Wed. Jun 19th, 2019

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਗੁਰੂਆਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਗਾਇਕੀ ਦਾ ਮਹਾਂ ਮੁਕਾਬਲਾ ਯਾਨੀ ਕਿ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਹੋਇਆ। ਜਿਸ ‘ਚ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚੋਂ ਚੁਣ ਕੇ ਲਿਆਂਦੇ ਗਏ ਪ੍ਰਤੀਭਾਗੀਆਂ ਵਿੱਚੋਂ 6 ਦੀਆਂ ਪਰਫਾਰਮੈਂਸ ਦੇਖਣ ਨੂੰ ਮਿਲੀਆਂ। ਜਿਸ ਦੌਰਾਨ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਤਾਜ਼ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਗੌਰਵ ਕੌਂਡਲ ਦੇ ਸਜਿਆ। ਇਸ ਮਹਾਂ ਸੰਗਰਾਮ ਦੇ ਜੇਤੂ ਗੌਰਵ ਕੌਂਡਲ (ਬਿਲਾਸਪੁਰ )ਨੂੰ ਇੱਕ ਲੱਖ ਰੁਪਏ, ਦੂਸਰੇ ਨੰਬਰ ‘ਤੇ ਰਹਿਣ ਵਾਲੇ ਅਨੂਪ ਧਾਰੀ (ਜਲੰਧਰ) 50 ਹਜ਼ਾਰ ਅਤੇ ਤੀਸਰੇ ਨੰਬਰ ‘ਤੇ ਰਹਿਣ ਵਾਲੀ ਸੁਖਪ੍ਰੀਤ ਕੌਰ (ਲੁਧਿਆਣਾ) ਪ੍ਰਤੀਭਾਗੀ ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਮਹਾਂ ਮੁਕਾਬਲੇ ‘ਚ ਤਿੰਨ ਰਾਊਂਡ ਕਰਵਾਏ ਗਏ,ਜਿਨ੍ਹਾਂ ‘ਚ ਫੋਲਕ ਰਾਊਂਡ,ਪਾਪੂਲਰ ਬੀਟ ਅਤੇ ਤੀਸਰਾ ਰਾਊਂਡ ਤਾਂ ਕਾਫੀ ਮਜੇਦਾਰ ਸੀ ਕਿਉਂਕਿ ਇਸ ਰਾਊਂਡ ‘ਚ ਪ੍ਰਤੀਭਾਗੀ ਆਪਣੀ ਪਸੰਦ ਦੇ ਗਾਣੇ ਗਾ ਸਕਦੇ ਸਨ। ਜੱਜ ਪੈਨਲ ਨੇ ਪਹਿਲੇ 2 ਰਾਊਂਡ ਦੀਆਂ ਪਰਫਾਰਮੈਂਸ ਦੇਖਣ ਤੋਂ ਬਾਅਦ 2 ਪ੍ਰਤੀਭਾਗੀਆਂ ਨੂੰ ਐਲੀਮੀਨੈਂਟ ਕਰ ਦਿੱਤਾ। ਜਿਸ ਕਾਰਨ ਤੀਸਰੇ ਰਾਊਂਡ ‘ਚ ਸਿਰਫ 4 ਪ੍ਰਤੀਭਾਗੀਆਂ ਨੇ ਪ੍ਰਦਰਸ਼ਨ ਕੀਤਾ।

ਇਹਨਾਂ ਜੇਤੂਆਂ ਦੇ ਸੁਰਾਂ ਦੀ ਪਰਖ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਹੋਰਾਂ ਨੇ ਕੀਤੀ। ਜਿਸ ਤੋਂ ਬਾਅਦ ਵਾਇਸ ਆਫ਼ ਪੰਜਾਬ ਸੀਜ਼ਨ 9 ਦੇ ਜੇਤੂ ਦਾ ਨਾਮ ਐਲਾਨਿਆ ਗਿਆ।

ਸਮੂਹ ਜੱਜ ਪੈਨਲ ਅਤੇ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਾਬਿੰਦਰ ਨਾਰਾਇਣ ਜੀ ਵੱਲੋਂ ਸਾਰੇ ਜੇਤੂਆਂ ਨੂੰ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹਾਂ ਮੁਕਾਬਲੇ ‘ਚ ਪਹੁੰਚੇ ਹੋਏ ਨਾਮੀ ਸਿੰਗਰਾਂ, ਕੌਰ ਬੀ, ਰਾਜਵੀਰ ਜਵੰਦਾ ਅਤੇ ਲਖਵਿੰਦਰ ਵਡਾਲੀ ਹੋਰਾਂ ਨੇ ਆਪਣੀ ਬੇਹਤਰੀਨ ਗਾਇਕੀ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਸੁਰਾਂ ਦਾ ਜਲਵਾ ਬਿਖੇਰਿਆ।

ਉਥੇ ਹੀ ਸਰੋਤਿਆਂ ਵਾਲੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਮਹਾਂ ਮੁਕਾਬਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *

%d bloggers like this: