ਗੋਬਿੰਦ ਸਿੰਘ ਦਿਓ ਮਲੇਸ਼ੀਆ ‘ਚ ਬਣੇ ਪਹਿਲੇ ਸਿੱਖ ਕੈਬਨਿਟ ਮੰਤਰੀ

ss1

ਗੋਬਿੰਦ ਸਿੰਘ ਦਿਓ ਮਲੇਸ਼ੀਆ ‘ਚ ਬਣੇ ਪਹਿਲੇ ਸਿੱਖ ਕੈਬਨਿਟ ਮੰਤਰੀ

ਮਲੇਸ਼ੀਆ ਵਿਚ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਦੇ ਕੈਬਨਿਟ ਮੰਤਰੀ ਬਣਨ ਨਾਲ ਉਹ ਮਲੇਸ਼ੀਆ ਦੇ ਇਤਿਹਾਸ ਵਿਚ ਪਹਿਲੇ ਸਿੱਖ ਬਣ ਗਏ ਹਨ, ਜਿਨ੍ਹਾਂ ਦੀ ਇਕ ਮੰਤਰੀ ਵਜੋਂ ਨਿਯੁਕਤੀ ਹੋਈ ਹੈ। 45 ਸਾਲਾਂ ਦਿਓ ਨੂੰ ਵਜ਼ਾਰਤ ਵਿਚ ਸੰਚਾਰ ਤੇ ਮਲਟੀ ਮੀਡੀਆ ਮਹਿਕਮਾ ਮਿਲਿਆ ਹੈ। ਉਨ੍ਹਾਂ ਸਮੇਤ ਇਕ ਹੋਰ ਭਾਰਤੀ ਮੂਲ ਦੇ ਸਿਆਸਤਦਾਨ ਐਮ. ਕੁਲਾਸੇਗਰਨ ਪਾਕਟਨ ਹਰਪਨ ਗੱਠਜੋੜ ਕੈਬਨਿਟ ‘ਚ ਮੰਤਰੀ ਬਣੇ ਹਨ। ਉਹ ਮਨੁੱਖੀ ਸਰੋਤ ਮੰਤਰੀ ਬਣੇ ਹਨ। ਗੋਬਿੰਦ ਸਿੰਘ ਦਿਓ ਦੇ ਮੰਤਰੀ ਬਣਨ ਨਾਲ ਮਲੇਸ਼ੀਆ ਵਿਚ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ। ਮਲੇਸ਼ੀਆ ‘ਚ ਇਕ ਲੱਖ ਦੇ ਕਰੀਬ ਸਿੱਖ ਵਸੋਂ ਹੈ।

Share Button

Leave a Reply

Your email address will not be published. Required fields are marked *