ਗੰਦਗੀ ਨਾਲ ਭਰਿਆ ਨਾਲਾ ਬਣਿਆ ਵਾਰਡ ਨੰ: 1 ਨਿਵਾਸੀ ਦੇ ਜੀਅ ਦਾ ਜੰਜਾਲ

ss1

ਗੰਦਗੀ ਨਾਲ ਭਰਿਆ ਨਾਲਾ ਬਣਿਆ ਵਾਰਡ ਨੰ: 1 ਨਿਵਾਸੀ ਦੇ ਜੀਅ ਦਾ ਜੰਜਾਲ

vikrant-bansal-1ਭਦੌੜ 13 ਅਕਤੂਬਰ (ਵਿਕਰਾਂਤ ਬਾਂਸਲ) ਸਥਾਨਕ ਵਾਰਡ ਨੰ: 1 ਦੇ ਵਸਨੀਕਾਂ ਲਈ ਇੱਥੋਂ ਦੀ ਗੁਜ਼ਰਨ ਵਾਲਾ ਗੰਦਗੀ ਨਾਲ ਨੱਕੋ-ਨੱਕ ਭਰਿਆ ਨਾਲਾ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨਿਵਾਸੀ ਹਰਪ੍ਰੀਤ ਗਰੇਵਾਲ, ਮਹਿੰਦੀ ਹਸਨ ਅਤੇ ਚਰਨੀ ਗਰੇਵਾਲ ਨੇ ਦੱਸਿਆ ਕਿ ਪਿਛਲੇ ਡੇਢ-ਦੋ ਮਹੀਨਿਆਂ ਤੋਂ ਇਸ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਇਹ ਨਾਲਾ ਹੁਣ ਨੱਕੋ-ਨੱਕ ਭਰ ਚੁੱਕਾ ਹੈ ਅਤੇ ਇਸ ਵਿੱਚੋਂ ਆਉਂਦੇ ਗੰਦੇ ਮੁਸ਼ਕ ਨੇ ਲੋਕਾਂ ਦਾ ਜੀਣਾ ਮੁਹਾਲ ਕਰਕੇ ਰੱਖ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਡੇਢ-ਦੋ ਮਹੀਨਿਆਂ ਤੋਂ ਕੋਈ ਵੀ ਸਫ਼ਾਈ ਕਰਮਚਾਰੀ ਸਫ਼ਾਈ ਲਈ ਨਹੀਂ ਆ ਰਿਹਾ ਜਿਸ ਕਰਕੇ ਨਾਲਾ ਨੱਕੋ-ਨੱਕ ਭਰ ਚੁੱਕਾ ਹੈ ਅਤੇ ਉਹ ਇਸ ਸਬੰਧੀ ਨਗਰ ਕੌਂਸਲ ਪਾਸ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ ਪ੍ਰੰਤੂ ਪਰਨਾਲਾ ਫਿਰ ਵੀ ਉਥੇ ਦਾ ਉਥੇ ਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਖੜੇ ਗੰਦੇ ਪਾਣੀ ਤੋਂ ਪੈਦੇ ਹੋਣ ਵਾਲੇ ਮੱਛਰਾਂ ਤੋਂ ਕਈ ਤਰਾਂ ਦੀਆਂ ਜਾਨਲੇਵਾ ਬੀਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਆਦਿ ਫੈਲਣ ਦਾ ਖਦਸ਼ਾ ਹੈ, ਜਿਸ ਕਰਕੇ ਵਾਰਡ ਨਿਵਾਸੀ ਡਰ ਦੇ ਸਾਏ ਹੇਠ ਜਿੰਦਗੀ ਕੱਟਣ ਲਈ ਮਜ਼ਬੂਰ ਹਨ। ਉਹਨਾਂ ਨਗਰ ਕੌਸਲ ਅਧਿਕਾਰੀਆਂ ਤੋਂ ਨਾਲੇ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੱਪ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਦਾ ਕੀ ਫਾਇਦਾ ਹੈ, ਇਸ ਤੋਂ ਪਹਿਲਾਂ ਕਿ ਕੋਈ ਜਾਨਲੇਵਾ ਬੀਮਾਰੀ ਫੈਲੇ, ਅਧਿਕਾਰੀਆਂ ਅਤੇ ਪ੍ਰਸ਼ਾਸ਼ਨ ਨੂੰ ਪਹਿਲ ਦੇ ਆਧਾਰ ‘ਤੇ ਉਕਤ ਨਾਲੇ ਦੀ ਸਫ਼ਾਈ ਕਰਵਾ ਦੇਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *