ਗੋਲਡੀ ਦੇ ਯੂਥ ਅਕਾਲੀ ਦਲ ਮਾਲਵਾ ਜੋਨ 3 ਦਾ ਮੀਤ ਪ੍ਰਧਾਨ ਬਣਨ ਦੀ ਖੁਸ਼ੀ ਸਾਂਝੀ ਕੀਤੀ

ss1

ਗੋਲਡੀ ਦੇ ਯੂਥ ਅਕਾਲੀ ਦਲ ਮਾਲਵਾ ਜੋਨ 3 ਦਾ ਮੀਤ ਪ੍ਰਧਾਨ ਬਣਨ ਦੀ ਖੁਸ਼ੀ ਸਾਂਝੀ ਕੀਤੀ

24-29 (1)
24-29 (1)ਮਲੋਟ, 23 ਮਈ (ਆਰਤੀ ਕਮਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਮਾਲਵਾ ਜੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਨੇ ਦਲਜੀਤ ਸਿੰਘ ਗੋਲਡੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ । ਗੋਲਡੀ ਦੇ ਮੀਤ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਉਹਨਾਂ ਦੇ ਸਮੱਰਥਕਾਂ ਵੱਲੋਂ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ । ਗੋਲਡੀ ਅਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਹਨੀ ਮੱਕੜ ਦਾ ਸਾਥੀਆਂ ਨੇ ਮੂੰਹ ਮਿੱਠਾ ਕਰਵਾ ਕੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ । ਇਸ ਮੌਕੇ ਹਨੀ ਮੱਕੜ ਨੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਜਿਥੇ ਟਕਸਾਲੀ ਅਕਾਲੀ ਆਗੂਆਂ ਦਾ ਸਾਥ ਦਿੱਤਾ ਹੈ ਉਥੇ ਹੀ ਨੌਜਵਾਨਾਂ ਵਿਚ ਮਿਹਨਤ ਕਰਨ ਵਾਲੇ ਅਤੇ ਪਾਰਟੀ ਪ੍ਰਤੀ ਵਫਾਦਾਰੀ ਨਾਲ ਸੇਵਾਵਾਂ ਦੇਣ ਵਾਲੇ ਵਰਕਰਾਂ ਨੂੰ ਮਾਣ ਬਖਸ਼ਿਆ ਹੈ । ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੌਜਵਾਨਾਂ ਨੂੰ ਨਾਲ ਲੈ ਕੇ ਜਿੰਮੇਵਾਰੀਆਂ ਸੌਂਪਣ ਅਤੇ ਪਾਰਟੀ ਦੀ ਤਰੱਕੀ ਲਈ ਕੰਮ ਕਰਨ ਦੀ ਹਮੇਸ਼ਾਂ ਹੱਲਾਸ਼ੇਰੀ ਦਿੰਦੇ ਰਹਿਣ ਸਦਕਾ ਹੈ ਯੂਥ ਅਕਾਲੀ ਦਲ ਵੀ ਇਕ ਬਹੁਤ ਹੀ ਜਿੰਮੇਵਾਰ ਢਾਂਚਾ ਬਣ ਗਿਆ ਹੈ ਅਤੇ ਪਾਰਟੀ ਦੇ ਹੁਕਮਾਂ ਤੇ ਹਮੇਸ਼ਾਂ ਪਹਿਰਾ ਦੇਣ ਲਈ ਤਤਪਰ ਰਹਿੰਦਾ ਹੈ । ਗੋਲਡੀ ਅਤੇ ਹਨੀ ਮੱਕੜ ਨੂੰ ਵਧਾਈ ਦੇਣ ਵਾਲਿਆਂ ਵਿਚ ਕਾਰ ਬਜਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਜਿਲਾ ਪ੍ਰਧਾਨ ਗੋਰਾ ਬਰਾੜ, ਪਰਿੰਸ ਸਿੰਘ, ਗੁਰਮੀਤ ਸਿੰਘ, ਰੋਜੀ ਸੇਖੋਂ, ਜਗਸੀਰ ਸਿੰਘ, ਦੀਪਾ ਵਾਟਸ, ਜੁਗਨੂੰ ਅੰਬਿਕਾ, ਰਜਿੰਦਰ ਖੇੜਾ ਅਤੇ ਸਤਨਾਮ ਦਾਸ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *