ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ਵਿੱਚੋਂ ਫੜ੍ਹੇ ਗਏ 95 ਦਹਿਸ਼ਤਗਰਦ

ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ਵਿੱਚੋਂ ਫੜ੍ਹੇ ਗਏ 95 ਦਹਿਸ਼ਤਗਰਦ

ਨਵੀਂ ਦਿੱਲੀ, 2 ਜਨਵਰੀ: ਪੰਜਾਬ ਵਿੱਚੋਂ ਬੀਤੇ ਦੋ ਸਾਲਾਂ ਦੌਰਾਨ 18 ਖਾਲਿਸਤਾਨੀ ਦਹਿਸ਼ਤਗਰਦ ਮੈਡਿਊਲ ਬੇਨਕਾਬ ਕੀਤੇ ਸਨ ਤੇ 95 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਅੱਜ ਸੰਸਦ ਵਿੱਚ ਇਸ ਦੀ ਜਾਣਕਾਰੀ ਦਿੱਤੀ| ਅਹੀਰ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐਲ ਐਫ) ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ (ਆਈ. ਐਸ. ਆਈ. ਐਫ) ਦੀ ਸ਼ਮੂਲੀਅਤ ਅੰਮ੍ਰਿਤਸਰ ਗ੍ਰੇਨੇਡ ਹਮਲੇ ਵਿੱਚ ਦੱਸੀ ਗਈ| ਇਹ ਹਮਲਾ 18 ਨਵੰਬਰ ਨੂੰ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਨਿਰੰਕਾਰੀ ਭਵਨ ਦੇ ਅੰਦਰ ਹੋਇਆ ਸੀ| ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 20 ਤੋਂ ਵੱਧ ਜ਼ਖਮੀ ਹੋ ਗਏ ਸਨ|
ਲੋਕ ਸਭਾ ਵਿੱਚ ਇਸ ਸੰਬੰਧੀ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ ਅਹੀਰ ਨੇ ਦੱਸੀਆ ਬੀਤੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ 18 ਖਾਲਿਸਤਾਨੀ ਦਹਿਸ਼ਤਗਰਦ ਮੈਡਿਊਲਾਂ ਨੂੰ ਪੰਜਾਬ ਵਿੱਚੋਂ ਖਤਮ ਕੀਤਾ ਗਿਆ ਹੈ| ਪੰਜਾਬ ਪੁਲੀਸ ਵਲੋਂ ਅੰਮ੍ਰਿਤਸਰ ਹਮਲੇ ਲਈ ਜਿੰਮੇਵਾਰ ਦੱਸੇ ਜਾ ਰਹੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਪਾਕਿ ਕੋਲੋਂ ਗੁੰਮ ਹੋਏ 23 ਭਾਰਤੀ ਪਾਸਪੋਰਟਾਂ ਨੂੰ ਗ੍ਰਹਿ ਮੰਤਰਾਲਾ ਨੇ ਗੁਆਚੇ ਐਲਾਨਿਆਂ
ਇਸੇ ਦੌਰਾਨ ਲੋਕ ਸਭਾ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਕਿ ਬੀਤੇ ਦਿਨੀਂ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜੋ 23 ਪਾਸਪੋਰਟ ਪਾਕਿਸਤਾਨ ਹਾਈ ਕਮੀਸ਼ਨ ਕੋਲੋਂ ਗੁੰਮ ਹੋ ਗਏ ਸਨ, ਨੂੰ ‘ਗੁਆਚਾ’ ਐਲਾਨ ਕਰ ਦਿੱਤਾ ਗਿਆ ਹੈ| ਯੂ. ਪੀ. ਤੋਂ ਭਾਜਪਾ ਦੇ ਇਕ ਸੰਸਦ ਮੈਂਬਰ ਵਲੋਂ ਇਸ ਸੰਬੰਧੀ ਪੁੱਛੇ ਗਏ ਇਸ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਪਾਸਪੋਰਟਾਂ ਦੀ ਕੋਈ ਗਲਤ ਵਰਤੋਂ ਨਾ ਕਰ ਸਕੇ ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ| ਇਥੇ ਿਜਕਰਯੋਗ ਹੈ ਕਿ ਪਾਕਿਸਤਾਨ ਹਾਈ ਕਮਿਸ਼ਨ ਕੋਲੇਂ 23 ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਵੀਜਾ ਸੰਬੰਧੀ ਕਾਰਵਾਈਆਂ ਦੌਰਾਨ ਬੀਤੇ ਦਿਨੀਂ ਕਿਧਰੇ ਗੁੰਮ ਹੋ ਗਏ ਸਨ|

Share Button

Leave a Reply

Your email address will not be published. Required fields are marked *

%d bloggers like this: