Wed. Apr 24th, 2019

ਗੈਂਗਸਟਰ ਕਿਉਂ ਤੇ ਕਿਵੇਂ ਬਣਦੇ ਹਨ

ਗੈਂਗਸਟਰ ਕਿਉਂ ਤੇ ਕਿਵੇਂ ਬਣਦੇ ਹਨ

ਤਕਰੀਬਨ ਪਿੱਛਲੇ ਦਸਾਂ ਬਾਰਾਂ ਸਾਲਾਂ ਤੋ ਪੰਜਾਬ ਗੈਂਗਸਟਰਾਂ ਵਰਗੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਪਿੰਡਾਂ ਅਤੇ ਸਹਿਰਾਂ ਵਿੱਚ ਗੈਂਗਸਟਰਾਂ ਦੇ ਸੰਗਠਿਤ ਗਰੁੱਪ ਵੇਖਣ ਨੂੰ ਆਮ ਹੀ ਮਿਲ ਜਾਣਗੇ ਇਸ ਵਿੱਚ ਕੋਈ ਅਤਿਕਥਨੀ ਨਹੀ ਹੋਵੇਗੀ ਕਿ ਇਸ ਵਕਤ ਪੰਜਾਬ ਗੈਂਗਸਟਰਾਂ ਦਾ ਗੜ੍ਹ ਜਾਂ ਸੁਰੱਖਿਅਤ ਪਨਾਹਗਾਹ ਹੈ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈ।ਆਖਿਰ ਗੈਂਗਸਟਰ ਕਿਉਂ ਤੇ ਕਿਵੇਂ ਬਣਦੇ ਹਨ ਇਸ ਦਾ ਕਾਰਨ ਹੈ ਹਾਲਾਤ,ਹਾਲਾਤ ਹੀ ਹਨ ਜੋ ਇੱਕ ਨੌਜਵਾਨ ਨੂੰ ਗੈਂਗਸਟਰ ਵਿੱਚ ਤਬਦੀਲ ਕਰਦੇ ਹਨ।ਪਰ ਇਹ ਜਰੂਰੀ ਨਹੀ ਹੈ ਕਿ ਗੈਂਗਸਟਰ ਸਿਸਟਮ ਜਾਂ ਸਮਾਜ ਤੋਂ ਤੰਗ ਆਕੇ ਬਣਦਾ ਹੈ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਬਲਕਿ ਇਸ ਦਾ ਸਿੱਧਾ ਸਬੰਧ ਸਾਡੇ ਪਰਵਾਰਿਕ ਪਿਛੋਕੜ ਮਾਹੌਲ ਜਾਂ ਅਸੀ ਕਿਹੋ ਜਿਹੇ ਮਨੋਵਿਰਤੀ ਵਾਲੇ ਵਿਅਕਤੀਆਂ ਨਾਲ ਰਹਿ ਰਹੇ ਹਾਂ ਨਾਲ ਵੀ ਹੋ ਸਕਦਾ ਹੈ ਅੱਜ ਦੇ ਗਾਇਕ ਬੰਦੂਕਾਂ ਤਲਵਾਰਾਂ ਪਿਸਤੌਲਾਂ ਰੂਪੀ ਗੀਤ ਪਰੋਸ ਰਹੇ ਹਨ ਇਹ ਉਕਸਾਊ ਗੀਤ ਵੀ ਅੱਗ ਉੱਤੇ ਘਿਉ ਦਾ ਕੰਮ ਕਰ ਰਹੇ ਹਨ ਜਿਸ ਲਈ ਅੱਜ ਦੇ ਅਖੌਤੀ ਗਾਇਕਾਂ ਦਾ ਵੀ ਨੌਜਵਾਨਾਂ ਨੂੰ ਗੈਂਗਸਟਰਾਂ ਦੀ ਕਾਲੀ ਦੁਨੀਆਂ ਵੱਲ ਧਕੇਲਣ ਚ ਪੂਰਾ ਯੋਗਦਾਨ ਹੈ ਇਨ੍ਹਾ ਗੀਤਾਂ ਕਰਕੇ ਹੀ ਨਾਸਮਝ ਅਬੋਧ ਨਵੀ ਪੀੜ੍ਹੀ ਗੁੰਮਰਾਹ ਹੋਈ ਪਈ ਹੈ ਆਏ ਦਿਨ ਸਕੂਲਾਂ ਕਾਲਜਾਂ ਵਿਆਹਾਂ ਜਨਤਕ ਥਾਂਵਾਂ ਤੇ ਗੈੇੇੇਂਗਵਾਰ ਦੀਆਂ ਘਟਨਾਵਾਂ ਸਰ੍ਹੇਆਮ ਹੋ ਰਹੀਆਂ ਹਨ।
ਗੈਂਗਸਟਰ ਰੂਪੀ ਬੂਟੇ ਨੂੰ ਵੱਡਾ ਕਰਨ ਲਈ ਸਮੇ ਸਮੇ ਸਿਆਸਤਦਾਨਾਂ ਤੇ ਦੋਸ਼ ਲੱਗਦੇ ਆਏ ਹਨ।ਜੋ ਗੈਂਗਸਟਰਾਂ ਨੂੰ ਅਪਣੇ ਵਿਰੋਧੀਆਂ ਲਈ ਵਰਤਦੇ ਆਏ ਹਨ ਬੇਰੁਜਗਾਰੀ,ਨਸ਼ੇ ਦੀ ਲਤ,ਪੈਸਿਆਂ ਦੀ ਲੋੜ ਵੀ ਇਸ ਰਾਹ ਤੇ ਤੁਰਨ ਲਈ ਮਜ਼ਬੂਰ ਕਰ ਦਿੰਦੀ ਹੈ ਰੋਜ ਰੋਜ ਇਨ੍ਹਾਂ ਦੀਆਂ ਘਟਨਾਵਾਂ ਕਰਕੇ ਜਿੱਥੇ ਆਮ ਲੋਕਾਂ ਦਾ ਜੀਣਾ ਹਰਾਮ ਹੈ ਉੱਥੇ ਇਹ ਪੁਲਿਸ ਲਈ ਵੀ ਟੇਡੀ ਖੀਰ ਬਣੇ ਹੋਏ ਹਨ ਹਾਲ ਹੀ ਵਿੱਚ ਕੁੱਝ ਗੈਂਗਸਟਰਾਂ ਨਾਲ ਪੁਲਿਸ ਦੀਆਂ ਕਈ ਮੁੱਠਭੇੜਾਂ ਵੀ ਹੋਈਆਂ ਹਨ।ਪਰ ਸਮੱਸਿਆ ਜਿਉਂ ਦੀ ਤਿਉ ਬਣੀ ਹੋਈ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਭਟਕੇ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਸਾਮਿਲ ਕਰੇ।ਇਨ੍ਹਾਂ ਦੀ ਕਾਊਸਲਿੰਗ ਕਰਕੇ ਚੰਗੇ ਤੇ ਮਾੜੇ ਕੰਮਾਂ ਬਾਰੇ ਸਮਝਾਇਆ ਜਾਵੇ ਕਿੳਂਕਿ ਵਿਹਲਾ ਮਨ ਸੈਤਾਨ ਦਾ ਘਰ ਹੁੰਦਾ ਹੈ। ਇਸ ਲਈ ਇਨ੍ਹਾਂ ਲਈ ਰੁਜਗਾਰ ਦੇ ਵਸੀਲੇ ਪੈਂਦਾ ਕੀਤੇ ਜਾਣ,ਉਸਕਾਊ ਤੇ ਭੜਕਾਊ ਗੀਤਾਂ ਤੇ ਪਾਬੰਦੀ ਲਾਈ ਜਾਵੇ।ਤਾਂ ਜੋ ਬੇਵਜ੍ਹਾ ਅਜਾਈ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ।ਤਾਂ ਜੋ ਵੈਣਾਂ ਕੀਰਨਿਆਂ ਵਿੱਚ ਤਬਦੀਲ ਹੋਇਆ ਪੰਜਾਬ ਹੱਸਦਾ ਵੱਸਦਾ ਰਹਿ ਸਕੇ।

ਜੱਗਾ ਨਿੱਕੂਵਾਲ
ਪਿੰਡ: ਨਿੱਕੂਵਾਲ
ਤਹਿ: ਅਨੰਦਪੁਰ ਸਾਹਿਬ,
ਜਿਲ੍ਹਾ: ਰੋਪੜ
09815475019

Share Button

Leave a Reply

Your email address will not be published. Required fields are marked *

%d bloggers like this: