ਗਜ਼ਲ

ਗਜ਼ਲ

ਜ਼ਾਤ, ਮਜ਼੍ਹਬ ਦੇ ਵਿਤਕਰਿਆਂ ਨੂੰ ਸੁਲਝਾਏਗਾ ਕੌਣ,
ਇਸ ਤਸ਼ੱਦਦ ਦੇ ਵਿਰੁੱਧ ਅਵਾਜ਼ ਉਠਾਏਗਾ ਕੋਣ।
ਗੱਲਗੱਲ ਤੇੇ ਜ਼ੇ ਹੁੰਦਾ ਰਿਹਾ ਇੰਝ ਬੰਦ ਭਾਰਤ,
ਦਿਹਾੜੀਦਾਰ ਆਦਮੀ ਰੋਜ਼ੀ ਕਮਾਏਗਾ ਕੋਣ।
ਉਸਦਾ ਸ਼ੌਕ ਹੈ ਭੜਕਾਉਣਾ ਬੰਦੇ ਨੂੰ ਬੰਦੇ ਖਿਲਾਫ਼,
ਉਹ ਰੁਆ ਕੇ ਖੁਸ਼ ਹੈ ਮਗਰ ਵਰਾਏਗਾ ਕੌਣ।
ਵੈਣਾਂ ਦੇ ਝੱਖੜਾਂ ਵਿੱਚ ਜੇ ਘਿਰੇ ਰਹੇ ਏਦਾਂ ਹੀ,
ਚਾਨਣ ਪਾਓ ਕਿ ਖੁਸ਼ੀਆਂ ਮਨਾਏਗਾ ਕੌਣ।
ਹੱਥ ਤੇ ਹੱਥ ਧਰ ਬੈਠੇ ਰਹੇ ਆਪਾਂ ਜੇੇ ‘ਗੋਗੀ’,
ਪੰਧ ਲੰਮਾ ਬੜਾ ਹੈ ਇਸਨੂੰ ਮੁਕਾਏਗਾ ਕੌਣ।

ਗੋਗੀ ਜ਼ੀਰਾ,
15/344 ਪੁਰਾਣੀ ਤਲਵੰਡੀ ਰੋਡ,
ਜ਼ੀਰਾ (ਫਿਰੋਜ਼ਪੁਰ)
ਮੋਬਾ: 9781136240

Share Button

Leave a Reply

Your email address will not be published. Required fields are marked *

%d bloggers like this: