ਗੜਸੰਕਰ ਚ ਕਈ ਪਰਿਵਾਰ ਕਾਗਰਸ ਛੱਡ ਕਿ ਆਪ ਵਿੱਚ ਸਾਮਲ ਹੋਏ

ss1

ਗੜਸੰਕਰ ਚ ਕਈ ਪਰਿਵਾਰ ਕਾਗਰਸ ਛੱਡ ਕਿ ਆਪ ਵਿੱਚ ਸਾਮਲ ਹੋਏ

7-42

ਗੜ੍ਹਸ਼ੰਕਰ 7 ਅਗਸਤ (ਅਸ਼ਵਨੀ ਸ਼ਰਮਾ) ਆਮ ਆਦਮੀ ਪਾਰਟੀ ਨੂੰ ਉਸ ਸਮੇ ਭਰਵਾ ਹੁੰਗਾਰਾ ਮਿਲਿਆ ਜਦੋ ਕਾਗਰਸ ਦੇ ਸੁਨੀਲ ਚੋਹਾਨ ਪੁੱਤਰ ਸਵ ਭਗਤ ਰਾਮ ਚੋਹਾਨ ਨੇ ਕਾਗਰਸ ਪਾਰਟੀ ਛੱਡ ਕਿ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋ ਗਏ। ਅੱਜ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੋਪੁਰ ਨੇ ਚੋਹਾਨ ਨੂੰ ਆਪ ਵਿੱਚ ਸਾਮਿਲ ਕਰਨ ਦਾ ਰਸਮੀ ਐਲਾਨ ਕੀਤਾ। ਛੋਟੋਪੁਰ ਨੇ ਕਿਹਾ ਕਿ ਦੂਸਰੀਆ ਪਾਰਟੀਆ ਦੇ ਚੰਗੇ ਅਕਸ ਵਾਲੇ ਲੋਕਾ ਨੂੰ ਆਪ ਵਿੱਚ ਸਾਮਿਲ ਕੀਤਾ ਜਾ ਰਿਹਾ ਹੈ ਤੇ ਉਨਾ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੋਕੇ ਆਪ ਚੋ ਸਾਮਿਲ ਹੋਏ ਸੁਨੀਲ ਚੋਹਾਨ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਸੋਚ ਤੋ ਪ੍ਰਭਾਵਿਤ ਹੋ ਕਿ ਬਿਨਾ ਕਿਸੇ ਸਰਤ ਤੋ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ। ਉਨਾ ਨੇ ਕਿਹਾ ਅੱਜ ਮੇਰੇ ਨਾਲ ਪਾਰਟੀ ਵਿੱਚ ਸਾਮਿਲ ਹੋਏ ਵਿਜੇ ਧੀਮਾਨ ,ਅਸੋਕ ਕਟਾਰੀਆ ਬੀਨੇਵਾਲ , ਹਰੀਕਿਸ਼ਨ ਕੋਟ , ਜੱਸੀ ਬਰਾੜ ਪੰਡੋਰੀ , ਅਮਰਜੀਤ ਕਟਾਰੀਆ ਝੁੰਗੀਆ , ਤਰਲੋਚਨ ਚੇਚੀ ਡੰਗੋਰੀ ,ਹਰੀ ਉਮ ਕੋਟ ,ਸੁਖਦੇਵ ਸਿੰਘ ਬਾਰਾਪੁਰ , ਪ੍ਰਸੋਤਮ ਸਿੰਘ ਸੇਠੀ , ਸੰਦੀਪ ਕੁਮਾਰ ਬੀਨੇਵਾਲ ਆਪ ਚ ਬਿਨਾ ਸਰਤ ਸਾਮਲ ਹੋਏ। ਸਾਮਲ ਹੋਏ ਆਗੂਆ ਨੇ ਕਿਹਾ ਕਿ ਉਹ ਆਪ ਨੂੰ ਜਿਤਾਉਣ ਲਈ ਪੂਰਾ ਜੋਰ ਲਗਾਉਣਗੇ। ਇਸ ਮੋਕੇ ਤੇ ਲੋਕ ਸਭਾ ਹਲਕਾ ਇੰਚਾਰਜ ਜਸਵੀਰ ਸਿੰਘ ਧਾਲੀਵਾਲ , ਵਾਈਸ ਪ੍ਰਧਾਨ ਰਣਦੀਪ ਸਿੰਘ, ਚੋਧਰੀ ਜੈ ਸਿੰਘ ਰੋੜੀ ,ਨਾਨਕ ਸਿੰਘ, ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ,ਜਗਦੇਵ ਰਾਣਾ ,ਬੱਬੂ ਪਨੇਸਰ ,ਲਖਵਿੰਦਰ ਲੱਖੀ , ਕਪੂਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *