ਗੜ੍ਹਸ਼ੰਕਰ ‘ਚ ਆਗਨਵਾੜੀ ਯੂਨੀਅਨ ਨੇ ਕੇਦਰੀ ਮੰਤਰੀ ਮੇਨਕਾ ਗਾਧੀ ਦਾ ਪੁੱਤਲਾ ਫੁੱਕਿਆ

ss1

ਗੜ੍ਹਸ਼ੰਕਰ ‘ਚ ਆਗਨਵਾੜੀ ਯੂਨੀਅਨ ਨੇ ਕੇਦਰੀ ਮੰਤਰੀ ਮੇਨਕਾ ਗਾਧੀ ਦਾ ਪੁੱਤਲਾ ਫੁੱਕਿਆ

9-14

ਗੜ੍ਹਸ਼ੰਕਰ 9 ਅਗਸਤ (ਅਸ਼ਵਨੀ ਸ਼ਰਮਾ) ਸਥਾਨਕ ਬੱਸ ਅੱਡੇ ਦੇ ਅੰਦਰ ਬਣੇ ਸ਼ਹੀਦੇ-ਏ-ਆਜਮ ਸ.ਭਗਤ ਸਿੰਘ ਦੀ ਯਾਦਗਾਰ ਤੋ ਆਗਨਵਾੜੀ ਯੂਨੀਅਨ ਵਲੋ ਵਿਸ਼ਾਲ ਰੈਲੀ ਕਰਨ ਤੋ ਬਾਅਦ ਕੇਦਰੀ ਮੰਤਰੀ ਮੇਨਕਾ ਗਾਧੀ ਦਾ ਪੁੱਤਲਾ ਫੁੱਕਿਆ ਗਿਆ ਅਤੇ ਕੇਦਰ ਤੇ ਸੂਬਾ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਸਤਨੌਰ ਤੇ ਪੰਜਾਬ ਸੁਬਾਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਆਗਨਵਾੜੀ ਮੁਲਾਜਮਾ ਨੂੰ ਪੱਕਾ ਕਰਨ ਸਬੰਧੀ ਕੇਦਰੀ ਤੇ ਸੂਬਾ ਸਰਕਾਰ ਦੇ ਮੰਤਰੀ ਗੁੰਮਰਾਹ ਕਰਨ ਦੇ ਬਿਆਨ ਦੇ ਰਹੇ ਹਨ। ਉਹਨਾ ਨੇ ਕਿਹਾ ਕਿ ਕੇਦਰੀ ਮੰਤਰੀ ਮੇਨਕਾ ਗਾਧੀ ਵਲੋ ਪਿਛਲੇ ਦਿਨੀ ਮੁਲਾਜਮਾ ਨੂੰ ਪੱਕਾ ਕਰਨ ਦੇ ਬਿਆਨ ਤੋ ਬਾਅਦ ਹੁਣ ਪਿਛੇ ਹਟਿਆ ਜਾਂ ਰਿਹਾ ਹੈ। ਉਹਨਾ ਨੇ ਮੰਗ ਕਰਦਿਆ ਕਿਹਾ ਕਿ ਆਗਨਵਾੜੀ ਵਰਕਰਾ ਤੇ ਹੈਲਪਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਵਰਦੀਆ ਦੇ ਰੇਟਾ ‘ਚ ਵਾਧਾ ਕੀਤਾ ਜਾਵੇ, ਆਗਨਵਾਵੀ ਸੈਟਰਾਂ ‘ਚ ਗੈਸ ਕੁਨੈਕਸ਼ਨਾ, ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਰੈਲੀ ‘ਚ ਯੂਨੀਅਨ ਦੀ ਜਿਲਾ ਪ੍ਰਧਾਨ ਮਨਪ੍ਰੀਤ ਕੌਰ, ਸਕੱਤਰ ਸ਼ਰਮੀਲਾ ਦੇਵੀ, ਬਲਾਕ ਪ੍ਰਧਾਨ ਮਾਹਿਲਪੁਰ ਸੀਤਲ ਕੌਰ, ਰਾਜਪਾਲ ਕੌਰ, ਕਿਰਨ ਅਗਨੀਹੋਤਰੀ, ਕਸ਼ਮੀਰ ਕੋਰ, ਨਿਰਮਲਾ ਦੇਵੀ, ਜਿਲਾ ਪ੍ਰੈਸ ਸਕੱਤਰ ਸ਼ਰਮੀਲਾ ਰਾਣੀ, ਜਗੀਰ ਕੌਰ, ਲਕਸ਼ਮੀ ਭੱਜਲ ਤੋ ਇਲਾਵਾ ਪਸਸਫ ਦੇ ਜਿਲਾ ਪ੍ਰਧਾਨ ਰਾਮਜੀ ਦਾਸ ਚੌਹਾਨ, ਮੱਖਣ ਵਾਹਿਦਪੁਰੀ, ਬਲਵੰਤ ਰਾਮ, ਅਮਰੀਕ ਸਿਮਘ, ਜੀਤ ਸਿੰਘ ਬਗਵਾਈ, ਪਵਨ ਕੁਮਾਰ ਤੇ ਜਨਤਕ ਜੰਥੇਬੰਦੀ ਦੇ ਆਗੂ ਸ਼ਿੰਗਾਰਾ ਰਾਮ ਭੱਜਲ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *