”  ਗਜ਼ਲ  “

”  ਗਜ਼ਲ  “

ਕੌਣ  ਕਿਸੇ  ਦੀ  ਕੀਮਤ ਪਾਉਂਦਾ ਪਿਆਰਾਂ ਦੀ,
ਗਿਣਤੀ  ਵੱਧਦੀ  ਜਾਂਦੀ  ਹੈ   ਗ਼ਮ  ਖਾਰਾਂ ਦੀ ||

ਲੈ    ਮੈਂ   ਸੀਨਾ   ਤੇਰੇ    ਅੱਗੇ    ਕਰ   ਦਿੱਤਾ,
ਪਰਖ਼  ਪਰਖ਼ਣੀ  ਧਾਰ  ਜੇ  ਨੈਣ  ਕਟਾਰਾਂ ਦੀ ||

ਮੂੰਹ  ਤੇ  ਸਿਫਤਾਂ  ਪਿੱਠ ਤੇ ਖੰਜ਼ਰ ਮਾਰਨ ਇਹ,
ਅੱਜ  ਕੱਲ  ਐਸੀ  ਯਾਰੀ  ਹੋ ਗਈ ਯਾਰਾਂ ਦੀ ||

ਕਿਰਚਾਂ    ਵਾਂਗੂੰ   ਜੀਭਾਂ   ਬੋਲ   ਬਰੂਦੀ   ਨੇ,
ਲੋਕੀਂ   ਚੁੱਕੀ  ਫਿਰਦੇ   ਪੰਡ  ਹਥਿਆਰਾਂ  ਦੀ ||

ਬੇਬੇ   ਬਾਪੂ  ਕਰਨ   ਦੁਆਵਾਂ   ਵਿਹੜੇ   ਵਿੱਚ,
ਰੱਬਾ  ਸਾਖ  ਬਚਾ   ਬਿਖਰੇ   ਪਰਿਵਾਰਾਂ  ਦੀ ||

ਦਿਲਬਰ   ਘੂਰੀ   ਵੱਟੇ  ਆਸ਼ਿਕ  ਮਰ  ਜਾਂਦਾ,
ਕੋਸ਼ਿਸ਼  ਹੋਵੇ   ਲੱਖ   ਭਾਂਵੇ    ਉਪਚਾਰਾਂ   ਦੀ ||

ਸੌ   ਜਨਮਾਂ   ਦਾ    ਤੇਰਾ   ਮੇਰਾ   ਰਿਸ਼ਤਾ  ਹੈ,
ਸਾਂਝ   ਨਿਭਾ  ਕੇ   ਦੱਸੂੰ   ਮੈਂ   ਇਕਰਾਰਾਂ  ਦੀ ||

ਜਿਸਨੇ  ਖ਼ਾਕ   ਉਡਾਈ  ਆਈ  ਉਸਦੇ  ਵੱਲ,
ਟੋਨੀ  ਸੱਚ  ਹੈ  ਇਹ  ਗੱਲ  ਸੋਚ ਵਿਚਾਰਾਂ ਦੀ ||

ਯਸ਼ ਪਾਲ ” ਟੋਨੀ “
9876498603

Share Button

1 thought on “”  ਗਜ਼ਲ  “

  1. ਬਹੁਤ ਵਧੀਆ ਗਜਲ ਹੈ । ਲੇਖਕ ਨੂੰ ਦਿਲੀ ਵਧਾਈ ਜੀ ।

Leave a Reply

Your email address will not be published. Required fields are marked *

%d bloggers like this: