ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਗੈਂਗਸਟਰ ਬਾਬਾ ਦਿਲਪ੍ਰੀਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਹੋਇਆ ਪੇਸ਼, 20 ਤੱਕ ਮਿਲਿਆ ਪੁਲਿਸ ਰਿਮਾਂਡ

ਗੈਂਗਸਟਰ ਬਾਬਾ ਦਿਲਪ੍ਰੀਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਹੋਇਆ ਪੇਸ਼, 20 ਤੱਕ ਮਿਲਿਆ ਪੁਲਿਸ ਰਿਮਾਂਡ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਬਹੁਚਰਚਿਤ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਨੂੰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੌਗ ਜੱਜ ਨੇ ਉਸ ਦਾ 13 ਦਿਨਾ ਪੁਲਿਸ ਰਿਮਾਂਡ ਦੇ ਦਿਤਾ। ਅੱਜ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਪੁਲਿਸ ਦੀ ਐਬੂੰਲੈਂਸ ਵਿਚ ਲਿਆਉਂਦੇ ਬਾਬਾ ਦਿਲਪ੍ਰੀਤ ਸਿੰਘ ਨੂੰ ਐਬੂੰਲੈਂਸ ਚੌਂ ਬਾਹਰ ਵੀ ਨਹੀ ਕਢਿਆ ਗਿਆ ਤੇ ਉਸ ਦੇ ਦਸਤਖਤ ਵੀ ਐਬੂੰਲੈਂਸ ਦੇ ਵਿਚ ਹੀ ਕਰਵਾਏ ਗਏ। ਜਦੋਂ ਕਿ ਸਮੁੱਚੇ ਪ੍ਰਬੰਧਾਂ ਦੀ ਦੇਖ ਰੇਖ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਕਰ ਰਹੇ ਸਨ।
ਇਥੇ ਦੱਸਣਯੋਗ ਹੈ ਕਿ ਐਫ ਆਈ ਆਰ 38/14 ਤਹਿਤ 302,34 ਆਈ ਪੀਸੀ ਤਹਿਤ ਨੂਰਪੁਰਬੇਦੀ ਵਿਖੇ ਦਰਜ ਮਾਮਲੇ ਸਬੰਧੀ ਅੱਜ ਬਾਬਾ ਦਿਲਪ੍ਰੀਤ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵਲੋਂ ਮੰਗੇ ਰਿਮਾਂਡ ਤੇ ਮਾਨਯੋਗ ਜੱਜ ਵਲੋਂ 20 ਅਗਸਤ ਤੱਕ ਪੁਲਿਸ ਰਿਮਾਂਡ ਦੇ ਦਿਤਾ ਗਿਆ। ਇਸ ਮੌਕੇ ਸਰਕਾਰੀ ਵਕੀਲ ਵਿਜੇ ਕੁਮਾਰ ਪੇਸ਼ ਹੋਏ ਜਦੋਂ ਕਿ ਅਦਾਲਤ ਵਲੋਂ ਕਨੂੰਨੀ ਚਾਰਾਜੋਈ ਲਈ ਬਾਬਾ ਦਿਲਪ੍ਰੀਤ ਸਿੰਘ ਵਲੋਂ ਐਡਵੋਕੇਟ ਸਚਿਨ ਕੌਸ਼ਲ ਪੇਸ਼ ਹੋਏ।
ਇਸ ਮੌਕੇ ਬਾਬਾ ਦਿਲਪ੍ਰੀਤ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸਦਾ ਇਲਾਜ ਰੂਪਨਗਰ ਵਿਖੇ ਹੀ ਕਰਵਾਇਆ ਜਾਵੇ ਜੋ ਜੱਜ ਸਾਹਿਬ ਨੇ ਪ੍ਰਵਾਨ ਕਰ ਲਿਆ ਤੇ ਉਨਾਂ ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਕਿ ਇਸ ਦਾ ਪੂਰਾ ਇਲਾਜ ਕਰਵਾਇਆ ਜਾਵੇ।

Leave a Reply

Your email address will not be published. Required fields are marked *

%d bloggers like this: