Fri. Jan 17th, 2020

ਗੂੰਜ

ਗੂੰਜ

ਠੰਡ ਦੇ ਕਹਿਰ ਵਿੱਚ ਠਰੇ ਹੋਏ ਦਾ ਸਾਈਕਲ ਦੇ ਪੈਡਲ ਮਾਰਨ ਨੂੰ ਦਿਲ ਨਾ ਕਰੇਂ। ਕਿਉਂ ਕਿ ,ਅੱਗੋਂ ਵਗਦੀ ਹਵਾ ਵੀ ਸੀਨਾ ਚੀਰ ਕੇ ਕਾਂਬਾ ਚੜ੍ਹਾਉਂਦੀ ਸੀ।ਮਨ ਮਾਰ ਕੇ ਵੱਡੇ ਜੇਰੇ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ, ਸੀਤ ਹੋਈ ਜਾਂਦੇ ਪੈਰਾਂ ਨਾਲ ਪੈਡਲ ਮਾਰਦਾ ਮੈਂ ਪਿੰਡ ਦੀ ਫਿਰਨੀ ਲੰਘ ਕੇ ਖੇਤ ਆਲੀ ਪਹੀ ਪੈ ਹੀ ਗਿਆ।। ਫੋਨ ਦੀ ਘੰਟੀ ਵੱਜਦੀ ਸੁਣ ਕੇ, ਮੈਂ ਰੁਕਣ ਦੀ ਬਜਾਏ ਅਣਗੋਲਿਆਂ ਕਰ ਦਿੱਤੀ ।ਬਸ ,ਖੇਤ ਤਾਂ ਪਹੁੰਚਣ ਵਾਲਾ ਹੀ ਆ ਹੁਨ।ਉੱਥੇ ਹੀ ਜਾ ਕੇ ਸੁਣਾਂਗਾ।।ਉਸੇ ਸਹਿਰ ਆਲੇ ਜੈਜੀ ਦਾ ਹੀ ਹੋਣਾਂ।। ਕਮਾਲ ਐ ਬਾਈ !ਜ਼ਿੰਦਗੀ ਤਾਂ ਉਹਦੀ ਐ! ਨਜ਼ਾਰੇ ਹੀ ਨਜ਼ਾਰੇ।ਸਾਡੀ ਕਾਹਦੀ ਜ਼ਿੰਦਗੀ? ਜ਼ਿੰਦਗੀ ਤਾਂ ਜੈਜੀ ਦੀ ਐ।”ਫ਼ਿਲਮੀ ਜ਼ਿੰਦਗੀ”।। ਉਵੇਂ ਹੀ ਰਹਿਣੇ ਬਹਿਣੇ,ਉਵੇਂ ਦੀਆਂ ਗੱਲਾਂ ਬਾਤਾਂ,ਉਵੇਂ ਹੀ ਤਗੜੇ ਲੋਕਾਂ ਨਾਲ ਲਿੰਕ ਜਿਵੇਂ ਕਿਸੇ ਫ਼ਿਲਮ ਵਿੱਚ ਇਕ ਨਾਇਕ ਐਸ਼ੋ ਆਰਾਮ ਵਾਲੀ ਜ਼ਿੰਦਗੀ ਜਿਉਂਦੇ ਨੇਂ।
ਪਤਾ ਨਹੀਂ ਕੀ ਮੋਤੀ ਪੁੰਨ ਕੀਤੇ ਹੋਣੇ ਨੇ ,ਉਹ ਨੇ।ਜੋਂ ਇਹੋ ਜਹੀ ਜ਼ਿੰਦਗੀ ਨਸ਼ੀਬ ਹੋਈ।। ਬਾਕੀ ਨਾਲ ਦੇ ਸ਼ਹਿਰੀ ਜਮਾਤੀ ,”ਗੈਰੀ, ਸ਼ਰਨ ,ਰੋਹਿਤ” ਵਰਗੇ ,ਉਹ ਵੀ ਕਿਹੜਾ ਘੱਟ ਨੇ ਕਿਸੇ ਗੱਲੋਂ।। ਜਗਜੀਤ ਵਾਂਗੂੰ ਹੀ ਉਹਨਾਂ ਦੀਆਂ ਫੈਮਿਲੀਆਂ ਹਾਈ ਪ੍ਰੋਫਾਈਲ।
ਕਮਾਲ ਐ ਬਾਈ,ਇਹਨਾਂ ਸਾਰਿਆਂ ਤੇ ਤਾਂ ਰੱਬ ਮਿਹਰਬਾਨ ਹੋਇਆਂ ਸੀ ਕਿਸੇ ਭਲੇ ਵੇਲੇ ।ਜਿਨਾਂ ਨੂੰ ਜੰਮਦਿਆਂ ਹੀ ਸ਼ੋਹਰਤਾਂ, ਦੋਲਤਾਂ, ਕੋਠੀਆਂ , ਕਾਰਾਂ ਨਸੀਬ ਹੋ ਗਈਆਂ।। ਆ ਜਗਜੀਤ ਇਹਦਾ ਨਾਉਂ ਤਾਂ ,ਜੈਜੀ ਹੀ ਐ।। ਪਤੰਦਰ ! ਆ ਪੰਜਾਬੀ ਨਾਲ ਬਾਹਲ਼ਾ ਮੋਹ ਰੱਖਦਾਂ।। ਸਾਹਿਤ ਤਾਂ ਕਹਿੰਦਾਂ ਮੇਰੀ ਜਾਨ ਐ ਜਾਨ। ਲਿਖਦਾਂ ਵੀ ਕਿਹੜਾ ਘੱਟ ਸੋਹਣਾਂ।ਬਸ, ਇਸੇ ਕਰਕੇ ਹੀ ਨੇਮ ਜਗਜੀਤ ਰੱਖੀ ਫ਼ਿਰਦਾ। ਕਹਿੰਦਾ ਹੁੰਦਾ ਆ ਬਰੱਦਰ ਮੈਂਨੂੰ ਜਗਜੀਤ ਆਰਿਫ਼ ਕਹਿ ਕੇ ਬੁਲਾਇਆ ਕਰੋਂ। ਆਰਿਫ਼ ਵਾਲੇ ਤਖੱਲਸ ਦੀ ਚੋਣ ਬੜੀ ਵਧੀਆਂ ਕੀਤੀ ਐ ਪਤੰਦਰ ਨੇਂ। ਠੀਕ ਐ,ਫੱਬਦਾ ਵੀ ਆ,ਜਗਜੀਤ ਆਰਿਫ਼।। ਕਹਿੰਦਾ ਹੁੰਦਾ,ਬਰੱਦਰ ਆਪਾਂ ਆਪਣੀ ਕਲਮ ਨਾਲ ਜੱਗ ਜਿੱਤ ਲੈਨਾਂ। ਇਕ ਵਰ੍ਹਾਂ ਯਾਦ ਐ ਮੈਨੂੰ ਮੇਰੀ ਨਾਂਹ – ਨੁੱਕਰ ਦੇ ਬਾਵਜੂਦ ਵੀ ਮੈਂਨੂੰ ਆਵਦੇ ਘਰ ਲੈਂ ਗਿਆਂ । ਅੰਦਰੋਂ ਤਾਂ ਮੈਂ ਵੀ ਵੇਖਣ ਚਾਹੁੰਦਾ ਸੀ ਬਈ ,ਇਹਨਾਂ ਦੇ ਘਰਾਂ ਦੀ ਦਰਿਆ-ਦਿਲੀਂਆਂ ਨੂੰ ।।ਬਸ !ਉੱਤੋਂ ਉੱਤੋਂ ਹੀ ਨਾਂਹ ਨੁੱਕਰ ਕਰੀ ਗਿਆਂ। ਸਿਆਣੇ ਕਹਿੰਦੇ ਤਾਂ ਹੁੰਦੇ ਨੇ ।”ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜਦੀ ਐਂ”ਬਸ ਗੱਲ ਤਾਂ ਉਹੀ ਸੀ ਜਮਾਂ।। ਉਹਦੀ ਕਾਰ ‘ਚ ਬੈਠ ਕੇ ਅਸੀਂ ਉਹਦੇ ਘਰ ਜਾ ਪਹੁੰਚੇ ।ਘਰ ਦਾਖ਼ਲ ਹੁੰਦਿਆਂ ਹੀ ਮੈਨੂੰ ਥੋੜਾਂ ਅਜੀਬ ਜਿਹਾਂ ਲੱਗਿਆਂ।। ਥੋੜੀ ਘੁੱਟਕ ਜਿਹੀ ਮਹਿਸੂਸ ਹੋਈ। ਮੈਂ ਸੋਚਿਆ ਆਪਾਂ ਨੂੰ ਆਦਤ ਨਹੀਂ ਨਾ,ਇਹਨਾਂ ਬੰਦ ਕੋਠੀ ਵਿੱਚ ਰਹਿਣ ਦੀ।। ਚੱਲੋਂ ,ਮੈਂ ਇਹ ਸੋਚ ਕੇ ਮਨ ਆਈ ਨੂੰ ਅਣਗੋਲਿਆਂ ਕਰ ਦਿੱਤਾ।। ਜਗਜੀਤ ਮੈਂਨੂੰ ਸਿੱਧਾ ਹੀ ਆਪਣੇ ਕਮਰੇ ਵਿੱਚ ਲੈਂ ਗਿਆ। ਕਮਰਾ ਤਾਂ ਨਾਂ ਦਾ ਹੀ ਸੀ, ਪਤੰਦਰ ਪਿੰਡਾਂ ਆਲਿਆਂ ਦੇ ਦੋ ਕਮਰਿਆਂ ਜਿੱਡਾ ਕਮਰਾ ਛੱਤੀ ਪਿਆ। ਲੱਗਦਾ ਸੀ ਮੈਂ ਕਿਸੇ ਫਿਲਮੀ ਛੂਟ ਤੇ ਆ ਗਿਆ।। ਜਿਵੇਂ ਫਿਲਮਾਂ ਦੇ ਵਿੱਚ ਕਮਰੇ ਦੇਖੀ ਦੇ ਨੇ, ਬੱਸ ਜਮਾਂ ਹੂ ਬ ਹੂ ਉਸੇ ਤਰ੍ਹਾਂ।। ਏ ਸੀ ਨੂੰ ਔਨ ਕਰਕੇ ਜਗਜੀਤ ਨੇ ਮੈਂਨੂੰ ਕਮਰੇ ਵਿੱਚ ਡੱਠੀਆਂ ਚੈਨਿਸ ਕੁਰਸੀਆਂ ਤੇ ਬੈਠਣ ਲਈ ਕਿਹਾਂ ਤੇ ਆਵਦੇ ਨੋਕਰ ਨੂੰ ਕੋਫ਼ੀ ਦੇ ਲਈ ਆਵਾਜ਼ ਦੇ ਦਿੱਤੀ।
ਵਾਹ ਬਈ ! ਜਗਜੀਤ ਲੱਗਦਾ ਤੇਰੇ ਫਾਦਰ ਇਕ ਚੰਗੇ ਬਿਜਨਿਸ ਮੈਨ ਨੇਂ।। ਜੋ ਐਡੀਆਂ ਵੱਡੀਆਂ ਕੋਠੀਆਂ ਦੇ ਮਾਲਿਕ ਹੋ ਤੁਸੀ।ਆ ਥੋਨੂੰ ਤਾਂ ਹੱਥ ਵੀ ਨਹੀਂ ਹਲਾਉਣਾ ਪੈਂਦਾ ਹੋਣਾਂ।। ਪਾਣੀ ਵੀ ਨੋਕਰ ਲੈਂ ਕੇ ਆਉਂਦੇ ਨੇ ।।” ਵੱਡੇ ਸਿਰਾਂ ਦੀਆਂ ਵੱਡੀਆਂ ਟੋਪੀਆਂ ” ਥੋੜਾ ਮਜ਼ਾਕੀਏ ਲਹਿਜੇ ਚ ਮੈਂ ਜਗਜੀਤ ਨੂੰ ਕਹਿ ਕੇ ਹੱਸ ਪਿਆ। ਜਗਜੀਤ ਇੱਕ ਨਿੱਕੀ ਜਹੀ ਸਮਾਈਲ ਕਰਕੇ ,ਪਤਾ ਨਹੀਂ ਕਿਉਂ ਥੋੜਾਂ ਜਿਹਾਂ ਸੁੰਗੜ ਕੇ ਬੈਠ ਗਿਆ।
ਇਹ ਸਭ ਦੇਖ ਕੇ ਮੈਨੂੰ ਫਿਰ ਬੜਾਂ ਅਜ਼ੀਬ ਜਿਹਾਂ ਲੱਗਿਆਂ। ਕਿਉਂ ਕਿ ਜਦੋਂ ਇਹ ਕਾਲਜ ਹੁੰਦਾ ਤਾਂ ਪਤੰਦਰ ਵਧੀਆਂ ਹੱਸਦਾ ਖੇਡਦਾ ਤੇ ਜਦੋਂ ਟੈਮ ਹੋ ਜਾਂਦਾ ਕਾਲਜ਼ ਆਫ ਹੋਣ ਦਾ।। ਫਿਰ ਤਾਂ ਇਉਂ ਮਾਯੂਸੀ ਧਾਰ ਜਾਂਦਾ ਸੀ ਜਿਵੇਂ ਇਸ ਤੋਂ ਬਾਅਦ ਤਾਂ ਗਲੇ ਤੇ ਤਲਵਾਰ ਲਟਕਣੀ ਹੋਵੇ ।। ਮੈਨੂੰ ਨਹੀਂ ਪਤਾਂ ਅਸਲ ਗੱਲ ਕੀ ਸੀ।
ਕੋਫ਼ੀ ਪੀਂਦਿਆਂ ਹੀ ਜਗਜੀਤ ਮੈਂਨੂੰ ਆਪਣੇ ਕਮਰੇ ਵਿੱਚ ਬਣੀ ਕਿਤਾਬਾਂ ਦੀ ਅਲਮਾਰੀ ਕੋਲ ਲੈਂ ਗਿਆ।
ਵਾਹ ਬਈ ਜਗਜੀਤ, ਤੂੰ ਤੇ ਕਮਰਾ ਹੀ ਭਰੀ ਪਿਆ ਕਿਤਾਬਾਂ ਨਾਲ। ਸੱਚ ਪੁੱਛੇਂ , ਮੈਂ ਤਾਂ ਸਮਝਿਆ ਸੀ ਕਿ ਬਸ ਤੂੰ ਟਾਈਮ ਸਪਿੰਡ ਕਰਨ ਲਈ ਹੀ ਪੜ੍ਹਦਾ। ਤੂ ਤੇ……!, ਵਾਹ ਬਾਈ ਵਾਹ!
ਮੈਨੂੰ ਅੱਜ ਵੀ ਯਾਦ ਐਂ ਉਹ ਟਾਈਮ ,ਜਦੋਂ ਮੈਨੂੰ ਕਿਤਾਬਾਂ ਨਾਲ ਲਗਾਅ ਜਾਗਿਆ । ਬਾਰਵੀਂ ਚ ਸੀ ਮੈਂ। ਨਵੇਂ ਸਕੂਲ ਵਿੱਚ ਲਾਇਬ੍ਰੇਰੀ ਦੀ ਸੁਵਿਧਾ ਹੋਣ ਬਾਰੇ ਜਾਣ ਕਿ ਮੈਂ ਲਾਇਬ੍ਰੇਰੀ ਜਾ ਪਹੁੰਚਿਆਂ , ਕਿਤਾਬ ਲੈਣ ਲਈ।।
ਲਾਇਬ੍ਰੇਰੀ ਤੇ ਨਹੀਂ ਸੀ ਉਹ । ਉਹ ਤੇ , ਇੱਕ ਕਲਾਸ ਰੂਮ ਸੀ। ਜਿੱਥੇ ਕਲਾਸ ਲੱਗ ਰਹੀ ਸੀ।ਇਕ ਸਾਈਡ ਤੇ ਇਕ ਨਿੱਕੀ ਜਹੀ ਅਲਮਾਰੀ ਪਈ ਸੀ।। ਜਿਸ ਵਿਚ ਮਸਾਂ ਗਿਣਤੀ ਦੀਆਂ ਕਿਤਾਬਾਂ ਹੋਣਗੀਆਂ। ਅਗਾਂਹ ਮੈਡਮ ਉਹਨੂੰ ਵੀ ਜਿੰਦਾ ਲਾਈ ਪਈਂ। ਚਲੋ, ਕੁੱਲ ਮਿਲਾ ਕੇ ਮੈਂ ਇਕ ਕਿਤਾਬ ਲੈ ਲਈ । ਰਾਈਟਰ ਤੇ ਯਾਦ ਨਹੀਂ ਮੈਨੂੰ ਉਸ ਕਿਤਾਬ ਦਾ,ਪਰ ਇਹ ਜ਼ਰੂਰ ਯਾਦ ਐਂ ਉਹ ਇਕ ਨਾਵਲ ਸੀ ਜਿਸ ਨੇ ਮੇਰੇ ਮਨ ਦੀਆਂ ਬੁਝਾਰਤਾਂ ਨੂੰ ਲਿਖਣ ਲਈ ਇਕ ਗਾਈਡ ਵਜੋਂ ਮੇਰੀ ਮੱਦਦ ਕੀਤੀ। ਤੇ ਐਸੀ ਠੰਡਕ ਪਾਈ ਮੇਰੇ ਸੀਨੇ ਬਸ ਉਸ ਦਿਨ ਤੋਂ ਆਪਾਂ ਨੂੰ ਤੇ ਆਪ ਕਿਤਾਬਾਂ ਨਾਲ ਹੀ ਇਸ਼ਕ ਹੋ ਗਿਆ ।ਜਦੋਂ ਕਿਤਾਬ ਇਸ਼ੂ ਕਰਵਾਉਣ ਲਈ ਮੈਂ ਸਾਈਨ ਕਰਨ ਲੱਗਾ। ਇਹ ਜਾਣ ਕਿ ਦਿਲ ਨੂੰ ਬੜਾ ਧੱਕਾ ਜਿਹਾਂ ਲੱਗਾਂ। ਮੈਂ ਹੀ ਪਹਿਲਾਂ ਵਿਦਿਆਰਥੀਆਂ ਹਾਂ ਜੋਂ ਇਸ ਲਾਇਬ੍ਰੇਰੀ ਚ ਕਿਤਾਬ ਇਸ਼ੂ ਕਰਵਾ ਰਿਹਾਂ। ਇਸ ਤੋਂ ਪਹਿਲਾਂ ਕਿਸੇ ਨੇ ਵੀ ਕਿਤਾਬ ਇਸ਼ੂ ਨਹੀਂ ਕਰਵਾਈ । ਸ਼ਾਇਦ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਅਹਿਮੀਅਤ , ਬਾਰੇ ਜਾਣੂ ਹੀ ਨਹੀਂ ਕਰਵਾਇਆ ਜਾਂਦਾ।।
ਗੱਲ ਸੁਣਦਿਆਂ ਜਗਜੀਤ ਨੇ ਮੇਰੇ ਮੋਢੇ ਤੇ ਹੱਥ ਰੱਖਿਆਂ ਤੇ ਨਜ਼ਰਾਂ ਵਿੱਚ ਨਜ਼ਰ ਮਿਲਾ ਕੇ ਅਲਮਾਰੀ ਚੋਂ ਕਿਤਾਬ ਕੱਢਣ ਲੱਗ ਪਿਆ। ਹਾਂ ਇਸੇ ਤਰ੍ਹਾਂ ਹੀ ਚੱਲ ਰਿਹਾ ਮੇਰੇ ਦੋਸਤ, ਸ਼ਾਇਦ ਉਹਨੇ ਨਜ਼ਰ ਮਿਲਾ ਕੇ ਮੈਂਨੂੰ ਇਹੀ ਦੱਸਣਾ ਚਾਹਿਆਂ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਘਰ ਛਾਇਆ ਸੰਨਾਟਾ ਮੈਨੂੰ ਫਿਰ ਤੋਂ ਅਜ਼ੀਬ ਜਿਹਾਂ ਮਹਿਸੂਸ ਹੋਣ ਲੱਗ ਪਿਆ।
ਚੁੱਪ ਨੂੰ ਤੋੜਦਿਆਂ ਮੈਂ ਜਗਜੀਤ ਨੂੰ ਉਹਦੇ ਪਰਿਵਾਰ ਬਾਰੇ ਪੁੱਛਿਆ ” ਕਿਉਂ ਕਿ ਨਾ ਹੀਂ ਉਹਨੇ ਮੈਨੂੰ ਕਦੀਂ ਪਰਿਵਾਰ ਬਾਰੇ ਦੱਸਿਆਂ ਸੀ ਤੇ ਨਾ ਹੀ ਮੈਨੂੰ ਇਸ ਘਰ ਵਿੱਚ ਕੋਈ ਜੀਅ ਦਿਸਿਆ ਪਰਿਵਾਰ ਦਾ। ਮੈਨੂੰ ਆਏ ਨੂੰ ਵੀ ਤਿੰਨ ਚਾਰ ਘੰਟੇ ਹੋ ਗਏ ਸੀ। ਕੋਈ ਤਾਂ ਦਿਸਦਾ ,ਜੇ ਕੋਈ ਹੁੰਦਾ”।
ਪਤਾ ਨਹੀਂ ਕਿਉਂ ਮੇਰਾ ਇਹ ਸਵਾਲ ਸੁਣ ਕੇ ਜਗਜੀਤ ਇਕਦਮ ਬੋਂਦਲਾ ਜੇ ਗਿਆ। ਜਿਵੇਂ ਮੈਂ ਉਹਦੇ ਕਿਸੇ ਜ਼ਖ਼ਮਾਂ ਨੂੰ ਦੁਬਾਰਾ ਖਰੋਚ ਦਿੱਤਾ ਹੋਵੇ । ਬੈਠਾਂ ਬੈਠਾਂ ਪਤਾਂ ਨਹੀਂ ਕਿਉਂ ਅੱਖਾਂ ਭਰ ਆਇਆਂ। ਕੁਝ ਟਾਈਮ ਬਾਅਦ ਖੁਦ ਨੂੰ ਸੰਭਾਲਦਾ ਹੋਇਆਂ ਹੋਲੀ ਜੇ ਬੋਲਣ ਲੱਗ ਪਿਆ।
ਮੈਂ ਅਜੇ ਫਿਫਥ ਹੀ ਕਰ ਰਿਹਾ ਸੀ।ਮੋਮ ਡੈਡ ਦੀ ਬਣਦੀ ਨਾ ਹੋਣ ਕਰਕੇ ਘਰ ਵਿੱਚ ਨਿੱਤ ਕਲੇਸ਼ ਰਹਿੰਦਾਂ । ਇਹ ਸਭ ਦੇਖ ਕੇ ਮੈਂ ਇਸ ਕਮਰੇ ਦੇ ਵਿੱਚ ਬੈਠਾ ਕੱਲਾ ਰੋਂਦਾ ਰਹਿੰਦਾਂ। ਮੋਮ ਡੈਡ ਆਵਦੇ ਕੰਮ ਤੋਂ ਥੱਕੇ ਟੁੱਟੇ ਆਉਂਦੇ ਤੇ ਖਾਣਾ ਖਾ ਕੇ ਸੋ ਜਾਂਦੇ।
ਮੇਰੀ ਗੱਲ ਬਾਤ ਉਹਨਾਂ ਨਾਲ ਬਸ , ਖਾਣੇ ਵਾਲੇ ਟੇਬਲ ਤੇ ਹੀ ਹੁੰਦੀ ਸੀ ।ਮਸਾਂ ਪੰਜ ਸੱਤ ਮਿੰਟ।
ਸੁਭਾ ਮੇਰੇ ਸਕੂਲ ਜਾਣ ਤੋਂ ਪਹਿਲੋ ਹੀ ਦੋਨੋਂ ਆਪਣੇ – ਆਪਣੇ ਦਫ਼ਤਰ ਚਲੇ ਜਾਂਦੇ। ਇਹ ਰਾਮੂ ਕਾਕਾ ਹੀ ਸੀ ਜੋਂ ਮੈਂਨੂੰ ਸਕੂਲ ਛੱਡ ਆਉਂਦੇ ਤੇ ਲੈਂ ਆਉਂਦੇ।
ਸਮੇਂ ਦੀ ਚਾਲ ਨਾਲ ਮੋਮ ਤੇ ਡੈਡ ਦਾ ਨਿੱਤ ਦਾ ਝਗੜਾ ਵੱਧਣ ਨਾਲ ਡੀਵੋਸ ਹੋ ਗਿਆ । ਮੋਮ ਹਮੇਸ਼ਾ ਲਈ ਮੈਨੂੰ ਛੱਡ ਕੇ ਕੈਨੇਡਾ ਚਲੇਗੇ। ਦਾਦਾ ਜੀ ਦੀ ਡੈਥ ਮੇਰੇ ਜਨਮ ਤੋਂ ਪਹਿਲਾਂ ਹੀ ਹੋ ਗਈ ਸੀ । ਤੇ ਦਾਦੀ ਜੀ ,ਜਿਨ੍ਹਾਂ ਨੂੰ ਮੋਮ ਲਾਈਕ ਹੀ ਨਹੀਂ ਸਕਦੇ ਸੀ । ਕਿਉਂ ਕਿ ਦਾਦੀ ਜੀ ਦਾ ਇੰਟਰਫੇਅਰ ਕਰਨਾ ਉਹਨਾਂ ਨੂੰ ਚੰਗ਼ਾ ਨਹੀਂ ਲੱਗਦਾ ਸੀ ।ਉਹ ਇਹ ਸਭ ਠੀਕ ਨਾ ਸਮਝਦਿਆਂ, ਆਵਦੇ ਬਰੱਦਰ ਕੋਲ ਚਲੇਗੇ।।
ਜਿਉਂ ਹੀ ਮੈਂ ਆਪਣਾ ਆਪ ਸਾਂਭਣ ਲੱਗਾ । ਕਾਲਜ ਸਟੱਡੀ ਕਰਨ ਲੱਗਾ । ਡੈਡ ਨੇ ਬਿਜਨਿਸ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਸ਼ੁਰੂ ਕਰ ਦਿੱਤਾ ।
ਕਈ ਕਈ ਮਹੀਨੇ ਉਹ ਵਾਪਿਸ ਨਹੀਂ ਆਉਂਦੇ।।
ਇਸ ਕੋਠੀ ਦੇ ਵਿੱਚ ਮਗਰ ਮੈਂ ਤੇ ਰਾਮੂ ਕਾਕਾ ਹੀ ਰਹਿ ਜਾਨੇ ਆ।। ਰਾਮੂ ਕਾਕਾ ਸੁਭਾ – ਸਾਮੀ ਆਂਵਦਾ ਕੰਮ ਕਰਕੇ ਚਲੇ ਜਾਂਦੇ ਨੇ।।
ਬਸ ! ਉਸ ਤੋਂ ਪੁੱਛੋ ਇਹ ਕਿਤਾਬਾਂ ਹੀ ਨੇ ਜਿੰਨਾਂ ਨਾਲ ਮੈਂ ਗੱਲਾਂ ਕਰਦਾਂ। ਜਿੰਨਾਂ ਦੇ ਪਾਤਰ , ਮੇਰੇ ਸੁਪਨੇ ਚ ਆਕੇ ਮੈਨੂੰ ਹਰ ਰੋਜ਼ ਜਿਉਂਣ ਲਈ ਤਾਕੀਦ ਕਰੀ ਜਾਂਦੇ ਨੇ।ਇਹ ਕਿਤਾਬਾਂ ਹੀ ਨੇ ਜੋਂ ਮੈਂਨੂੰ ਇਹਨਾਂ ਬੰਦ ਮਹਿਲਾਂ ਵਿੱਚ ਕਿਤੇ ਨਾ ਕਿਤੇ ਬੋਲਣਾ ਸਿਖਾਈ ਜਾ ਰਹੀਆਂ ਨੇ।।ਮੈਂ ਕਵਿਤਾਵਾਂ ਲਿਖ ਕੇ ਆਂਵਦਾ ਆਪ ਹਲਕਾ ਕਰਨ ਦੀ ਕੋਸ਼ਿਸ਼ ਕਰ ਲੈਨਾਂ।ਇਹ ਪੰਨੇ ਹੀ ਮੇਰੇ ਸਹਾਰੇ ਨੇ।
ਤੇ ਹੋਰ ਕੋਈ ਵੀ ਸਾਡਾ ਰਿਸ਼ਤੇਦਾਰ ਨਹੀਂ ਆਉਂਦਾ ਜਾਂਦਾ ਮੇਰੇ ਕੋਲ। ਕਿਉਂ ਕਿ ਉਹ ਵੀ ਬਿਜੀ ਨੇ ਆਪਣੇ ਆਪਣੇ ਕੰਮਾਂ ਵਿੱਚ।ਬਸ ਇਹੀ ਹੈ ਮੇਰੀ ਨਿੱਤ ਦੀ ਲਾਈਫ। ਕਹਿੰਦਾ ਹੋਇਆ ਜਗਜੀਤ ਗੱਚ ਭਰ ਆਇਆ।
ਅੱਖੋਂ ਵਿੱਚ ਟਿਪਕਦਾ ਪਾਣੀ ਤੇ ਇਕ ਮੱਧਮ ਜਹੀ ਆਵਾਜ਼ ‘ ”ਇੱਥੇ ਹੋਰ ਕੋਈ ਨਹੀਂ ਆਉਂਦਾ””
ਸੁਣ ਕੇ ਮੇਰਾ ਵੀ ਗੱਚ ਭਰ ਆਇਆਂ।।
ਭਰੇ ਹੋਏ ਗਲੇ ਤੇ ਜ਼ੋਰ ਪਾ ਕੇ ਮੈਥੋਂ ਇਹਨਾਂ ਹੀ ਕਹਿ ਹੋਇਆਂ।
ਧੰਨ ਐਂ ਤੂੰ ਭਰਾਵਾਂ
ਧੰਨ ਐਂ ਤੂੰ।।

ਮਿਹਰਬਾਨ ਸਿੰਘ ਸੋਢੀ
94177-52921

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: