ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ

ss1

ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਕੈਨੇਡਾ ਵਿੱਚ ਨੌਕਰੀਆਂ ਕਰਨ ਵਾਲੇ, ਬਿਜ਼ਨਸ ਵਾਲੇ ਲੋਕ ਟੈਕਸ ਦਿੰਦੇ ਹਨ। ਇਸੇ ਕਰਕੇ ਇੰਨਾ ਲਈ ਬਹੁਤ ਸਹੂਲਤਾਂ ਹਨ। ਆਮ ਨਾਗਰਿਕਾਂ ਨੂੰ ਸਰਕਾਰੀ ਕੰਮਾਂ ਵਿੱਚ ਤੇ ਹਰ ਪਾਸੇ ਬਹੁਤ ਮਦਦ ਮਿਲਦੀ ਹੈ। ਕਾਰ ਪਾਰਕਿੰਗ ਸ਼ਾਪਿੰਗ ਮਾਲ ਦੁਕਾਨਾਂ, ਰੇਲਵੇ ਸਟੇਸ਼ਨਾਂ ਤੇ  ਕਾਰ ਪਾਰਕਿੰਗ ਦੇ ਬਹੁਤੀਆਂ ਪਬਲਿਕ ਥਾਵਾਂ ਉੱਤੇ ਪੈਸੇ ਨਹੀਂ ਭਰਨੇ ਪੈਂਦੇ। ਪਰ ਇੱਕ ਗੱਲ ਬਹੁਤ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ। ਹਸਪਤਾਲ ਵਿੱਚ ਪਏ ਬਿਮਾਰਾਂ ਤੇ ਪੜ੍ਹਨ ਵਾਲੇ ਕਾਲਜ ਯੂਨੀਵਰਸਿਟੀ ਦੇ ਨੌਜਵਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਸ਼ਾਇਦ ਇਸ ਕਰਕੇ, ਗੌਰਮਿੰਟ ਨੂੰ ਲੱਗਦਾ ਹੋਣਾ ਹੈ। ਕਿ ਇਹ ਟੈਕਸ ਨਹੀਂ ਦਿੰਦੇ। ਇਸੇ ਕਰਕੇ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ ਕਾਰ ਪਾਰਕਿੰਗ ਦਾ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਦੇਣਾ ਪੈਂਦਾ ਹੈ। ਮੀਟਰ ਲੱਗੇ ਹੁੰਦੇ ਹਨ। ਸਬ ਤੋਂ ਪਹਿਲਾਂ ਮੀਟਰ ਵਿੱਚ ਪੈਸੇ ਪਾ ਕੇ ਟਿਕਟ ਕੱਢ ਕੇ, ਕਾਰ ਦੇ ਸ਼ੀਸ਼ੇ ਮੂਹਰੇ ਰੱਖਣੀ ਪੈਂਦੀ ਹੈ। ਇੱਕ ਦਿਹਾੜੀ ਦੇ 10 ਡਾਲਰ ਤੋਂ ਸ਼ੁਰੂ ਹੁੰਦੇ ਹਨ। ਜੇ ਕਿਤੇ ਗ਼ਲਤੀ ਨਾਲ ਡਾਲਰ ਨਾਂ ਭਰੇ ਜਾਣ। ਕਾਰ ਨੂੰ ਟੋਚਨ-ਕਰੇਨ ਨਾਲ ਚਕਵਾ ਕੇ, ਐਸੀ ਥਾਂ ਭੇਜ ਦਿੱਤਾ ਜਾਂਦਾ ਹੈ। ਜਿੱਥੇ ਕਈ ਸੌ ਡਾਲਰ ਲੱਗ ਜਾਂਦੇ ਹਨ। ਸਟੂਡੈਂਟ ਐਸੇ ਖ਼ਰਚੇ ਕਿਥੋਂ ਕਰਨ? ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਨ ਵਾਲੇ ਸਵੇਰੇ 7 ਵਜੇ ਪੜ੍ਹਨ ਲਈ ਜਾਂਦੇ ਹਨ। ਸ਼ਾਮ ਨੂੰ 5 ਵਜੇ ਪੜ੍ਹਾਈ ਤੋਂ ਸਾਹ ਲੈਂਦੇ ਹਨ। ਜ਼ਿਆਦਾ ਤਰ ਸਾਰੇ ਹੀ ਸਟੂਡੈਂਟ ਹਰ ਰੋਜ਼ 5 ਤੋਂ 8 ਘੰਟੇ ਨੌਕਰੀ ਵੀ ਕਰਦੇ ਹਨ। ਕਾਲਜ ਦਾ ਇੱਕ ਸਮੈਸਟਰ ਚਾਰ ਮਹੀਨਿਆਂ ਵਿੱਚ ਪੂਰਾ ਹੁੰਦਾ ਹੈ। ਜਿਸ ਦਾ ਖ਼ਰਚਾ 5 ਹਜ਼ਾਰ ਤੋਂ ਉੱਪਰ ਕੋਰਸ ਦੀ ਚੋਣ ਅਨੁਸਾਰ ਹੈ। ਕਈ ਸਟੂਡੈਂਟ ਕਰਜ਼ੇ ਚੱਕਦੇ ਹਨ। ਕੈਨੇਡਾ ਵਿੱਚ ਸਟੂਡੈਂਟ ਵਿਜੇ ਤੇ ਪੜ੍ਹਾਈ ਕਰਨ ਆਇਆਂ ਨੂੰ ਹੋਰ ਵੀ ਔਖਾ ਹੁੰਦਾ ਹੈ। ਆਪੋ-ਆਪਣੇ ਦੇਸ਼ਾਂ ਤੋਂ ਮਾਪਿਆ ਤੋਂ ਪੈਸੇ ਮੰਗਾਉਂਦੇ ਹਨ। ਉਨ੍ਹਾਂ ਨੂੰ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਹੈ। ਹਾਰ ਕੇ ਉਹ ਪੜ੍ਹਾਈ ਵਿੱਚੇ ਛੱਡ ਕੇ, ਵਰਕ ਪਰਮਿਟ ਲੈਣ ਲਈ ਮਜਬੂਰ ਹੋ ਜਾਂਦੇ ਹਨ। ਐਸੇ ਦੇਸ਼ਾਂ ਦਾ ਜੀਵਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਭੱਜ ਦੋੜ ਬਹੁਤ ਹੈ। ਕਾਰ ਬਗੈਰ ਨਹੀਂ ਸਰਦਾ। ਗੱਡੀ ਕੋਲ ਹੋਵੇਗੀ ਤਾਂਹੀਂ 4, 5 ਘੰਟੇ ਆਰਾਮ ਕਰਨ ਨੂੰ ਬਚਦੇ ਹਨ। ਪ੍ਰੇਮ ਦੀ ਪੜ੍ਹਾਈ ਦਾ ਸਾਲ ਰਹਿੰਦਾ ਸੀ। ਬੱਸ ਤੇ ਜਾਣ ਲਈ ਤਿੰਨ ਗੁਣਾਂ ਸਮਾਂ ਲੱਗਦਾ ਹੈ। ਬੱਸ ਉਡੀਕਣ ਤੇ ਟਰੇਨ ਦਾ ਘੰਟੇ ਦਾ ਸਫ਼ਰ ਕਾਰ ਉੱਤੇ 20 ਮਿੰਟਾਂ ਵਿੱਚ ਹੋ ਜਾਂਦਾ ਹੈ।  ਪ੍ਰੇਮ ਨੂੰ ਹਰ ਰੋਜ਼ ਦੇ 13 ਡਾਲਰ ਕਾਰ ਪਾਰਕਿੰਗ ਦੇ ਭਰਨੇ ਮਨਜ਼ੂਰ ਸਨ। ਉਸ ਨੇ 8 ਘੰਟੇ ਨੌਕਰੀ ਤੇ ਵੀ ਜਾਣਾ ਹੁੰਦਾ ਸੀ। ਐਂਬੂਲੈਂਸ ਦਾ ਬਿੱਲ 500 ਡਾਲਰ ਦੇ ਨੇੜ ਹੈ। ਇੱਕ ਬੰਦਾ ਬਿਮਾਰ ਹੁੰਦਾ ਹੈ। ਨੌਕਰੀ ਤੇ ਨਹੀਂ ਜਾ ਸਕਦਾ। ਦੁਵਾਈਆ ਦਾ ਖ਼ਰਚਾ ਵੀ ਕਰਨਾ ਪੈਂਦਾ ਹੈ। ਜੇ ਐਂਬੂਲੈਂਸ ਦਾ ਬਿੱਲ ਆ ਜਾਂਦਾ ਹੈ। ਇੰਨਾ ਖ਼ਰਚਾ ਕਰਨਾ ਬਹੁਤ ਔਖਾ ਹੈ। ਬੰਦਾ ਜਿੰਨਾ ਵੀ ਬਿਮਾਰ ਹੋਵੇ। ਜੇ ਕੋਈ ਰਿਸ਼ਤੇਦਾਰ ਗੱਡੀ ਵਿੱਚ ਹਸਪਤਾਲ ਛੱਡਣ ਵਾਲਾ ਹੈ। ਤਾਂ ਸਖ਼ਤ ਬਿਮਾਰ ਵੀ ਹਸਪਤਾਲ ਆਪ ਹੀ ਚੱਲਿਆ ਜਾਂਦਾ ਹੈ। ਬਿਮਾਰ ਨੂੰ ਹਸਪਤਾਲ ਵਿੱਚ ਲਿਜਾਂਣ ਤੋਂ ਪਹਿਲਾਂ, ਕਾਰ ਪਾਰਕਿੰਗ ਦੇ ਪੈਸੇ ਭਰਨੇ ਪੈਂਦੇ ਹਨ। ਜੇ ਕੋਈ ਛੇਤੀ ਵਿੱਚ ਮੀਟਰ ਵਿੱਚ ਪੈਸੇ ਨਹੀਂ ਪਾ ਸਕਦਾ। ਜ਼ਿਆਦਾ ਬਿਮਾਰ ਬੰਦੇ ਨੂੰ ਦਾਖਲ ਕਰਾਉਣ ਵੱਲ ਹੋ ਜਾਂਦਾ ਹੈ। ਘੱਟ ਤੋਂ ਘੱਟ 40 ਡਾਲਰ ਦਾ ਜੁਰਮਾਨਾ ਕਰ ਦਿੰਦੇ ਹਨ। ਕਈ ਬਾਰ ਕਾਰ ਨੂੰ ਕਰੇਨ ਨਾਲ ਚੱਕ ਕੇ ਵੀ ਲੈ ਜਾਂਦੇ ਹਨ। ਸੌਦਾ ਹਜ਼ਾਰਾਂ ਵਿੱਚ ਪੈਂਦਾ ਹੈ। ਹਸਪਤਾਲ ਲੰਬੀ ਲਾਈਨ ਵਿੱਚ ਅੱਧਾ ਘੰਟਾ ਨਾਮ ਲਿਖਾਉਣ ਨੂੰ ਲੱਗ ਜਾਂਦਾ ਹੈ। ਬਾਰੀ ਆਉਣ ਨੂੰ ਅੱਠ ਦਸ ਘੰਟੇ ਵੀ ਲੱਗ ਜਾਂਦੇ ਹਨ। ਹਸਪਤਾਲ ਵਿੱਚ ਬਿਮਾਰਾਂ ਨੂੰ ਮਿਲਣ ਵਾਲੇ ਜਦੋਂ ਆਉਂਦੇ ਹਨ। ਬਿਮਾਰਾਂ ਨੂੰ ਆਪਣਿਆਂ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਊਰਜਾ ਤੇ ਹੌਸਲਾ ਮਿਲਦੇ ਹਨ। ਪਿਆਰ ਕਰਨ ਵਾਲੇ ਸਮਾਂ ਕੱਢ ਕੇ ਮਿਲਣ ਆਉਂਦੇ ਹਨ। ਆਪਣਾ ਕੰਮ ਛੱਡ ਕੇ ਆਉਂਦੇ ਹਨ। ਉੱਤੇ ਦੀ ਕਾਰ ਪਾਰਕਿੰਗ ਦੇ ਕਿਰਾਇਆ ਦਾ 15 ਡਾਲਰ ਭਰਨਾ ਪੈਂਦਾ ਹੈ। ਸੱਚੀ ਗੱਲ ਹੈ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ ਵਿਜੇਟਰ, ਵਲੰਟੀਅਰ ਕਰਨ ਵਾਲਿਆਂ ਨੂੰ ਵੀ ਕਾਰ ਪਾਰਕਿੰਗ ਦਾ ਰਿੱਟ ਦੇਣਾ ਪੈਂਦਾ ਹੈ। ਸਾਰੀ ਉਮਰ ਲੋਕ ਨੌਕਰੀਆਂ ਕਰਕੇ ਇੰਨਾ ਟੈਕਸ ਭਰਦੇ ਹਨ। ਗੌਰਮਿੰਟ ਤੋਂ ਇੰਨਾ ਤਾਂ ਹੋ ਸਕਦਾ ਹੈ। ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ। ਸਰਕਾਰ ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅੰਦਰੋਂ ਤਾਂ ਕਾਰ ਪਾਰਕਿੰਗ ਦੇ ਕਿਰਾਏ ਤੋਂ ਆਮਦਨ ਨਾਂ ਕਮਾਂਵੇ। ਆਮਦਨ ਦੇ ਹੋਰ ਬਥੇਰੇ ਸਾਧਨ ਹਨ।
Share Button

Leave a Reply

Your email address will not be published. Required fields are marked *