ਗੋਲਡੀ ਖੰਗੂੜਾ ਵੱਲੋ. ਦਰਜਨਾਂ ਪਿੰਡਾਂ ਦਾ ਦੌਰਾ

ss1

ਗੋਲਡੀ ਖੰਗੂੜਾ ਵੱਲੋ. ਦਰਜਨਾਂ ਪਿੰਡਾਂ ਦਾ ਦੌਰਾ
ਸਿਮਰਤ ਖੰਗੂੜਾ ਨੇ ਵੀ ਵੋਟਾਂ ਮੰਗੀਆਂ

ਧੂਰੀ, 20 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋ ਅੱਜ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਵੱਖ-ਵੱਖ ਪਿੰਡਾਂ ਵਿੱਚ ਲੋਕਾ ਨੂੰ ਸੰਬੋਧਨ ਕਰਦਿਆਂ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਤਸੱਦਦ ਕੀਤਾ, ਸਗੋ ਆਪਣੇ ਪਰਿਵਾਰਾਂ ਦਾ ਵਿਕਾਸ ਕੀਤਾ। ਉਨਾਂ ਪ੍ਰਧਾਨਮੰਤਰੀ ਦੀ ਨੋਟਬੰਦੀ ਦੇ ਮਾਮਲੇ ਵਿੱਚ ਵੀ ਸਰਕਾਰ ਦੀ ਭੂਮਿਕਾ ਸ਼ੱਕੀ ਹੋਣ ਬਾਰੇ ਕਹਿੰਦਿਆਂ ਕਿਹਾ ਕਿ ਨਸ਼ਰ ਹੋਈਆਂ ਖਬਰਾਂ ਮੁਤਾਬਿਕ ਇਹ ਸਪੱਸਟ ਹੋ ਚੁੱਕਾ ਹੈ ਕਿ ਨੋਟਬੰਦੀ ਬਾਰੇ ਪਹਿਲਾਂ ਹੀ ਭਾਜਪਾ ਦੇ ਚਹੇਤਿਆਂ ਨੂੰ ਪਤਾ ਸੀ ਅਤੇ ਆਪਣਿਆਂ ਨੂੰ ਵੀ ਲਾਹਾ ਪਹੁੰਚਾਇਆ ਗਿਆ। ਉਨਾਂ ਕਿਹਾ ਕਿ ਅਕਾਲੀਆਂ ਦੀ ਵਜਾ ਕਾਰਨ ਪੰਜਾਬ ਹਰ ਮੁਹਾਜ ਤੇ ਪਛੜਿਆ ਹੈ ਅਤੇ ਹੁਣ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਬੱਬਰ ਸ਼ੇਰ ਦੀ ਲੋੜ ਹੈੇ। ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਕੰਮ ਹੁਣ ਹਲਕੇ ਵਿੱਚ ਹੀ ਹੋਣਗੇ ਅਤੇ ਹਲਕੇ ਦੇ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਸਬੰਧੀ ਬਾਹਰ ਜਾਣ ਦੀ ਲੋੜ ਨਹੀ ਪਵੇਗੀ। ਉਧਰ ਗੋਲਡੀ ਖੰਗੂੜਾ ਦੀ ਸੁਪਤਨੀ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਆਪਣੀ ਟੀਮ ਨਾਲ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਗੋਲਡੀ ਲਈ ਵੋਟਾਂ ਮੰਗਦਿਆਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *