ਗਜ਼ਲ

ਗਜ਼ਲ

ਕਰੀਂ ਕੋਈ ਵੱਖਰੀ ਕਹਾਣੀ ਦੀ ਗੱਲ।
ਕਰੀਂ ਅੱਖੋਂ ਵਗੇ ਪਾਣੀ ਦੀ ਵੀ ਗੱਲ।

ਭੀੜੀਂ ਗੁਆਚੈ ਚਿਹਰਾ ਕੋਈ ਖਾਸ ਹੈ
ਦੱਸੀ ਜ਼ਰਾ ਓਸ ਮੇਰੇ ਹਾਣੀ ਦੀ ਗੱਲ।

ਦੱਸੀ ਓਸ ਬਾਰੇ ਜੋ ਨਾਂ ਦਾ ‘ਰਾਜਾ’ ਹੈ
ਕਰੀਂ ਕੋਈ ਐਸੀ ‘ਰਾਣੀ’ ਦੀ ਵੀ ਗੱਲ।

ਛੱਡ ਕੇ ਦੇਸਾਂ ਨੂੰ ਜੋ ਹੋਏ ਪਰਦੇਸੀ ਨੇ
ਸੁਣਾਈਂ ਓਸ ਪ੍ਰਦੇਸੀ-ਪ੍ਰਾਣੀ ਦੀ ਗੱਲ।

ਇੱਕ ਵਾਰ ਆਕੇ ਭਰਮ ਤਾਂ ਮਿਟਾ ਜਾ
ਤੂ ਹੈਂ ਮੇਰੇ ਵੱਲ? ਜਾਂ ਹੈਂ ਕੀਹਦੇ ਵੱਲ?

ਸਾਰੇ ਦਰਵਾਜੇ ਚੁਗਾਠਾਂ ਉਵੇਂ ਖੜ੍ਹੀਆਂ
ਕੇਹਾ ਕਸੂਰ ਜੇ ਤੂੰ ਆਉਂਦਾ ਨਹੀਂ ਚੱਲ!

ਸਾਰੀ ਹੀ ਉਮਰ ਤਾਂ ਦੁੱਖ ਏਹੀ ਰਹੂਗਾ
ਦੋਵੇਂ ਆਪਾਂ ਕਾਹਤੋਂ ਬੈਠੇ ਨਈਉਂ ਰਲ਼।

ਹੀਰਾ ਸਿੰਘ ਤੂਤ
9872455994

Share Button

Leave a Reply

Your email address will not be published. Required fields are marked *

%d bloggers like this: