‘ਗੋਲਡ’ ਦੀ ਬਾਕਸਆਫਿਸ ‘ਤੇ ਜ਼ਬਰਦਸਤ ਕਲੈਕਸ਼ਨ

‘ਗੋਲਡ’ ਦੀ ਬਾਕਸਆਫਿਸ ‘ਤੇ ਜ਼ਬਰਦਸਤ ਕਲੈਕਸ਼ਨ

ਮੁੰਬਈ: ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੇ ਦੀ ਫ਼ਿਲਮ ‘ਗੋਲਡ’ 15 ਅਗਸਤ ਨੂੰ ਬਾਕਸਆਫਿਸ ‘ਤੇ ਰਿਲੀਜ਼ ਹੋ ਗਈ ਹੈ। ਫ਼ਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ। ਇਸ ਤੋਂ ਪਹਿਲਾਂ ਵੀ ਅਕਸ਼ੇ ਦੀਆਂ ਦੇਸ਼ ਭਗਤੀ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਇਆਂ ਹਨ ਜਿਨ੍ਹਾਂ ਨੇ ਕਾਫੀ ਚੰਗਾ ਬਿਜਨੈੱਸ ਕੀਤਾ ਹੈ। ਇਸ ਵਾਰ ਵੀ ਅਕਸ਼ੇ ਦੀ ਫ਼ਿਲਮ ਗੋਲਡ ਨੇ ਬਾਕਸਆਫਿਸ ‘ਤੇ ਕਮਾਲ ਕੀਤੀ ਹੈ।

ਟ੍ਰੇਡ ਐਕਸ਼ਪਰਟਸ ਨੇ ਉਮੀਦ ਕੀਤੀ ਸੀ ਕਿ ਇਹ ਫ਼ਿਲਮ ਪਹਿਲੇ ਦਿਨ ਬਾਕਸਆਫਿਸ ‘ਤੇ 20 ਕਰੋੜ ਦੀ ਕਮਾਈ ਕਰੇਗੀ ਪਰ ਫ਼ਿਲਮ ਨੇ ਪਹਿਲੇ ਦਿਨ 25.25 ਕਰੋੜ ਦੀ ਕਮਾਈ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਤਰਨ ਨੇ ਫ਼ਿਲਮ ਦੀ ਕਮਾਈ ਦੱਸਦੇ ਹੋਏ ਨਾਲ ਹੀ ਕਿਹਾ ਦੱਸਿਆ ਕਿ ਇਸ ਫ਼ਿਲਮ ਨੇ ਮਲਟੀਪਲੈਕਸ ‘ਚ ਕਾਫੀ ਵਧੀਆ ਕਮਾਈ ਕੀਤੀ ਹੈ।

‘ਗੋਲਡ’ ਨੂੰ ਰੀਮਾ ਕਾਗਤੀ ਨੇ ਡਾਇਰਕਟ ਕੀਤਾ ਹੈ, ਜਿਸ ਨਾਲ ਟੀਵੀ ਐਕਟਰਸ ਮੌਨੀ ਰਾਏ ਨੇ ਵੀ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਕਸਆਫਿਸ ‘ਤੇ ਜੌਨ ਅਬ੍ਰਾਹਮ ਦੀ ‘ਸਤਿਆਮੇਵ ਜਯਤੇ’ ਆਈ ਹੈ। ਦੋਵਾਂ ਨੇ ਹੀ ਬਾਕਸਆਫਿਸ ‘ਤੇ ਪਹਿਲੇ ਦਿਨ ਹੀ ਚੰਗੀ ਕਮਾਈ ਕੀਤੀ ਹੈ। ਹੁਣ ਆਉਣ ਵਾਲੇ ਦਿਨਾਂ ‘ਚ ਕਿਹੜੀ ਫ਼ਿਲਮ ਅੱਗੇ ਨਿਕਲਦੀ ਹੈ ਇਹ ਦੇਖਣਾ ਖਾਸ ਰਹੇਗਾ।

Share Button

Leave a Reply

Your email address will not be published. Required fields are marked *