ਗੋਰਮਈ ਇਤਿਹਾਸ ਦੇ ਮਾਲਿਕ ਪੰਜਾਬੀ, ਪੰਜਾਬ ਨੂੰ ਸਿਆਸੀ ਪ੍ਰਯੋਗਸ਼ਾਲਾਂ ਨਹੀਂ ਬਣਨ ਦੇਣਗੇ – ਬਾਵਾ

ss1

ਗੋਰਮਈ ਇਤਿਹਾਸ ਦੇ ਮਾਲਿਕ ਪੰਜਾਬੀ, ਪੰਜਾਬ ਨੂੰ ਸਿਆਸੀ ਪ੍ਰਯੋਗਸ਼ਾਲਾਂ ਨਹੀਂ ਬਣਨ ਦੇਣਗੇ – ਬਾਵਾ

kk-bawaਲੁਧਿਆਣਾ (ਪ੍ਰੀਤੀ ਸ਼ਰਮਾ) ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੂੰ ਉਨਾਂ ਦੀਆਂ ਪਾਰਟੀ ਪ੍ਰਤੀ ਅਣਥਕ ਸੇਵਾਵਾਂ ਲਈ ਹਲਕੇ ਦੇ ਕਾਂਗਰਸੀ ਆਗੂਆਂ ਨਿਰਮਲ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ, ਰਾਕੇਸ਼ ਸ਼ਰਮਾ ਬਲਾਕ ਕਾਂਗਰਸ ਪ੍ਰਧਾਨ, ਅੰਮ੍ਰਿਤਪਾਲ ਸਿੰਘ ਕਲਸੀ, ਮੋਹਨ ਸਿੰਘ ਭੈਣੀ, ਇਕਬਾਲ ਸਿੰਘ ਰਿਐਤ, ਜਗਦੀਪ ਸਿੰਘ ਲੋਟੇ (ਦੋਵੇਂ ਵਾਰਡ ਪ੍ਰਧਾਨ), ਜਨਕ ਰਾਜ ਉੱਪ ਪ੍ਰਧਾਨ ਜ਼ਿਲਾਂ ਕਾਂਗਰਸ ਅਤੇ ਟੀ.ਐਸ ਰਾਜਪੂਤ ਨੇ ਫੁੱਲਾਂ ਦੇ ਬੁੱਕੇ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਤੋਂ ਬਾਅਦ ਤਿੰਨ ਮਹੀਨੇ ਪਹਿਲਾਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਸ਼ੁਰੂ ਕੀਤੀ ਗਈ ਨੋਕ ਦਾ ਡੋਰ ਮੁਹਿੰਮ ਤਹਿਤ ਬਾਵਾ ਸਾਥੀਆਂ ਸਮੇਂਤ ਵਾਰਡ ਨੰ. 68 ਦੀ ਮਾਰਕੀਟ ਵਿੱਚ ਜਾ ਕੇ ਹਰ ਦੁਕਾਨਦਾਰ ਨੂੰ ਮਿਲੇ । ਉਨਾਂ ਦੱਸਿਆ ਕਿ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਅਤੇ ਪਿਆਰ ਸਤਿਕਾਰ ਇਹ ਸੰਕੇਤ ਦੇ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਾਂ। ਮੋਹਨ ਸਿੰਘ ਭੈਣੀ ਅਤੇ ਅੰਮ੍ਰਿਤ ਪਾਲ ਸਿੰਘ ਕਲਸੀ ਨੇ ਕਿਹਾ ਕਿ ਬਾਵਾ 8 ਸਾਲ ਤੋਂ ਆਤਮ ਨਗਰ ਹਲਕੇ ਦੀ ਸੇਵਾ ਕਰ ਰਹੇ ਹਨ । ਉਨਾਂ ਕਿਹਾ ਕਿ ਉਨਾਂ ਦਾ ਸਿਆਸੀ ਜੀਵਨ ਬੇਦਾਗ ਹੈ ਅਤੇ ਉਹ ਸਿਆਸਤ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਮਾਜ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ ਉਨਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਆਪਣੇ 40 ਸਾਲ ਦੇ ਸਿਆਸੀ ਜੀਵਨ ਦੌਰਾਨ ਯੂਥ ਕਾਂਗਰਸ, ਜ਼ਿਲਾਂ ਕਾਂਗਰਸ ਦੇ ਪ੍ਰਧਾਨ ਅਤੇ ਹਾਊਸਫੈੈਡ ਪੰਜਾਬ ਦੇ 2 ਵਾਰ ਚੇਅਰਮੈਨ ਰਹਿੰਦੇ ਹੋਏ ਇਤਿਹਾਸਿਕ ਕੰਮ ਕੀਤੇ । ਉਨਾਂ ਦੇ ਕਾਰਜਕਾਲ ਦੌਰਾਨ ਹੀ ਪਹਿਲੀ ਵਾਰ ਕਾਂਗਰਸ ਪਾਰਟੀ ਦਾ ਨਗਰ ਨਿਗਮ ਲੁਧਿਆਣਾ ਦੇ ਕਬਜ਼ਾ ਹੋਇਆ ਅਤੇ ਸ਼ਹਿਰ ਦੇ ਚਾਰੋਂ ਵਿਧਾਇਕ 2002 ਵਿਧਾਨ ਸਭਾ ਚੋਣਾਂ ਵਿੱਚ ਜਿੱਤੇ ।

       ਬਾਵਾ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ 12 ਵਾਰਡਾਂ ਅੰਦਰ 12 ਕੋਆਰਡੀਨੇਟਰ ਨਿਯੁਕਤ ਕਰਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੋਰ ਸੁਚਾਰੂ ਢੰਗ ਨਾਲ ਕੰਮ ਕੀਤਾ ਜਾਵੇਗਾ । ਉਨਾਂ ਨੇ ਯੂਥ ਕਾਂਗਰਸੀ ਆਗੂ ਦੀਨ ਬੰਧੂ ਵੱਲੋਂ ਹਲਕਾ ਆਤਮ ਨਗਰ ਅੰਦਰ ਪਾਰਟੀ ਦੀ ਮਜ਼ਬੂਤ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਪ੍ਰਸ਼ੰਸਾਂ ਕੀਤੀ । ਬਾਵਾ ਨੇ ਕਿਹਾ ਕਿ ਅਕਾਲੀ/ਭਾਜਪਾ ਦਾ ਰਾਜ ਨਹੀਂ ਸੇਵਾ ਨਾਅਰਾ, ਪੈਨਲੀਨ ਦੇ ਟੀਕੇ ਵਾਂਗ ਪੰਜਾਬੀਆਂ ਨੂੰ ਰਿਐਕਸ਼ਨ ਕਰ ਗਿਆ ਹੈ । ਅੱਜ ਹਰ ਪੰਜਾਬੀ ਅਕਾਲੀ/ਭਾਜਪਾ ਸਰਕਾਰ ਦੀ ਨਾਕਾਮੀਆਂ ਤੋਂ ਤੰਗ ਪਰੇਸ਼ਾਨ ਅਤੇ ਮਾਯੂਸ ਹੈ । ਉਨਾਂ ਕਿਹਾ ਕੁੱਝ ਲੋਕ ਬਾਹਰੋਂ ਆ ਕੇ ਪੰਜਾਬ ਅੰਦਰ ਰਾਜ ਕਰਨ ਦੀ ਯੋਜਨਾ ਬਣਾ ਰਹੇ, ਜੋ ਪੰਜਾਬ ਦੇ ਹਿੱਤ ਵਿੱਚ ਨਹੀਂ । ਬਾਵਾ ਨੇ ਕਿਹਾ ਕਿ ਪੰਜਾਬ ਨੂੰ ਸਿਆਸੀ ਪ੍ਰਯੋਗਸ਼ਾਲਾ ਨਾ ਬਣਨ ਦੇਣ ਗੋਰਮਈ ਇਤਿਹਾਸ ਦੇ ਮਾਲਕ ਪੰਜਾਬੀ । ਇਸ ਮੌਕੇ ਤਿਲਕ ਰਾਜ ਸੋਨੂੰ, ਰੇਸ਼ਮ ਸੱਗੂ, ਤਰੱਕੀ ਲਾਲ ਥਾਪਰ, ਰਜਿੰਦਰ ਸਿੰਘ, ਸਰਬਜੀਤ ਸੋਨੂੰ, ਗੁਰਦੀਪ, ਮਹਿੰਦਰ ਸਿੰਘ ਅਤੇ ਗੁਰਬਚਨ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *