇ ਤਹਿਸੀਲਦਾਰ ਦਸੂਹਾ ਨੂੰ ਮੰਗ ਪੱਤਰ ਭੇਂਟ
ਏ.ਬੀ.ਸੂਗਰ ਮਿੱਲ ਰੰਧਾਵਾ ਨੂੰ ਕਲੰਡਰ ਸਿਸਟਮ ਪਰਚੀਆਂ ਨਰੋਲ ਲੋਕਲ ਏਰੀਏ ਪਹਿਲ ਦੇਣ ਦੀ ਮੰਗ

ਹੁਸ਼ਿਆਰਪੁਰ 22 ਮਾਰਚ (ਤਰਸੇਮ ਦੀਵਾਨਾ)-ਗੰਨਾ ਸੰਘਰਸ਼ ਕਮੇਟੀ ਏ .ਬੀ.ਸੂਗਰ ਮਿੱਲ ਰੰਧਾਵਾ ਦਸੂਹਾ ਦੇ ਅਹੁੱਦੇਦਾਰਾਂ ਵਲੋਂ ਸੁਖਪਾਲ ਸਿੰਘ ਡੱਫਰ ,ਗੁਰਪ੍ਰੀਤ ਸਿੰਘ ਹੀਰਾਹਾਰ,ਹਰਬਿੰਦਰ ਸਿੰਘ ਜੌਹਲ ਦੀ ਅਗਵਾਈ ਵਿੱਚ ਵਫਦ ਵਲੋਂ ਏ .ਬੀ.ਸੂਗਰ ਮਿੱਲ ਰੰਧਾਵਾ ਦੀ ਮੈਨਜਮੈਂਟ ਅਤੇ ਐਸ.ਡੀ.ਐਮ ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਭੇਂਟ ਕੀਤੇ। ਇਸ ਮੌਕੇ ਐਸ.ਡੀ.ਐਮ ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਕਿੱਧਰੇ ਬਾਹਰ ਹੋਣ ਕਾਰਨ ਉਨ੍ਹਾਂ ਦਾ ਮੰਗ ਪੱਤਰ ਨਾਇਬ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾਂ ਨੂੰ ਭੇਂਟ ਕੀਤਾ ਗਿਆ। ਜਿਸ ਵਿੱਚ ਉੱਕਤ ਆਗੂਆਂ ਨੇ ਮੰਗ ਕੀਤੀ ਕਿ ਏ.ਬੀ ਸ਼ੂਗਰ ਮਿੱਲ ਰੰਧਾਵਾ ਦਾ ਪਰਚੀ ਕਲੰਡਰ ਮਿਤੀ 22 ਮਾਰਚ ਤੋ 13 ਅਪ੍ਰੈਲ ਤੱਕ ਨਰੋਲ ਲੋਕਲ ਏਰੀਏ ਪਹਿਲ ਦੇਣ ਲਈ ਚਲਾਇਆ ਜਾਵੇ । ਹੋਰ ਕੋਈ ਹਾਰਡ ਕੇਸ ਜਾ ਹੋਰ ਕਿਸੇ ਕਿਸਮ ਦੀ ਪਰਚੀ ਨਾ ਕੱਢੀ ਜਾਵੇ। ਜੇਕਰ ਮਿੱਲ ਮੈਨਜਮੈਂਟ ਵਲੋਂ ਕਲੰਡਰ ਸਿਸਟਮ ਤੋ ਇਲਾਵਾ ਪਰਚੀ ਕੱਢਣ ਦੀ ਕੋਸਿਸ ਕੀਤੀ ਤਾ ਸਮੂਹ ਗੰਨਾ ਕਾਸ਼ਤਕਾਰਾਂ ਵਲੋਂ ਸਖ਼ਤ ਵਿਰੋਧ ਵਿੱਚ ਮਿੱਲ ਦਫਤਰ ਕੇਨ ਜਾ ਕੰਡਾ ਬੰਦ ਕੀਤਾ ਜਾਵੇਗਾ । ਜਿਸਦੀ ਸਾਰੀ ਜਿੰਮੇਵਾਰੀ ਮਿੱਲ ਮੈਨਜਮੈਂਟ ਤੇ ਪ੍ਰਸਾਸ਼ਨ ਦੀ ਹੋਵੇਗੀ।

   ਇਸ ਮੌਕੇ ਉੱਕਤ ਆਗੂਆਂ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਕੁਝ ਸ਼ਰਾਰਤੀ ਅਨਸਰ ਆਪਣੇ ਨਿੱਜੀ ਮੁਫਾਦ ਲਈ ਕਿਸਾਨ ਭਰਾਵਾਂ ਨੂੰ ਆਪਸ ਵਿੱਚ ਲੜਾ ਰਹੇ ਹਨ,ਉਨ੍ਹਾਂ ਤੋ ਸੁਚੇਤ ਰਹਿਣ ਕਿਸੇ ਦੇ ਵੀ ਗੁੰਮਰਾਹਕਾਰ ਪ੍ਰਚਾਰ ਵਿੱਚ ਆ ਕੇ ਆਪਸ ਵਿੱਚ ਨਾ ਲੜਾਈ ਝਗੜਾ ਨਾ ਕਰਨ ਤੇ ਅਮਨ ਅਮਾਨ ਬਣਾਈ ਰੱਖਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣਾ ਗੰਨਾ ਸਚਾਰੂ ਢੰਗ ਨਾਲ ਮਿੱਲ ਵਿੱਚ ਵੇਚਣ ਲਈ ਆਉਣ । ਇਸ ਮੌਕੇ ਉੱਕਤ ਆਗੂਆਂ ਨੇ ਬੀਤੇ ਦਿਨ ਰਾਤ ਨੂੰ ਲੋਕਲ ਏਰੀਏ ਤੇ ਆਊਟ ਏਰੀਏ ਦੇ ਕਿਸਾਨਾਂ ਵਲੋਂ ਆਪਸ ਵਿੱਚ ਕੀਤੇ ਲੜਾਈ ਝਗੜੇ ਦੀ ਸਖ਼ਤ ਸ਼ਬਦਾ ਵਿੱਚ ਨਿਖੇਦੀ ਕੀਤੀ। ਇਸ ਮੌਕੇ ਮਨਜੀਤ ਸਿੰਘ ਮੱਲਵਾਲ੍ਹ, ਬੋਬੀ ਹੁਸੈਨਪੁਰ, ਗਗਨਪ੍ਰੀਤ ਸਿੰਘ ਮੋਹਾ, ਦਲਵੀਰ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ, ਅਸੋਕ ਜਾਜਾ, ਸੁਖਦੇਵ ਸਿੰਘ ਮਾਂਗਾ,ਪੱਪੂ ਰੰਧਾਵਾ, ਖੁਸ਼ਵੰਤ ਸਿੰਘ ਬਡਿਆਲ, ਮਨੀ ਭਾਨਾ, ਅਮਰਜੀਤ ਸਿੰਘ ਮਾਲਾ, ਦਲਜੀਤ ਸਿੰਘ, ਕੁਲੰਿਵਦਰ ਸਿੰਘ, ਗੁਰਮੇਲ ਸਿੰਘ ਬੁੱਢੀਪਿੰਡ, ਤੇਜਿੰਦਰ ਸਿੰਘ, ਹਰਦੀਪ ਸਿੰਘ, ਸੁਲਿੰਦਰ ਸਿੰਘ, ਬਲਕਾਰ ਸਿੰਘ,ਭੁਪਿੰਦਰ ਸਿੰਘ, ਨਸੀਬ ਸਿੰਘ, ਪਿਆਰਾ ਸਿੰਘ, ਊਧਮ ਸਿੰਘ, ਜਰੈਨਲ ਸਿੰਘ, ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: