ਗੁ. ਚਰਨ ਕਮਲ ਭੋਰਾ ਸਾਹਿਬ ਮਲੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ

ss1

ਗੁ. ਚਰਨ ਕਮਲ ਭੋਰਾ ਸਾਹਿਬ ਮਲੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ
ਮੁਫਤ ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਇਕ ਸੌ ਤੋਂ ਵੱਧ ਮਰੀਜਾਂ ਦੀ ਜਾਂਚ

30malout01ਮਲੋਟ, 30 ਨਵੰਬਰ (ਆਰਤੀ ਕਮਲ) : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਧਾਰਮਿਕ ਸਮਾਗਮ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਕਰਵਾਇਆ ਗਿਆ । ਇਸ ਮੌਕੇ ਗੁਰੂਘਰ ਵਿਖੇ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਵਰਿੰਦਰ ਸਿੰਘ ਸਿੱਖਵਾਲਾ (ਬੰਟੀ) ਦੇ ਰਾਗੀ ਜੱਥੇ ਸਮੇਤ ਪ੍ਰਸਿੱਧ ਰਾਗੀ ਢਾਡੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਜੱਸ ਨਾਲ ਜੋੜਿਆ । ਸੰਤ ਬਾਬਾ ਗੁਰਪਾਲ ਸਿੰਘ 18ਐਫ ਰਾਜਸਥਾਨ ਦੀ ਰਹਿਨੁਮਾਈ ਹੇਠ ਅਤੇ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿਚ ਇਸ ਮੌਕੇ ਗੁਰੂਘਰ ਵਿਖੇ ਬਣਨ ਵਾਲੇ ਇਕ ਵਿਸ਼ਾਲ ਦਰਬਾਰ ਹਾਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ । ਦਰਬਾਰ ਹਾਲ ਦੀ ਕਾਰਸੇਵਾ ਸ਼ੁਰੂ ਕਰਵਾਉਣ ਮੌਕੇ ਬਾਬਾ ਜੱਸਾ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਪੰਥ 96 ਕਰੋੜੀ ਅਕਾਲੀ ਬੁੱਢਾ ਦਲ, ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਅਤੇ ਭਾਈ ਚਰਨਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਭਾਈ ਮੰਝ ਭਲਾਈ ਕੇਂਦਰ ਵਾਲਿਆਂ ਸਮੇਤ ਵੱਡੀ ਗਿਣਤੀ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਸੰਗਤ ਦੀ ਸੇਵਾ ਲਈ ਵੱਖ ਵੱਖ ਮੈਡੀਕਲ ਕੈਂਪ ਲਾਏ ਗਏ ਜਿਸ ਵਿਚ ਨੱਕ, ਕੰਨ, ਗਲਾ, ਦਿਲ ਦੇ ਰੋਗ, ਅੱਖਾਂ ਦੇ ਰੋਗ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਇਕ ਸੌ ਤੋਂ ਵੀ ਵੱਧ ਮਰੀਜਾਂ ਦੀ ਮੁਫਤ ਜਾਂਚ ਕੀਤੀ । ਬਾਬਾ ਬਲਜੀਤ ਸਿੰਘ ਨੇ ਸੰਤ ਮਹਾਂਪੁਰਸ਼ਾਂ ਅਤੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂਘਰ ਵਿਖੇ ਸੰਗਤ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਵੱਡੇ ਦਰਬਾਰ ਹਾਲ ਦੀ ਲੋੜ ਮਹਿਸੂਸ ਹੋ ਰਹੀ ਸੀ ਜਿਸ ਕਰਕੇ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਤੇ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਸ਼ੁਰੂ ਕੀਤੇ ਗਏ ਹਨ । ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਕਾਰ ਸੇਵਾ ਵਿਚ ਤਨ, ਮਨ, ਧਨ ਨਾਲ ਸੇਵਾ ਕਰਦਿਆਂ ਸੰਗਤ ਹਰ ਰੋਜ ਹਾਜਰੀ ਭਰਦਿਆਂ ਹੱਥੀਂ ਸੇਵਾ ਕਰਕੇ ਵੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ । ਸਟੇਜ ਸਕੱਤਰ ਦੀ ਭੂਮਿਕਾ ਭਾਈ ਜਸਵਿੰਦਰ ਸਿੰਘ ਅਬੁਲਖੁਰਾਣਾ ਢਾਡੀ ਜੱਥਾ ਨੇ ਨਿਭਾਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ, ਬੀਬੀ ਨਿਰਮਲ ਕੌਰ ਗਿੱਲ, ਬੀਬੀ ਸੁਖਵਿੰਦਰ ਕੌਰ ਬਰਾੜ, ਜੱਜ ਸ਼ਰਮਾ, ਹਰਭੇਜ ਸਿੰਘ ਘੈਂਟ, ਡ੍ਰਾ. ਸ਼ਮਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੇਵਾਦਾਰਾਂ ਨੇ ਲੰਗਰਾਂ ਅਤੇ ਹੋਰ ਪ੍ਰਬੰਧਾਂ ਦੀ ਸੇਵਾ ਬਖੂਬੀ ਨਿਭਾਈ ।

Share Button

Leave a Reply

Your email address will not be published. Required fields are marked *