ਗਜ਼ਲ

ss1

ਗਜ਼ਲ

ਨਾ ਜਾਣੇ ਹਿੰਦੂ, ਸਿੱਖ ਜਾਂ ਮੁਸਲਮਾਨ ਸੀ ੳੁਹ,
ਦਮ ਚੋਰਾਹੇ ਤੋੜ ਗਿਆ ਇਨਸਾਨ ਸੀ ੳੁਹ।
ਜ਼ਰੂਰੀ ਸਮਝੀ ਨਾ ਕਿਸੇ ਵੀ ਦਿਖਾਉਣੀ ਦਰਿਅਾਦਿਲੀ,
ਖੁਦ ਫੈਸਲਾ ਕੀਤਾ ਜਿਵੇਂ ਹੈਵਾਨ ਸੀ ੳੁਹ।
ਖੌਰੇ ਕਿਸਦਾ ਸਤਾਇਆ ਅਾ ਗਿਆ ਸੀ ਇਸ ਮੰਜਰ ਤੇ,
ਸ਼ਾਇਦ ਪੱਥਰ ਨਹੀਂ ਹੀਰਾ ਮੁੱਲਵਾਨ ਸੀ ੳੁਹ।
ਰੋ-ਰੋ ਫੁੱਟ ਗੲੇ ਹੋਣੇ ਦੀਦੇ ੳੁਸ ਵਿਚਾਰੀ ਦੇ,
ਜਿਸਦਾ ੳੁੱਜੜ ਗਿਆ ਵੱਸਦਾ ਜਹਾਨ ਸੀ ੳੁਹ।
ਲੜਦਾ ਰਿਹਾ ਅਾਖਰੀ ਸਾਹਾਂ ਤੱਕ ਨਿਹੱਥਾ ਹੁੁੰਦੇ ਵੀ,
ਕਾਇਰ ਬਣ ਨਹੀਂ ਭੱਜਿਆ ‘ਗੋਗੀ’ ਬਲਵਾਨ ਸੀ ੳੁਹ।

ਗੋਗੀ ਜ਼ੀਰਾ
15/344,
ਪੁਰਾਣੀ ਤਲਵੰਡੀ ਰੋਡ,
ਜ਼ੀਰਾ (ਫਿਰੋਜ਼ਪੁਰ)
ਮੋਬਾ: 97811-36240

Share Button

Leave a Reply

Your email address will not be published. Required fields are marked *