Mon. May 27th, 2019

ਗ੍ਰਾਮ ਪੰਚਾਇਤ ਝਬਾਲ ਪੁੱਖਤਾ ਦੀ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ

ਗ੍ਰਾਮ ਪੰਚਾਇਤ ਝਬਾਲ ਪੁੱਖਤਾ ਦੀ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ

28-18 (1)

ਝਬਾਲ 27 ਜੂਨ (ਹਰਪ੍ਰੀਤ ਸਿੰਘ ਝਬਾਲ): ਗ੍ਰਾਮ ਪੰਚਾਇਤ ਝਬਾਲ ਪੁੱਖਤਾ ਦੇ ਦਲਿਤ ਵਿਹੜੇ ’ਚ ਪੁੱਜੇ ਅਕਾਲੀ ਆਗੂਆਂ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਪ੍ਰਧਾਨ ਸਰਵਨ ਸਿੰਘ ਝਬਾਲ ’ਤੇ ਗੁਰਿੰਦਰ ਸਿੰਘ ਬਾਬਾ ਲੰਗਾਹ ਨੂੰ ਭਗਵਾਨ ਵਾਲਮਿਕ ਸਪੋਰਟਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਿੰਦਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਪ੍ਰਧਾਨ ਕਿੰਦਾ ਨੇ ਦੱਸਿਆ ਕਿ ਇਸ ਵਿਹੜੇ ਦੇ ਲੋਕ ਜਿਥੇ ਪੀਣ ਵਾਲੇ ਦੂਸ਼ਿਤ ਪਾਣੀ ਨਾਲ ਭਿਆਨਕ ਬਿਮਾਰੀਆਂ ਦੀ ਜਕੜ ’ਚ ਆ ਰਹੇ ਹਨ ਉਥੇ ਹੀ ਪਿੱਛਲੇ ਦਿਨਾਂ ਦੌਰਾਂਨ ਅੱਧਾ ਦਰਜ਼ਨ ਲੋਕ ਇਸ ਵਿਹੜੇ ਦੇ ਮੌਤ ਦੇ ਮੂੰਹ ਵਿਚ ਵੀ ਚਲੇ ਗਏ ਹਨ। ਪ੍ਰਧਾਨ ਨੇ ਦੱਸਿਆ ਕਿ ਵਿਹੜੇ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਖਸਤਾ ਜਦੋਂ ਕਿ ਬਰਸਾਤੀ ’ਤੇ ਨਿਕਾਸੀ ਦਾ ਕੋਈ ਪ੍ਰਬੰਧ ਨਹੀ । ਪ੍ਰਧਾਨ ਕਿੰਦਾ ਨੇ ਇਹ ਵੀ ਦੱਸਿਆ ਕਿ ਇਸ ਵਿਹੜੇ ਦੇ ਬਹੁਤੇ ਲੋਕ ਸਰਕਾਰ ਦੀਆਂ ਜਾਰੀ ਸ਼ਕੀਮਾਂ ਅਤੇ ਸਹੂਲਤਾਂ ਤੋਂ ਵਾਂਝੇ ਚਲੇ ਆ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਜਸਬੀਰ ਸਿੰਘ ਸਵਰਗਾਪੁਰੀ, ਪ੍ਰਧਾਨ ਸਰਵਨ ਸਿੰਘ ’ਤੇ ਗੁਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਦਿਆਂ ਆਖਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਸੰਸ਼ਦੀ ਸਕੱਤਰ ਹਰਮੀਤ ਸਿੰਘ ਸੰਧੂ ਦੇ ਧਿਆਨ ’ਚ ਲਿਆ ਕਿ ਜਲਦ ਹੀ ਹੱਲ ਕਰਵਾ ਦਿੱਤੀਆਂ ਜਾਣਗੀਆਂ।

ਆਗੂਆਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਦਿਆਂ ਇਸ ਵਿਹੜੇ ਦੇ ਜੰਝ ਘਰ ’ਚ ਚਾਰ ਵੱਡੇ ਡੂੰਘੇ ਬੋਰ ਕਰਵਾ ਕੇ ਟਿਊਬਵੈਲ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ, ਭਗਵਾਨ ਵਾਲਮਿਕ ਦੇ ਮੰਦਰ ਅਤੇ ਕਾਲੀ ਮਾਤਾ ਦੇ ਮੰਦਰ ਦੇ ਨਿਰਮਾਣ ਲਈ ਵੀ ਸੀਪੀਐਸ ਸੰਧੂ ਦੀ ਅਗਵਾਈ ’ਚ ਯੋਗ ਸਹਾਇਤਾ ਕੀਤੀ ਜਾਵੇਗੀ, ਜਦੋਂ ਕਿ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰਵਾਏ ਜਾਣਗੇ। ਆਗੂਆਂ ਨੇ ਦੱਸਿਆ ਕਿ ਕਸਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਕਤ ਆਗੂਆਂ ਨੂੰ ਪ੍ਰਧਾਨ ਬਲਵਿੰਦਰ ਸਿੰਘ ਕਿੰਦਾ, ਪ੍ਰਧਾਨ ਗੁਰਜੰਟ ਸਿੰਘ ਰਾਜੂ, ਹਰਪ੍ਰੀਤ ਸਿੰਘ ਪੀ, ਤੇਜਿੰਦਰ ਸਿੰਘ ਰੂਬੀ, ਪ੍ਰਧਾਨ ਸੁਰਜਨ ਸਿੰਘ, ਅਮਰਜੀਤ ਸਿੰਘ, ਗੁਲਵਿੰਦਰ ਸਿੰਘ ਗੁ, ਸਰੂਪ ਸਿੰਘ, ਡਾ. ਤਰਸ਼ੇਮ ਸਿੰਘ, ਗੁਰਕੀਰਤ ਸਿੰਘ ਲਾਡੀ, ਗੁਰਵੰਤ ਸਿੰਘ ਅਤੇ
ਸੁਰਜੀਤ ਸਿੰਘ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੈਂਬਰ ਅਵਤਾਰ ਸਿੰਘ, ਸੁਖਦੇਵ ਸਿੰਘ, ਹੀਰਾ ਟੈਂਟ ਵਾਲਾ, ਚਾਚਾ ਜਗਤਾਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ, ਲਾਲੀ ਮਲਵਈ, ਲੱਖੂ ਸਵਰਗਾਪੁਰੀ, ਮੈਂਬਰ ਰਛਪਾਲ ਸਿੰਘ ’ਤੇ ਬੀਬੀ ਨਿੰਦੋ ਆਦਿ ਮੌਜ਼ੂਦ ਸਨ।

Leave a Reply

Your email address will not be published. Required fields are marked *

%d bloggers like this: