Wed. Jun 26th, 2019

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ

ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਦਾ ਐਤਵਾਰ ਸ਼ਾਮੀ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਮਰਹੂਮ ਆਗੂ ਪੈਨਕ੍ਰਿਆਸ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਲਾਜ਼ ਦਿੱਲੀ ਦੇ ਏਮਜ਼ ਹਸਤਪਾਲ ਅਤੇ ਮੁਬੰਈ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਲਿਜਾਇਆ ਗਿਆ ਸੀ।

ਪਰੀਕਰ ਪੈਨਕ੍ਰਿਆਜ਼ ਕੈਂਸਰ ਨਾਲ ਜੂਝ ਰਹੇ ਸਨ ਪੈਨਕ੍ਰਿਆਜ਼ ਕੈਂਸਰ ਦੀ ਵੈਬਸਾਈਡ ਮੁਤਾਬਕ, ਸ਼ੁਰੂਆਤੀ ਸਟੇਜ ਵਿੱਚ ਬਿਮਾਰੀ ਬਾਰੇ ‘ਚ ਨਹੀਂ ਪਤਾ ਲੱਗਦਾ ਹੈ।

ਮਨੋਹਰ ਪਰੀਕਰ ਮੋਦੀ ਸਰਕਾਰ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਨ। ਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਚੌਥੀ ਵਾਰ ਮਾਰਚ 2017 ਨੂੰ ਗੋਆ ਦੇ ਮੁੱਖ ਮੰਤਰੀ ਬਣੇ ਸਨ।

ਇਸ ਤੋਂ ਪਹਿਲਾਂ ਉਹ 2000 ਤੋਂ 2002, 2002 ਤੋਂ 2005 ਤੇ 2012 ਅਤੇ 20014 ਦੌਰਾਨ ਵੀ ਗੋਆ ਦੇ ਮੁੱਖ ਮੰਤਰੀ ਰਹੇ ਚੁੱਕੇ ਸਨ।

2014 ਤੋਂ 2017 ਤੱਕ ਭਾਰਤ ਦੇ ਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਰਹੇ ਸਨ।

ਦੇਸ ਦੇ ਰਾਸ਼ਟਰਪਤੀ ਰਾਮ ਨਾਸ਼ ਕੋਵਿੰਦ ਨੇ ਵੀ ਟਵੀਟ ਕਰਕੇ ਮਨੋਹਰ ਪਰੀਕਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਅਤੇ ਵਿਛੜੇ ਆਗੂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ।

ਬੀਮਾਰ ਹੋਣ ਦੇ ਬਾਵਜੂਦ ਵੀ ਪਰੀਕਰ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਰਹਿਣ ਕਰਕੇ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਉਹ ਘਰੋਂ ਹੀ ਮੁੱਖ ਮੰਤਰੀ ਦਫ਼ਤਰ ਦਾ ਕੰਮਕਾਜ ਸੰਭਾਲਦੇ ਹੋਏ ਤਸਵੀਰਾਂ ਵਿੱਚ ਵੀ ਨਜ਼ਰ ਆਏ।

ਪਾਰੀਕਰ ਦਾ ਜਨਮ ਗੋਆ ਦੀ ਰਾਜਧਾਨੀ ਪਣਜੀ ਤੋਂ ਕਰੀਬ 13 ਕਿਲੋਮੀਟਰ ਦੂਰ ਮਾਪੁਸਾ ਵਿੱਚ 13 ਦਸੰਬਰ 1955 ਵਿੱਚ ਹੋਇਆ ਸੀ।

ਉਨ੍ਹਾਂ ਨੇ ਮਡਗਾਓ ਦੇ ਲੋਇਲਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਆਈਆਈਟੀ ਮੁੰਬਈ ਤੋਂ 1978 ਵਿੱਚ ਮੇਟਲਰਜੀਕਲ ਇੰਜੀਨੀਅਰਿੰਗ ਵਿੱਚ ਬੀਏ ਕੀਤੀ ਸੀ।

Leave a Reply

Your email address will not be published. Required fields are marked *

%d bloggers like this: