Tue. May 21st, 2019

ਗੈਗਸਟਰਾਂ ਦੇ ਬਲਬੂਤੇ ਪੰਚਾਇਤਾਂ ‘ਤੇ ਕਾਬਜ਼ ਹੋਣ ਦੇ ਕਾਂਗਰਸ ਦੇ ਮਨਸੂਬੇ ਲੋਕ ਠੁੱਸ ਕਰ ਦੇਣਗੇ: ਮਜੀਠੀਆ

ਗੈਗਸਟਰਾਂ ਦੇ ਬਲਬੂਤੇ ਪੰਚਾਇਤਾਂ ‘ਤੇ ਕਾਬਜ਼ ਹੋਣ ਦੇ ਕਾਂਗਰਸ ਦੇ ਮਨਸੂਬੇ ਲੋਕ ਠੁੱਸ ਕਰ ਦੇਣਗੇ: ਮਜੀਠੀਆ

ਮੇਲਾ ਰੱਖੜ ਪੁੰਨਿਆ ਮੌਕੇ ਵਿਸ਼ਾਲ ਅਕਾਲੀ ਕਾਨਫ਼ਰੰਸ ਦੀ ਸਫਲਤਾ ਲਈ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਾਈਆਂ

ਅੰਮ੍ਰਿਤਸਰ 12 ਅਗਸਤ (ਨਿਰਪੱਖ ਆਵਾਜ਼ ਬਿਊਰੋ): ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਰਾਜ ਦੇ ਅਮਨ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਲਈ ਕਾਂਗਰਸ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਗੈਗਸਟਰਾਂ ਦੇ ਆਸਰੇ ਪੰਚਾਇਤੀ ਸੰਸਥਾਵਾਂ ‘ਤੇ ਕਾਬਜ਼ ਹੋਣ ਦੀ ਤਾਕ ‘ਚ ਹੈ ਪਰ ਉਸ ਨੂੰ ਆਪਣੇ ਗੈਰ ਲੋਕਤੰਤਰੀ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ।
ਸ: ਮਜੀਠੀਆ ਮੇਲਾ ਰੱਖੜ ਪੁੰਨਿਆ ‘ਤੇ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ ਦਿਵਸ’ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਕਾਨਫ਼ਰੰਸ ਦੀ ਸਫਲਤਾ ਲਈ ਤਿਆਰੀਆਂ ਸੰਬੰਧੀ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਸਾਬਕਾ ਵਿਧਾਇਕਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਹਰੇ ਸਨ, ਨੇ ਕਿਹਾ ਕਿ ਝੂਠੇ ਦਾਅਵਿਆਂ ਨਾਲ ਸਤਾ ‘ਚ ਆਈ ਕਾਂਗਰਸ ਦੀ ਪੋਲ ਖੁਲ ਚੁਕੀ ਹੈ । ਰਾਜ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁਕੀ ਹੈ। ਸਰਕਾਰ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ‘ਤੋ ਬੁਖਲਾਈ ਕਾਂਗਰਸ ਵਲੋਂ ਗੈਗਸਟਰਾਂ ਨੂੰ ਕਲਾਵੇ ‘ਚ ਲੈਣਾ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਦੇ ਨਤੀਜੇ ਪੰਜਾਬ ਲਈ ਭਿਆਨਕ ਹੋ ਸਕਦੇ ਹਨ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਕਾਗਰਸ ਨਾ ਕੇਵਲ ਗੈਗਰਸਟਰਾਂ ਦੀ ਕੁਵਰਤੋਂ ਪੰਚਾਇਤੀ ਚੋਣਾਂ ‘ਚ ਕਰੇਗੀ ਸਗੋਂ ਉਨ੍ਹਾਂ ਦਾ ਅਸਲ ਟੀਚਾ ਲੋਕ ਸਭਾ ਚੋਣਾਂ ‘ਚ ਦਹਿਸ਼ਤ ਫੈਲਾਉਣਾ ਵੀ ਹੈ। ਉਨ੍ਹਾਂ ਦਸਿਆ ਕਿ ਹਲਕਾ ਮਜੀਠਾ ਦੇ ਪਿੰਡ ਉਦੋਕੇ ਦੀ ਸਰਪੰਚੀ ‘ਚ ਖੜੇ ਕਾਂਗਰਸੀ ਆਗੂ ਨੂੰ ਜਿਤਾਉਣ ਲਈ ਗੈਗਸਟਰ ਹਰਮਨ ਰੂਪ ਵਲੋਂ ਮੌਜੂਦਾ ਅਕਾਲੀ ਸਰਪੰਚ ਸੰਦੀਪ ਸਿੰਘ ਨੂੰ ਚੋਣ ਨਾ ਲੜਨ ਦੀਆਂ ਸ਼ਰੇਆਮ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਜਿਸ ਸੰਬੰਧੀ ਵੀਡੀਉ ਵਾਇਰਲ ਹੋਣ ‘ਤੇ ਵੀ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਸਪਸ਼ਟ ਹੈ ਕਿ ਸਿਆਸੀ ਦਬਾਅ ਹੇਠ ਗੈਗਸਟਰਾਂ ਨੂੰ ਖੁਲ ਦਿਤੀ ਜਾ ਰਹੀ ਹੈ। ਸਿਆਸੀ ਅਤਿਵਾਦ ਦੇ ਦੋਸ਼ਾਂ ਨੂੰ ਅਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਰਾਜਾਸਾਂਸੀ ਦੇ ਪਿੰਡ ਖਿਆਲਾ ਦੇ ਦੋ ਵਾਰ ਸਰਪੰਚ ਰਹੇ ਸਰਬਜੀਤ ਸਿੰਘ ਨੂੰ ਚੋਣਾਂ ‘ਚ ਰਸਤਾ ਸਾਫ਼ ਕਰਨ ਹਿਤ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰਵਾ ਦਿਤਾ ਗਿਆ। ਇਸੇ ਤਰਾਂ ਪਿੰਡ ਮਾਂਝ ਦੇ ਦਿਲਬਾਗ ਸਿੰਘ ਜਿਸ ਵੱਲੋਂ ਪਹਿਲਾਂ ਹੀ ਇਕ ਪਰਿਵਾਰ ਦੇ ਦੋ ਭਰਾਵਾਂ ਦਾ ਕਤਲ ਕੀਤਾ ਜਾ ਚੁੱਕਿਆ ਹੈ ਵੱਲੋਂ ਇਸ ਵਾਰ ਫਿਰ ਜੇਲ੍ਹ ਤੋਂ ਛੁਟੀ ਆ ਕੇ ਤੀਜੇ ਭਰਾ ਦਾ ਵੀ ਕਤਲ ਕਰ ਦਿਤਾ ਗਿਆ। ਕਾਂਗਰਸੀ ਕਰਿੰਦਿਆਂ ਵਲੋਂ ਧਾਰੀਵਾਲ ਨਜ਼ਦੀਕ ਗਰੀਬ ਪਰਿਵਾਰ ਦੀ 8 ਸਾਲ ਦੀ ਧੀ ‘ਤੇ ਦਰਿੰਦਗੀ ਰਾਹੀਂ ਦੂਜਾ ਨਿਰਭਿਆ ਕਾਂਡ ਦੁਹਰਾ ਦਿਤਾ ਗਿਆ। ਉਨ੍ਹਾਂ ਦਸਿਆ ਕਿ ਉਕਤ ਸਾਰੇ ਕੇਸਾਂ ‘ਚ ਪੁਲੀਸ ਦਾ ਰੋਲ ਨਿਰਾਸ਼ਾਜਨਕ ਰਿਹਾ। ਪੀੜਤ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਪਰ ਹੈਰਾਨੀ ਦੀ ਗਲ ਹੈ ਕਿ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਤਾਂ ਦੂਰ ਕਿਸੇ ਵੀ ਕਾਂਗਰਸੀ ਵਜੀਰ ਵਲੋਂ ਉਨ੍ਹਾਂ ਪੀੜਤ ਪਰਿਵਾਰਾਂ ਦੀ ਸਾਰ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਦੀ ਸਥਿਤੀ ‘ਚ ਅਕਾਲੀ ਦਲ ਠੋਸ ਕਾਰਵਾਈ ਲਈ ਮਜਬੂਰ ਹੋਵੇਗਾ। ਉਨ੍ਹਾਂ ਦਸਿਆ ਕਿ ਅਕਾਲੀ ਦਲ ਹਰ ਉਸ ਬੇਇਸਾਫੀ ਅਤੇ ਵਿਅਕਤੀ ਖ਼ਿਲਾਫ਼ ਲੜਾਈ ਲੜੇਗਾ ਜੋ ਲੋਕਤੰਤਰ ਨੂੰ ਕਤਲ ਕਰਨ ‘ਤੇ ਉਤਾਰੂ ਹੋਵੇਗਾ। ਉਨ੍ਹਾਂ ਕਿਹਾ ਕਾਂਗਰਸ ਇਨਜਸਟਿਸ ਕਮਿਸ਼ਨ, ਰਿਫਰੈਮਡਮ 2020 ਅਤੇ ਅਖੌਤੀ ਜਥੇਦਾਰਾਂ ਰਾਹੀਂ ਪੰਜਾਬ ਦਾ ਮਾਹੌਲ ਖ਼ਰਾਬ ਕਰਾ ਰਹੀ ਹੈ। ਪੰਜਾਬ ਦੇ ਹਾਲਾਤ ਮੁੜ ਵਿਗੜੇ ਤਾਂ ਪੰਜਾਬ ਨੂੰ ਮੁੜ ਭਾਰੀ ਨੁਕਸਾਨ ਸਹਿਣ ਪਵੇਗਾ। ਇਸ ਮੌਕੇ ਮੇਲਾ ਰੱਖੜ ਪੁੰਨਿਆ ਦੀ ਵਿਸ਼ਾਲ ਅਕਾਲੀ ਕਾਨਫ਼ਰੰਸ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਤਿਕਾਰ ਭੇਟ ਕਰਨ ਲਈ ਹੁੰਮ੍ਹ ਹੁੰਮਾ ਕੇ ਪਹੁੰਚਣ ਦੀ ਸੰਗਤ ਅਪੀਲ ਕੀਤੀ। ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਮਲਕੀਤ ਸਿੰਘ ਏ ਆਰ ਤੋਂ ਇਲਾਵਾ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਵਿਰਸਾ ਸਿੰਘ ਵਲਟੋਹਾ, ਡਾ: ਦਲਬੀਰ ਸਿੰਘ ਵੇਰਕਾ,ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ, (ਸਾਰੇ ਸਾਬਕਾ ਵਿਧਾਇਕ) ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਸਿੰਘ ਗਿੱਲ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨ ਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕਿਰਨਜੋਤ ਕੌਰ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਜੋਧ ਸਿੰਘ ਸਮਰਾ, ਭਾਈ ਮਨਜੀਤ ਸਿੰਘ ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਰਾਣਾ ਲੋਪੋਕੇ, ਦਿਲਬਾਗ ਸਿੰਘ ਪ੍ਰਧਾਨ, ਦਰਸ਼ਨ ਸੁਲਤਾਨਵਿੰਡ, ਮਹੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਰੰਧਾਵਾ, ਸੁਰਿੰਦਰ ਸੁਲਤਾਨਵਿੰਡ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਰਾਜਵਿੰਦਰ ਕੌਰ, ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: