ਗੋਸ਼ਾ ਨੇ ਵਿਧਾਨਸਭਾ ਦੱਖਣੀ ਦੇ ਭਾਈ ਮੰਝ ਜੀ ਸੇਵਾ ਕੇਂਦਰ ( ਸਕੂਲ ) ਨੂੰ ਭੇਂਟ ਕੀਤੇ ਬੈਂਚ

ss1

ਗੋਸ਼ਾ ਨੇ ਵਿਧਾਨਸਭਾ ਦੱਖਣੀ ਦੇ ਭਾਈ ਮੰਝ ਜੀ ਸੇਵਾ ਕੇਂਦਰ ( ਸਕੂਲ ) ਨੂੰ ਭੇਂਟ ਕੀਤੇ ਬੈਂਚ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਨੇ ਵਿਧਾਨਸਭਾ ਦੱਖਣੀ ਸਥਿਤ ਭਾਈ ਮੰਝ ਜੀ ਸੇਵਾ ਕੇਂਦਰ ( ਸਕੂਲ ) ਵਿੱਚ ਪੜਨ ਵਾਲੇ ਬੱਚਿਆਂ ਦੇ ਬੈਠਣ ਲਈ ਬੈਂਚ ਭੇਂਟ ਕੀਤੇ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ -2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਭਾਈ ਮੰਝ ਜੀ ਸੇਵਾ ਕੇਂਦਰ (ਸਕੂਲ) ਵਿਖੇ ਆਯੋਜਿਤ ਸਮਾਰੋਹ ਦੇ ਦੌਰਾਨ ਬੱਚਿਆਂ ਨੂੰ ਬੈਂਚ ਭੇਂਟ ਕਰ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗੋਸ਼ਾ ਨੇ ਕੁਲਤਾਰ ਸਿੰਘ ਵਾਲਿਆ ਦੀ ਅਗਵਾਈ ਹੇਠ ਭਾਈ ਮੰਝ ਜੀ ਸੇਵਾ ਕੇਂਦਰ ਵੱਲੋਂ ਬੱਚਿਆਂ ਨੂੰ ਨਿਸ਼ੁਲਕ ਸਿੱਖਿਅਤ ਕਰਣ ਦੀ ਪ੍ਰੰਸ਼ਸਾ ਕਰਦੇ ਹੋਏ ਸਿੱਖਿਆ ਦਾਨ ਨੂੰ ਮਹਾਦਾਨ ਦੱਸਦੇ ਹੋਏ ਕਿਹਾ ਸਿੱਖਿਆ ਦਾਨ ਇੱਕ ਅਜਿਹਾ ਦਾਨ ਹੈ ਜਿਸਨੂੰ ਪ੍ਰਾਪਤ ਕਰਣ ਵਾਲਾ ਸ਼ਖਸ ਇਸ ਦਾਨ ਨੂੰ ਹਾਸਲ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦੇ ਸੈਕੜੇਂ ਲੋਕਾਂ ਦਾ ਭਵਿੱਖ ਸੰਵਾਰਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਕੇਂਦਰ ਪ੍ਰੰਬਧਕ ਕਮੇਟੀ ਦੇ ਚੇਅਰਮੈਨ ਕੁਲਤਾਰ ਸਿੰਘ ਵਾਲੀਆ ਨੇ ਗੁਰਦੀਪ ਸਿੰਘ ਗੋਸ਼ਾ ਸਹਿਤ ਹੋਰ ਯੂਥ ਅਕਾਲੀ ਦਲ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੋਸ਼ਾ ਦੀਆਂ ਕੋਸ਼ਿਸ਼ਾਂ ਸਦਕਾ ਸਰਦੀ ਦੇ ਮੌਸਮ ਵਿੱਚ ਬੱਚਿਆਂ ਨੂੰ ਜ਼ਮੀਨ ਦੀ ਬਜਾਏ ਬੈਂਚ ਤੇ ਬੈਠਕੇ ਪੜਾਈ ਕਰਣ ਦਾ ਮੋਕਾ ਮਿਲੇਗਾ ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਚੇਅਰਮੈਨ ਕੁਲਤਾਰ ਸਿੰਘ ਵਾਲੀਆ, ਭਗਵਾਨ ਸਿੰਘ , ਹਰਭਜਨ ਸਿੰਘ, ਜਸਬੀਰ ਸਿੰਘ, ਡਾ. ਐਸ. ਐਸ ਪਨੂੰ, ਮਨਜੀਤ ਸਿੰਘ ਮਾਣਾ, ਬਲਵਿੰਦਰ ਸਿੰਘ ਮਾਣਾ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਜੋਗਿੰਦਰ ਕੌਰ, ਇੰਦਰਬੀਰ ਸਿੰਘ ਕਾਲੀ, ਮਨਿੰਦਰ ਸਿੰਘ ਲਾਡੀ, ਸੰਦੀਪ ਰਾਮਗੜਿਆ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *