ਗੋਰਾ ਸਿੰਘ ਨੇ ਤੂੜੀ ਦੇ ਦੋਸ਼ ਨਕਾਰੇ

ss1

ਗੋਰਾ ਸਿੰਘ ਨੇ ਤੂੜੀ ਦੇ ਦੋਸ਼ ਨਕਾਰੇ

ਤਪਾ ਮੰਡੀ, 26 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਨੇੜਲੇ ਪਿੰਡ ਢਿੱਲਵਾਂ ਦੇ ਗੋਰਾ ਸਿੰਘ ਖਿਲਾਫ਼ ਗੁਰਜੰਟ ਸਿੰਘ ਪੁੱਤਰ ਲਾਲਾ ਸਿੰਘ ਅਤੇ ਟੇਕ ਚੰਦ ਪੁੱਤਰ ਮਿਲਖੀ ਰਾਮ ਢਿੱਲਵਾਂ ਨੇ ਪਿਛਲੇ ਦਿਨੀਂ ਉਨਾਂ ਦੀ ਤੂੜੀ ਚੋਰੀ ਕਰਨ ਦੇ ਦੋਸ਼ਾ ਨੂੰ ਗੋਰਾ ਸਿੰਘ ਨੇ ਮੁਢ ਤੋਂ ਨਕਾਰ ਦਿੱਤਾ ਹੈ। ਗੋਰਾ ਸਿੰਘ ਨੇ ਦੱਸਿਆ ਕਿ ਜੀਵਨ ਕੁਮਾਰ ਪੁੱਤਰ ਟੇਕ ਚੰਦ ਨਾਲ ਉਸਨੇ ਸਾਂਝੀ ਤੂੜੀ ਬਣਾਕੇ ਸਟੋਰ ਕੀਤੀ ਸੀ। ਜਿਸ ਵਿੱਚ ਜੀਵਨ ਕੁਮਾਰ ਨੇ ਆਪਣਾ ਹਿੱਸਾ ਪਹਿਲਾਂ ਹੀ ਵੇਚ ਦਿੱਤਾ ਹੈ, ਪਰੰਤੂ ਉਕਤ ਨੇ ਮੇਰੇ ਹਿੱਸੇ ਦੀ ਤੂੜੀ ਚੁੱਕਣ ਤੋਂ ਮੈਨੂੰ ਰੋਕ ਕੇ ਥਾਣਾ ਫੂਲ ਵਿਖੇ ਦੁਰਖਾਸ਼ਤ ਦੇ ਦਿੱਤੀ ਸੀ। ਜਿਸ ਦਾ ਨਿਪਟਾਰਾ ਪਿਛਲੇ ਦਿਨੀਂ ਹੋ ਚੁੱਕਾ ਹੈ। ਜਿਸ ਅਨੁਸਾਰ ਬਚੀ ਤੂੜੀ ਗੋਰਾ ਸਿੰਘ ਨੇ ਵੇਚਣੀ ਸੀ, ਪਰੰਤੂ ਜੀਵਨ ਕੁਮਾਰ ਨੇ ਤੈਸ਼ ਵਿੱਚ ਆਕੇ ਰਾਤ ਸਮੇਂ ਸਮੇਤ ਆਪਣੇ ਭਾਈ, ਭਤੀਜੇ, ਪਿਤਾ ਅਤੇ ਕਾਰਿੰਦਿਆਂ ਨੂੰ ਨਾਲ ਲੈਕੇ ਜਾਨੋਂ ਮਾਰਨ ਦੀ ਨੀਅਤ ਨਾਲ ਘਰ ਉਤੇ ਹਮਲਾ ਕਰ ਦਿੱਤਾ ਸੀ। ਸਮੁੱਚੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੁਲਿਸ ਥਾਣਾ ਵਿਖੇ ਮੁਕੱਦਮਾ ਨੰਬਰ 50 ਅਧੀਨ ਧਾਰਾ 506, 323, 458,34 ਆਈ ਪੀ ਸੀ ਤਹਿਤ ਕੇਸ ਦਰਜ ਹੋਇਆ ਅਤੇ ਦੋਸ਼ੀਆਂ ਨੂੰ ਜ਼ੇਲ ਭੇਜਿਆ ਜਾ ਚੁੱਕਾ ਹੈ। ਉਨਾਂ ਕਿਹਾ ਕਿ ਉਨਾਂ ਉਪਰ ਲੱਗੇ ਦੋਸ਼ ਝੂਠੇ ਅਤੇ ਬੇਨਿਆਦ ਹਨ। ਜੋ ਕਿ ਉਨਾਂ ਦੀ ਰਾਜਨੀਤਕ ਭਵਿੱਖ ਨੂੰ ਖਰਾਬ ਕਰਨ ਦੀ ਚੱਲੀ ਚਾਲ ਹੈ।

Share Button