ਗੈਰਕਾਨੂਨੀ ਢੰਗ ਨਾਲ ਏਜੰਟ ਵਲੋ ਅਮਰੀਕਾ ਭੇਜੇ ਜਾ ਰਹੇ ਕਪੂਰਥਲਾ ਜਿਲ੍ਹੇ ਦੇ ਕਸਬਾ ਨਡਾਲਾ ਦੇ ਇਕ ਨੌਜਵਾਨ ਦੀ ਰਸਤੇ ਵਿੱਚ ਹੋਈ ਮੌਤ

ss1

ਗੈਰਕਾਨੂਨੀ ਢੰਗ ਨਾਲ ਏਜੰਟ ਵਲੋ ਅਮਰੀਕਾ ਭੇਜੇ ਜਾ ਰਹੇ ਕਪੂਰਥਲਾ ਜਿਲ੍ਹੇ ਦੇ ਕਸਬਾ ਨਡਾਲਾ ਦੇ ਇਕ ਨੌਜਵਾਨ ਦੀ ਰਸਤੇ ਵਿੱਚ ਹੋਈ ਮੌਤ

ਮ੍ਰਿਤਕ ਦੋ ਭੈਣਾਂ ਦਾ ਸੀ ਇਕਲੌਤਾ ਭਰਾ ਨਜ਼ਦੀਕੀ ਪਿੰਡ ਟਾਂਡੀ ਦਾਖਲੀ ਦਾ ਹੀ ਸੀ ਦੋਸ਼ੀ ਜਸਬੀਰ ਸਿੰਘ ਜੱਸ ਏਜੰਟ, ਵੀ ਹੋਇਆ ਫਰਾਰ

ਨਿਊਯਾਰਕ/ਨਡਾਲਾ, 10 ਜੁਲਾਈ( ਗੋਗਨਾ/ ਸੁਖਜਿੰਦਰ)—ਬੀਤੇ ਦਿਨ ਰੋਜੀ ਰੋਟੀ ਦੀ ਭਾਲ ਲਈ ਅਮਰੀਕਾ ਜਾ ਰਹੇ ਨਡਾਲਾ ਨਿਵਾਸੀ ਸੁਨੀਲ ਕੁਮਾਰ ਪੁੱਤਰ ਦਵਿੰਦਰ ਕੁਮਾਰ ਕਾਕਾ ਦੀ ਰਸਤੇ ਵਿੱਚ ਜਾਂਦੀਆਂ ਪਨਾਮਾਂ ਦੇ ਜੰਗਲਾਂ ,ਚ ਮੌਤ ਹੋ ਗਈ। ਉਕਤ ਨੌਜਵਾਨ ਮਾਪਿਆਂ ਦਾ ਇੱਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਇੱਕ ਭਰਾ ਸੀ ਅਤੇ ਪਰਿਵਾਰ ਕਿਰਾਏ ਦੇ ਮਕਾਨ ਚ ਨਡਾਲਾ ਵਿਖੇ ਰਹਿ ਰਿਹਾ ਹੈ ।
ਉਸਦੇ ਪਿਤਾ ਦਵਿੰਦਰ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੀ ਗੁਰਦੁਆਰਾ ਬਾਉਲੀ ਸਾਹਿਬ ਮਾਰਕੀਟ ਵਿੱਚ ਕਪੜੇ ਦੀ ਦੁਕਾਨ ਹੈ।ਉਸਦੇ ਦੋਸਤ ਬਣੇ ਪਿੰਡ ਟਾਂਡੀ ਦਾਖਲੀ ਵਾਸੀ ਕਥਿਤ ਏਜੰਟ ਜਸਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਉਹਨਾਂ ਦੇ ਬੇਟੇ ਸੁਨੀਲ ਕੁਮਾਰ ਨੂੰ 23.50 ਲੱਖ ,ਚ ਅਮਰੀਕਾ ਭੇਜਣ ਦੀ ਗੱਲ ਕੀਤੀ, ਅਤੇ 19 ਲੱਖ ਤੇ ਪਾਸਪੋਰਟ ਲੈ ਗਿਆ। ਉਹਨਾਂ ਦਾ ਲੜਕਾ ਲੰਘੀ 21ਅਪੈ੍ਲ ਨੂੰ ਅਮਰੀਕਾ ਜਾਣ ਲਈ ਘਰ ਤੋਂ ਰਵਾਨਾ ਹੋਇਆ। ਅਤੇ 24 ਅਪੈ੍ਲ ਨੂੰ ਫਲਾਈਟ ਰਾਹੀਂ ਦਿੱਲੀ ਤੋਂ ਪਨਾਮਾ ਪਹੁੰਚ ਗਿਆ। ਲੰਘੀ 8 ਜੂਨ ਨੂੰ ਉਹਨਾਂ ਦੀ ਆਪਣੇ ਬੇਟੇ ਨਾਲ ਰਸਤੇ ,ਚ ਜੰਗਲ ਰਾਹੀਂ ਜਾਂਦੀਆਂ ਆਖਰੀ ਵਾਰ ਗੱਲ ਹੋਈ ਸੀ। ਮੁੜ ਕੋਈ ਥਹੁ ਪਤਾ ਨਹੀ ਲੱਗਾ। ਅੱਜ ਸਵੇਰੇ ਉਹਨਾਂ ਨੂੰ ਪਿਹੋਵਾ (ਹਰਿਆਣਾ) ਵਾਸੀ ਕੰਵਰ ਸਿੰਘ ਦੇ ਉਸੇ ਰਸਤੇ ਅਮਰੀਕਾ ਜਾ ਰਹੇ ਭਰਾ ਗੁਰਜੀਤ ਸਿੰਘ ਅਤੇ ਸਥਾਨਕ ਮੀਡੀਆ ਕਰਮੀਆਂ ਰਾਹੀਂ ਪਤਾ ਲੱਗਾ ਕਿ ਸੁਨੀਲ ਕੁਮਾਰ ਦੀ ਮੌਤ ਹੋ ਗਈ ਹੈ। ਆਈ ਜਾਣਕਾਰੀ ਅਨੁਸਾਰ ਪਨਾਮਾਂ ਦੇ ਜੰਗਲਾਂ ,ਚ ਲੰਘਦੇ ਸਮੇਂ ਉਸਦੀ ਲੱਤ ਤੇ ਕਿਸੇ ਕਾਰਣ ਲੱਤ ਤੇ ਜਖਮ ਹੋ ਗਏ ਸਨ ਜਿਸ ਕਾਰਨ ਉਹ ਚੱਲਣ ਫਿਰਨ ਤੋ ਅਸਮਰੱਥ ਹੋ ਚੁੱਕਾ ਸੀ। ਰਸਤੇ ਵਿੱਚ ਇੱਕ ਵਗ ਰਹੀ ਨਦੀ ,ਚੌ ਪਾਣੀ ਪੀਣ ਲੱੱਗਾ ਤਾਂ ਪਿਛਿਉ ਕਥਿਤ ਡੌਕਰਾਂ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ ਦੌਰਾਨ ਨਦੀ ,ਚ ਡਿੱਗਣ ਕਾਰਨ ਉਸਦੀ 10 ਦਿਨ ਪਹਿਲਾਂ ਹੋ ਮੋਤ ਹੋ ਚੁੱਕੀ ਸੀ। ਉਸ ਦੀ ਮੌਤ ਦੀ ਖਬਰ 2 ਦਿਨ ਬਾਅਦ ਪਨਾਮਾ ਦੇ ਬਾਰਡਰ ਤੇ ਕੈਂਪ ਵਿੱਚ ਪੁੱਜੀ। ਇਸ ਦੌਰਾਨ ਉਥੇ ਮੌਜੂਦ ਪੰਜਾਬੀ ਨੌਜਵਾਨਾਂ ਨੇ 500 ਡਾਲਰ ਇਕੱਠੇ ਕਰਕੇ ਪਨਾਮਾਂ ਪੁਲਿਸ ਦੀ ਸਹਾਇਤਾ ਨਾਲ ਕੈਂਪ ਵਿੱਚ ਲਿਆਕੇ ਅੰਿਤਮ ਸੰਸਕਾਰ ਕਰ ਦਿੱਤਾ ਗਿਆ।
ਨੌਜਵਾਨ ਦੀ ਮੌਤ ਦੀ ਖਬਰ ਫੈਲਦਿਆਂ ਕਸਬੇ ,ਚ ਮਾਤਮ ਛਾ ਗਿਆ। ਦਵਿੰਦਰ ਕੁਮਾਰ ਨੇ ਆਖਿਆ ਕਿ ਕਥਿਤ ਏਜੰਟ ਨੇ ਉਸ ਨਾਲ ਧੋਖਾ ਬਹੁਤ ਕੀਤਾ ਹੈ। ਇਸ ਘਟਨਾ ਨੇ ਉਸਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਅਤੇ ਬੁਢੇਪੇ ਚ’ ਉਸ ਦਾ ਸਹਾਰਾ ਸਦਾ ਲਈ ਇਸ ਦੁਨੀਆ ਤੋਂ ਚਲਾ ਗਿਆ ਹੈ।
ਇਸ ਘਟਨਾਂ ਦੇ ਬਾਅਦ ਕਥਿਤ ਧੋਖੇਬਾਜ ਏਜੰਟ ਜਸਬੀਰ ਸਿੰਘ ਘਰ ਤੋਂ ਫਰਾਰ ਹੈ, ਉਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਇਸ ਸਬੰਧੀ ਪਰਿਵਾਰ ਨਾਲ ਅਫਸੋਸ ਜਾਹਰ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਜੋ ਇਲਾਕੇ ਚ’ ਿੲਸ ਤਰਾ ਦੀਆ ਵਾਪਰੀਆਂ ਦੁੱਖਦਾਿੲਕ ਘਟਨਾਵਾਂ ਵਿੱਚ ਦੁੱਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਵਿਚਰਦੇ ਹਨ ਨੇ ਆਖਿਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਕੇਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਸੰਪਰਕ ਕਰ ਰਹੇ ਹਨ। ਪਰਿਵਾਰ ਦੀ ਹਰ ਪੱਖੋਂ ਪੂਰੀ ਮੱਦਦ ਕੀਤੀ ਜਾਵੇਗੀ।।
ਇਸ ਸਬੰਧੀ ਐਸ .ਐਚ .ਓ ਸੁਭਾਨਪੁਰ ਹਰਦੀਪ ਸਿੰਘ ਨੇ ਪੀੜਤਾਂ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ਼ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

Share Button