Tue. Jul 23rd, 2019

ਗੜ੍ਹਸ਼ੰਕਰ ਵਿੱਚ ਸੁਖਬੀਰ ਸਿੰਘ ਬਾਦਲ ਮਿਲੇ ਵਰਕਰਾ ਨੂੰ

ਗੜ੍ਹਸ਼ੰਕਰ ਵਿੱਚ ਸੁਖਬੀਰ ਸਿੰਘ ਬਾਦਲ ਮਿਲੇ ਵਰਕਰਾ ਨੂੰ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ): ਇਥੋ ਹੁਸ਼ਿਆਰਪੁਰ ਰੋੜ ਤੇ ਪੈਦੇ ਪਿੰਡ ਗੋਲੀਆ ਦੇ ਇੱਕ ਰਿਜੋਰਟਸ ਵਿਖੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਦੀ ਅਗਵਾਈ ਵਿੱਚ ਕਰਵਾਏ ਵਰਕਰ ਮਿਲਣੀ ਪ੍ਰੋਗਰਾਮ ਤਹਿਤ ਅੱਜ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਰਕਰਾ ਨਾਲ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾ ਨੂੰ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੀਆ ਲੋਕ ਸਭਾ ਚੌਣਾ ਵਿੱਚ ਸਾਡਾ ਮੁਕਾਬਲਾ ਕਾਗਰਸ ਪਾਰਟੀ ਨਾਲ ਹੈ ਬਾਲੀ ਕਿਸੇ ਗਠਜੋੜ ਨਾਲ ਨਹੀ ਕਿਉਕਿ ਬਾਕੀ ਪਾਰਟੀਆ ਦਾ ਪੰਜਾਬ ਅੰਦਰ ਅਧਾਰ ਨਹੀ ਹੈ। ਉਹਨਾ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਬ੍ਰਹਮਪੁਰਾ ਅਤੇ ਹੋਰ ਨੇਤਾਵਾ ਦਾ ਪੰਜਾਬ ਦੀ ਰਾਜਨੀਤੀ ਤੇ ਕੋਈ ਅਧਾਰ ਨਹੀ ਹੈ। ਬੇਅਦਬੀ ਮਾਮਲੇ ਤੇ ਬੋਲਦਿਆ ਸ.ਬਾਦਲ ਨੇ ਕਿਹਾ ਕਿ ਸਰਕਾਰ ਵਲੋ ਬਣਾਈ ਗਈ ਸਿਟ ਕਾਗਰਸ ਸਰਕਾਰ ਦੇ ਮੰਤਰੀਆ ਦੇ ਇਸ਼ਾਰੇ ਤੇ ਕੰਮ ਕਰਦੀ ਹੈ। ਉਹਨਾ ਨੇ ਪਾਰਟੀ ਵਰਕਰਾ ਨੂੰ ਆਉਣ ਵਾਲੀਆ ਲੋਕ ਸਭਾ ਚੌਣਾ ਵਿੱਚ ਡਟਣ ਲਈ ਕਿਹਾ।

ਇਸ ਤੋ ਪਹਿਲਾ ਇਥੇ ਪੁੱਜਣ ਤੇ ਸ.ਸੁਖਬੀਰ ਸਿੰਘ ਬਾਦਲ ਦਾ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਬਰ ਪੋ੍ਰ.ਪ੍ਰੇਮ ਸਿੰਘ ਚੰਦੂਮਾਜਰਾ, ਬੂਟਾ ਸਿੰਘ ਅਲੀਪੇਰ, ਹਰਜੀਤ ਸਿੰਘ ਭਾਤਪੁਰ, ਕੈਪਟਨ ਆਰ.ਐਸ.ਪਠਾਣੀਆ, ਚੂਹੜ ਸਿੰਘ ਧਮਾਈ, ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਰਜਿੰਦਰ ਸਿੰਘ ਸੂਕਾ, ਬੀਬੀ ਰਣਜੀਤ ਕੌਰ ਮਾਹਲਪੁਰੀ, ਇਕਬਾਲ ਸਿੰਘ ਖੇੜਾ, ਰਜਿੰਦਰ ਸਿੰਘ ਚੱਕ ਸਿੰਘਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਅਵਿਨਾਸ਼ ਸ਼ਰਮਾ, ਰਾਜੀਵ ਸਮੁੰਦੜਾ, ਅਵਤਾਰ ਸਿੰਘ ਨਾਨੋਵਾਲ, ਜਗਦੇਵ ਸਿੰਘ ਗੜੀ, ਯਾਦਵਿੰਦਰ ਸਿੰਘ ਹੈਬੋਵਾਲ, ਗੁਰਦੀਪ ਸੇਖੋਵਾਲ, ਬਿੱਲਾ ਸੇਖੋਵਾਲ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: