ਗ੍ਰਹਿਸਥ-ਜੀਵਨ

ss1

 ਗ੍ਰਹਿਸਥ-ਜੀਵਨ

ਕੲੀ ਵਾਰ ੳੁਹ ਜਦ ਮਿਲਦਾ ਹੈ
ਤਾਂ ਪੁੱਛ ਲੈਂਦਾ ਹੈ_
“ਕਿੱਦਾਂ ਹੈ ਗ੍ਰਹਿਸਥ-ਜੀਵਨ!”
ਤੁਹਾਡਾ ਕਿਵੇਂ ਹੈ?
ਜਿੱਦਾਂ ਦਾ ਤੇਰਾ ਹੈ!
ਫਿਰ ੳੁਹ ਮੁਸਕਰਾ ਛੱਡਦਾ ਹੈ

ਕਦੇ ਕੋੲੀ ਪੁੱਛਦਾ ਹੈ ਕਿ_
ਹੁਣ ਜੋੜੀਅਾਂ ਦੇ ਸਬੰਧ ਕਿੳੁਂ ਨਹੀ ਬਣਦੇ?
ਸਭ ਮਰਦ ਅੌਰਤਾਂ ਤੋਂ ਦੁਖੀ ਨੇ!
ਸਭ ਅੌਰਤਾਂ ਮਰਦਾਂ ਤੋਂ ਦੁਖੀ ਨੇ!

ਮਹਿਫਲਾਂ’ਚ ਪਤੀ-ਪਤਨੀ ਦਿੱਸਦੇ ਨੇ
ਪਰ ਰਹਿੰਦੇ ਭੈਣ- ਭਰਾਵਾਂ ਵਾਂਗ ਹੀ ਨੇ
ਬਹੁਤੇ ਵਾਰ ਮਰਦ ਅਾਪਣੀ ਪਤਨੀ ਦਾ
ਰੇਪ ਕਰਨ ਦੀ ਕੋਸ਼ਿਸ਼ ਕਰਦੇ ਨੇ…

ਕੲੀ ਵਾਰ ਸਫਲ ਵੀ ਹੁੰਦੇ ਨੇ
ਪਰ ਪਤਨੀ ‘ਰੇਪ-ਕੇਸ’ ਨਹੀ ਕਰਦੀ
ਮੁਅਾਫ ਕਰ ਛੱਡਦੀ ਹੈ ਕਿ
ਕਦੇ ੳੁਹ ਵੀ ਪਤੀ ਦਾ ਰੇਪ ਕਰੇਗੀ

ਸਾਰੀਅਾਂ ਤੀਵੀਅਾਂ ਹਰ ਰੋਜ਼
ੲਿਕੋ ਜੇਹੇ ਕਾਰਜ ਕਰਦੀਅਾਂ ਨੇ
ਸਵੇਰ ਤੋਂ ਲੈ ਕੇ ਸ਼ਾਂਮ ਤੀਕਰ_
ਸ਼ਾਂਮ ਤੋਂ ਲੈ ਕੇ ਰਾਤ ਤੀਕਰ_

ਤੇ ਪਤੀ ਦਾ ‘ਕੰਮ’ ਕਰਨ ਦੀ
ਹਿੰਮਤ ਕਿੱਥੇ ਬਚਦੀ ਹੈ!
ਬੰਦੇ ਅਕਸਰ ਨਿਰਾਸ਼ ਹੋ ਜਾਂਦੇ ਨੇ
ਕੲੀ ਤਾਂ ਅਾਪਣੇ ਅਾਪ ਨੂੰ
ਰੰਡਾ ਸਮਝਣ ਲੱਗ ਪੈਂਦੇ ਨੇ

ਗੁੱਸਾ ਨਾ ਕਰਿਓ! ਗੱਲ ਸੱਚੀ ਹੈ!
ਤੇ ਹਾਲਾਤ ਹਰ ਮਰਦ-ਤੀਵੀਂ ਦਾ
‘ਰੇਪ’ ਕਰ ਰਹੇ ਨੇ
ਤੇ ਵਕਤ ਦੇ ਮਾਰਿਅਾਂ ਦਾ
ਕਾਹਦਾ ‘ਗ੍ਰਹਿਸਥ- ਜੀਵਨ’ ਹੁੰਦਾ ਹੈ!

ਹੀਰਾ ਸਿੰਘ ਤੂਤ
ਮੋਬ. 98724-55994

Share Button

Leave a Reply

Your email address will not be published. Required fields are marked *